ਅਧਿਆਪਕਾਂ ਦੀਆਂ ਮੰਗਾਂ ਨੂੰ ਲੈ ਕੇ ਡੀ ਟੀ ਐਫ ਦਾ ਜ਼ਿਲ੍ਹਾ ਸਿੱਖਿਆ ਅਧਿਕਾਰੀ ਕਪੂਰਥਲਾ ਨੂੰ ਮਿਲਿਆ

ਸਿੰਗਲ ਟੀਚਰ ਸਕੂਲਾਂ ਦੇ ਅਧਿਆਪਕਾਂ ਦਾ ਪ੍ਰਬੰਧ ਤੁਰੰਤ ਕੀਤਾ ਜਾਵੇ  – ਡੀ ਟੀ ਐੱਫ
ਕਪੂਰਥਲਾ, 13 ਸਤੰਬਰ (ਕੌੜਾ)– ਡੇਮੋਕ੍ਰੇਟਿਕ ਟੀਚਰ ਫਰੰਟ ਪੰਜਾਬ ਇਕਾਈ ਕਪੂਰਥਲਾ ਦਾ ਇਕ ਜਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਅੱਲੂਵਾਲ ਦੀ ਅਗਵਾਈ ਹੇਠ ਜਗਵਿੰਦਰ ਸਿੰਘ ਲਹਿਰੀ ਜ਼ਿਲਾ ਸਿੱਖਿਆ ਅਧਿਕਾਰੀ(ਐ ਸਿ) ਕਪੂਰਥਲਾ ਨੂੰ ਮਿਲਿਆ। ਇਸ ਮੌਕੇ ਅਧਿਆਪਕਾ ਦੀਆਂ ਮੰਗਾਂ, ਮਸਲਿਆਂ ਅਤੇ ਪੈਂਡਿੰਗ ਦਫਤਰੀ ਕੰਮਾਂ ਸੰਬੰਧੀ ਵਿਸਥਾਰ ਵਿੱਚ ਗੱਲਬਾਤ ਕੀਤੀ ਗਈ। ਇਸ ਦੌਰਾਨ ਹਾਜ਼ਰ ਆਗੂਆਂ ਤਜਿੰਦਰ ਸਿੰਘ, ਜੈਮਲ ਸਿੰਘ, ਬਲਵਿੰਦਰ ਸਿੰਘ ਭੰਡਾਲ ,ਪਵਨ ਕੁਮਾਰ, ਮਲਕੀਤ ਸਿੰਘ ਆਦਿ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਪਾਸੋ ਮੰਗ ਕਰਦਿਆਂ ਕਿਹਾ ਕਿ ਵੱਡੀ ਗਿਣਤੀ ਵਿੱਚ ਸਿੰਗਲ ਟੀਚਰ ਸਕੂਲ ਵਿੱਚ ਅਧਿਆਪਕਾਂ ਦਾ ਪ੍ਰਬੰਧ ਕੀਤਾ ਜਾਵੇ।ਇਸ ਦੇ ਨਾਲ  ਹੀ ਅਧਿਆਪਕਾਂ ਦਾ ਪ੍ਰਬੰਧ ਕਰਕੇ ਸੰਬੰਧਿਤ ਅਧਿਆਪਕਾਂ ਨੂੰ ਨਵੇਂ ਸਟੇਸ਼ਨਾਂ ਤੇ ਜੁਆਇੰਨ ਕਰਵਾਇਆ ਜਾਵੇ। ਸੀਨੀਆਰਤਾ ਸੂਚੀਆਂ ਦੀ ਸੁਧਾਈ ਕਰਕੇ ਈ.ਟੀ ਟੀ ਤੋਂ ਹੈੱਡ ਟੀਚਰ ਤੇ ਹੈੱਡ ਟੀਚਰ ਤੋਂ ਸੈਂਟਰ ਹੈਡ ਟੀਚਰ ਦੀਆਂ  ਤਰੱਕੀਆਂ ਤੁਰੰਤ ਕੀਤੀਆਂ ਜਾਣ, ਸਕੂਲਾਂ ਦੇ ਅਧਿਆਪਕਾਂ ਦੀ ਘਾਟ ਨੂੰ ਮੁੱਖ ਰੱਖਦੇ ਹੋਏ ਅਧਿਆਪਕਾਂ ਦੀਆਂ ਗੈਰ ਵਿੱਦਿਅਕ ਕੰਮਾਂ ਵਿੱਚ ਲਗਾਈਆ ਡਿਊਟੀਆਂ ਤੁਰੰਤ ਕੱਟੀਆਂ ਜਾਣ, ਦਫ਼ਤਰਾਂ ਵਿੱਚ ਅਧਿਆਪਕਾਂ ਦੇ ਪੈਂਡਿੰਗ ਕੰਮ ਤੁਰੰਤ ਮੁਕੰਮਲ ਕੀਤੇ ਜਾਣ, ਸਕੂਲਾਂ ਦੇ ਬਿਜਲੀ ਅਤੇ ਅਧਿਆਪਕਾਂ ਦੇ ਪੈਂਡਿੰਗ ਬਿੱਲਾਂ ਦਾ ਨਿਪਟਾਰਾ ਤੁਰੰਤ ਕੀਤਾ ਜਾਵੇ।
ਬਲਾਕ ਸਿੱਖਿਆ ਦਫ਼ਤਰਾਂ ਅੰਦਰ ਕਲਕਾ ਦੀਆਂ ਘਾਟ ਕਰਕੇ ਅਧਿਆਪਕਾਂ ਦੀਆਂ ਤਨਖਾਹ ਤੇ ਹੋਰ ਕੰਮ ਪ੍ਰਭਾਵਿਤ ਹੋਣ ਕਾਰਨ ਕਲਰਕਾਂ ਦਾ ਤੁਰੰਤ ਪ੍ਰਬੰਧ ਕੀਤਾ ਜਾਵੇ ‌
ਸਵੱਛਤਾ  ਤੇ ਸਾਫ਼ ਸਫ਼ਾਈ ਦਾ ਪ੍ਰਬੰਧ ਕਰਨ ਹਿੱਤ ਸਾਰੇ ਸਕੂਲਾਂ ਵਿੱਚ ਸਫਾਈ ਸੇਵਕ ਦਿੱਤੇ ਜਾਣ ਅਤੇ ਅਧਿਆਪਕਾਂ ਦੀਆਂ ਸਰਵਿਸ ਬੁੱਕ ਏ ਸੀ ਆਰ, ਜੀ ਪੀ ਐਫ ਅਤੇ ਜੀ ਆਈ ਐਸ ਸਲਿੱਪਾਂ ਪਹਿਲ ਦੇ ਅਧਾਰ ਤੇ ਮੁਕੰਮਲ ਕੀਤੀਆਂ ਜਾਣ।
ਮੰਗਾਂ ਸਬੰਧੀ ਜਿਲ੍ਹਾ ਸਿੱਖਿਆ ਅਧਿਕਾਰੀ ਕਪੂਰਥਲਾ ਵਲੋਂ ਪੂਰਨ ਭਰੋਸਾ ਜਲਦ ਹੀ ਜ਼ਿਲ੍ਹੇ ਭਰ ਸਕੂਲਾਂ ਵਿੱਚ ਢੁੱਕਵਾਂ ਪ੍ਰਬੰਧ ਕਰਕੇ ਅਧਿਆਪਕਾਂ ਦੀ ਘਾਟ ਨੂੰ ਦੂਰ ਕੀਤਾ ਜਾਵੇਗਾ ਤੇ ਦਫਤਰਾਂ ਦੇ ਅਧਿਆਪਕਾਂ ਦੇ ਪੈਂਡਿੰਗ ਕੰਮ ਪਹਿਲ ਦੇ ਆਧਾਰ ਤੇ ਮੁਕੰਮਲ ਕੀਤੇ ਜਾਣਗੇ।ਮੀਟਿੰਗ ਦੇ ਅੰਤ ਵਿੱਚ ਬਹੁਤ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ  ਮੰਗਾਂ ਸਬੰਧੀ ਲਿਖਤੀ ਮੰਗ ਪੱਤਰ ਸੌਂਪਿਆ ਗਿਆ।
ਇਸ ਮੌਕੇ ਨਰਿੰਦਰ ਸਿੰਘ ਔਜਲਾ, ਜਸਵਿੰਦਰ ਸਿੰਘ,ਬਲਵੀਰ ਸਿੰਘ ਢਪੱਈ, ਬਲਵਿੰਦਰ ਕੁਮਾਰ, ਅਵਤਾਰ ਸਿੰਘ, ਸੁਰਿੰਦਰਪਾਲ ਸਿੰਘ, ਗੁਰਮੁੱਖ ਲੋਕ ਪ੍ਰੇਮੀ, ਪਰਵਿੰਦਰਜੀਤ ਸਿੰਘ , ਗੁਰਦੀਪ ਸਿੰਘ ਧੰਮ, ਹਰਵਿੰਦਰ ਵਿਰਦੀ,ਕਰਮਜੀਤ ਸਿੰਘ ਜਤਿੰਦਰ ਕੌਰ ਅਮਨਪ੍ਰੀਤ ਕੌਰ, ਰੁਪਿੰਦਰ ਕੌਰ , ਨਿਸ਼ਾ ਭਗਤ , ਵੀਨੂੰ ਸੇਖੜੀ,ਗੌਰਵ ਗਿੱਲ ਆਦਿ ਅਧਿਆਪਕ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਮੁਸੀਬਤ ਦਾ ਹੱਲ
Next articleਕਪੂਰ ਚੰਦ ਥਾਪਰ ਭਾਜਪਾ ਜ਼ਿਲ੍ਹਾ ਜਨਰਲ ਸਕੱਤਰ ਨਿਯੁਕਤ