(ਸਮਾਜ ਵੀਕਲੀ)- ਗੱਜਣ ਸਿਓਂ ਅਮੀਰ ਹੋਣ ਲਈ ਬਹੁਤ ਹੀ ਹੱਥਕੰਡੇ ਅਪਨਾਉਂਦਾ ਹੈ, ਜਿਵੇਂ ਕਿ ਨਸ਼ਾ ਵੇਚਣਾ,ਜਿਸ ਵਿਚ ਉਹ ਕਮਾਈ ਤਾਂ ਕਰਦਾ ,ਪਰ ਜੱਦ ਉਹ ਫੜਿਆ ਜਾਂਦਾ ਤਾਂ ਸਾਰੇ ਕਮਾਏ ਪੈਸੇ ਚਲੇ ਜਾਂਦੇ,ਫੇਰ ਅਮੀਰ ਬਣਨ ਦੀ ਲਾਲਸਾ ਉਸ ਨੂੰ ਕਿਸੇ ਨਾ ਕਿਸੇ ਗਲਤ ਰਾਹ ਤੋਰ ਦਿੰਦੀ, ਬਹੁਤ ਵਾਰ ਚੋਰੀ ਕਰਨ ਦੀ ਕੋਸ਼ਿਸ਼ ਵੀ ਕੀਤੀ,ਪਰ ਫੜਿਆ ਜਾਂਦਾ,ਫੇਰ ਕੁਟਾਪਾ, ਬੇਇੱਜ਼ਤੀ ਤੇ ਨਾਲ ਸਮਾਨ ਦੀ ਵਾਪਸੀ ਦੇ ਨਾਲ ਨਾਲ ਜੁਰਮਾਨਾ ਵੱਖਰਾ ਦੇਣਾ ਪੈਂਦਾ ਸੀ, ਇੰਨ੍ਹਾਂ ਗਲਤ ਕੰਮਾਂ ਦੇ ਨਾਲ ਨਾਲ ਇੱਕ ਮਾੜੀ ਹੋਰ ਪੈ ਗਈ ਸੀ,ਉਹ ਸੀ ਪਾਖੰਡੀ ਬਾਬਿਆਂ ਕੋਲ ਜਾਣਦੀ,ਜੋ ਉਸ ਦੀ ਮੁਸੀਬਤ ਵੱਧਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਰਹੇ,ਹੁਣ ਗਲਤ ਕੰਮਾਂ ਦੇ ਨਾਲ ਨਾਲ ਗਲਤ ਆਦਤਾਂ ਵੀ ਜਨਮ ਲੈ ਚੁੱਕੀਆਂ ਸਨ, ਜਿਵੇਂ ਕਿ ਨਸ਼ੇ ਕਰਨੇ ਤੇ ਪਾਖੰਡੀ ਬਾਬਿਆਂ ਦੇ ਕਹਿਣ ਤੇ ਸੱਠਾ ਲਾਉਣਾ ਆਦਿ।ਇਸ ਲਈ ਗੱਜਣ ਸਿਓਂ ਦੀਆਂ ਮੁਸੀਬਤਾਂ ਦਿਨੋਂ ਦਿਨ ਵੱਧ ਰਹੀਆਂ ਸਨ,ਘਰ ਦੇ ਹਾਲਾਤ ਵੀ ਵਿਗੜ ਦੇ ਜਾ ਰਹੇ ਸੀ, ਕਿਉਂਕਿ ਆਪ ਤਾਂ ਕਮਾਉਣਾ ਕੀ ਸੀ, ਸਗੋਂ ਜੋ ਉਸ ਦੀ ਪਤਨੀ ਕਮਾਉਂਦੀ ਸੀ,ਉਹ ਵੀ ਚੁਰਾਕੇ ਲੈ ਜਾਂਦਾ ਸੀ।
ਪਰ ਅਚਾਨਕ ਜਦੋਂ ਕਿਸੇ ਦੀ ਕਿਸਮਤ ਨੇ ਮੋੜ ਲੈਣਾ ਹੋਵੇ, ਤਾਂ ਕੁਦਰਤ ਕੋਈ ਨਾ ਕੋਈ ਕ੍ਰਿਸ਼ਮਾ ਕਰ ਵਿਖਾਉਂਦੀ ਹੈ,ਗੱਜਣ ਇੱਕ ਦਿਨ ਨਿਰਾਸ਼ ਪ੍ਰੇਸ਼ਾਨ ਸੜਕ ਤੇ ਤੁਰਿਆ ਜਾ ਰਿਹਾ ਸੀ, ਅਚਾਨਕ ਉਸ ਦੀ ਨਜਰ ਸੜਕ ਵਿਚਾਲੇ ਪਏ ਟੋਏ ਵਿਚ ਪਈ, ਤਾਂ ਗੱਜਣ ਸਿੰਘ ਦੇ ਮਨ ਵਿੱਚ ਖਿਆਲ ਆਇਆ ਕਿ ਕਿਉਂ ਨਾ ਇਹ ਟੋਆ ਭਰ ਦਿੱਤਾ ਜਾਵੇ,ਤੇ ਇਸੇ ਚੰਗੇ ਵਿਚਾਰ ਨਾਲ ਉਸ ਨੂੰ ਜੋ ਵੀ ਆਸ ਪਾਸ ਤੋਂ ਮਿੱਟੀ ਪੱਥਰ ਰੋੜ੍ਹਾ ਮਿਲਿਆ, ਉਸ ਟੋਏ ਵਿੱਚ ਸੁੱਟਣ ਲੱਗਾ, ਤੇ ਦੇਖਦੇ ਹੀ ਦੇਖਦੇ ਟੋਆ ਭਰ ਗਿਆ ਤੇ ਰਸਤੇ ਪੱਧਰ ਤੇ ਸਾਫ਼ ਹੋ ਗਿਆ,ਤੇ ਕੋਲ ਦੀ ਲੰਘਣ ਵਾਲੇ ਉਸ ਨੂੰ ਚੰਗਾ ਕੰਮ ਕਰਦੇ ਦੇਖ, ਖ਼ੁਸ਼ੀ ਨਾਲ ਕੋਈ ਦੱਸ ਕੋਈ ਵੀਹ ਤੇ ਕੋਈ ਪੰਜਾਹ ਰੁਪਏ ਤੱਕ ਵੀ ਦੇ ਜਾਂਦਾ ਸੀ, ਇਸ ਤਰ੍ਹਾਂ ਥੋੜ੍ਹੇ ਹੀ ਸਮੇਂ ਵਿੱਚ ਉਸਨੂੰ ਵਧੀਆ ਕਮਾਈ ਹੋ ਗਈ।ਫੇਰ ਉਸ ਦੇ ਮਨ ਵਿੱਚ ਖਿਆਲ ਆਇਆ ਕਿ ਇਹ ਕੰਮ ਸਾਰਿਆਂ ਤੋਂ ਹੀ ਵਧੀਆ, ਲੋਕ ਆਪਣੇ ਆਪ ਹੀ ਖੁਸ਼ੀ ਨਾਲ ਪੈਸੇ ਦੇਈ ਜਾਂਦੇ ਆ,ਤੇ ਪੱਲੋਂ ਜਾਂਦਾ ਕੁਝ ਵੀ ਨਹੀਂ,ਵੱਸ ਮਿਹਨਤ ਹੀ ਕਰਨੀ ਆ।ਉਹ ਹਰ ਰੋਜ਼ ਕਿਸੇ ਨਾ ਕਿਸੇ ਸੜਕ ਤੇ ਚਲਾ ਜਾਇਆ ਕਰੇ,ਜਿੱਥੇ ਵੀ ਟੋਆ ਮਿਲੇ ਭਰ ਦਿੰਦਾ ਸੀ।ਇਸ ਤਰ੍ਹਾਂ ਉਸ ਨੂੰ ਦਿਨ ਭਰ ਵਿੱਚ ਵਧੀਆ ਕਮਾਈ ਹੋਣ ਲੱਗੀ।ਸਾਰਾ ਦਿਨ ਇਸੇ ਕੰਮ ਵਿੱਚ ਬਿਜੀ ਰਹਿਣ ਕਰਕੇ ਉਹ ਪਾਖੰਡੀ ਬਾਬਿਆਂ ਕੋਲ ਨਾ ਜਾਇਆ ਕਰੇ,ਜਿਸ ਕਾਰਨ ਉਹ ਨਸ਼ੇ ਤੋਂ ਵੀ ਦੂਰ ਹੋ ਗਿਆ,ਤੇ ਦੂਜੇ ਗਲਤ ਕੰਮਾਂ ਤੇ ਆਦਤਾਂ ਤੋਂ ਵੀ ਦੂਰ ਰਹਿਣ ਲਈ ਆਪਣੇ ਆਪ ਨੂੰ ਸਮਝਾਉਣ ਲੱਗਾ।
ਹੁਣ ਗੱਜਣ ਸਿਓਂ ਨੂੰ ਸਮਝ ਆ ਚੁੱਕੀ ਸੀ ਕਿ ਸਾਰੀਆਂ ਮੁਸੀਬਤਾਂ ਦਾ ਹੱਲ ਸਿਰਫ਼ ਮਿਹਨਤ ਹੈ।ਜਿਸ ਤੇ ਉਸਨੇ ਪੂਰੀ ਸ਼ਿੱਦਤ ਨਾਲ ਜੋਰ ਲਾਇਆ ਤੇ ਕਾਮਯਾਬ ਵੀ ਹੋਇਆ।ਤੇ ਅੱਜ ਗੱਜਣ ਸਿਓਂ, ਸਰਦਾਰ ਗੱਜਣ ਸਿੰਘ ਬਣ ਖ਼ੁਸ਼ੀ ਖ਼ੁਸ਼ੀ ਆਪਣੇ ਪਰਿਵਾਰ ਨਾਲ ਜੀਵਨ ਬਤੀਤ ਕਰ ਰਿਹਾ ਹੈ।ਸੋ
ਮਿਹਨਤੀ ਲੋਕਾਂ ਨੂੰ ਦਿਲੋਂ ਸਲਾਮ,, ਮਿਹਨਤ ਜ਼ਿੰਦਾਬਾਦ
ਪਾਲੀ ਸ਼ੇਰੋਂ
97816 – 14217
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly