ਔਰਤ 

ਕੰਵਲਜੀਤ ਕੌਰ ਜੁਨੇਜਾ

 (ਸਮਾਜ ਵੀਕਲੀ)

  ਬਾਪ ਦੇ ਘਰ ਜਨਮ ਲੈਂਦੀ ਧੀ ਬਣ ਕੇ
ਵੀਰਾਂ ਦੀ ਭੈਣ ਭੈਣਾਂ ਦੀ ਭੈਣ ਬਣਦੀ
  ਤੁਰਦੀ ਜਾਂਦੀ ਤੁਰਦੀ ਜਾਂਦੀ
ਹੌਲੀ-ਹੌਲੀ ਉਹਦੇ ਵਿਆਹ ਦੀ ਘੰਟੀ ਖੜਕ ਜਾਂਦੀ
 ਸੋਹਰੇ ਘਰ ਦੇ ਰਿਸ਼ਤੇ ਬਣਾਉਂਦੀ
ਪਤਨੀ ਨੂੰਹ ਭਾਬੀ ਬਣ ਜਾਂਦੀ
ਤੁਰਦੀ ਜਾਂਦੀ ਤੁਰਦੀ ਜਾਂਦੀ
ਮਾਸੀ ਮਾਮੀ ਚਾਚੀ ਤਾਈ
ਸਮੇਂ ਦੇ ਨਾਲ ਮਾਂ ਦਾਦੀ ਨਾਨੀ ਬਣ ਤੁਰਦੀ ਜਾਂਦੀ ਤੁਰਦੀ ਜਾਂਦੀ
ਹਰ ਮਿੱਟੀ ਵਿੱਚ ਬੀਜ ਪਾਉਂਦੀ ਜਾਂਦੀ
ਬਸ ਔਰਤ ਤੁਰਦੀ ਜਾਂਦੀ ਤੁਰਦੀ ਜਾਂਦੀ
ਪਿਛਲੇ ਰਾਹ ਛੱਡਦੀ ਜਾਂਦੀ
ਅਗਲੇ ਰਾਹ ਬਣਾਉਂਦੀ ਜਾਂਦੀ
ਸੰਸਾਰ ਦੀ ਬੁਨਿਆਦ ਹੈ ਔਰਤ
ਅੌਰਤ ਦਾ ਸਤਿਕਾਰ ਕਰੋ
ਤੁਸੀਂ ਉਨ੍ਹਾਂ ਰਾਹਾਂ ਤੇ ਚਲਦੇ ਹੋ
ਜਿਹੜੇ ‘ਅੌਰਤ’ ਬਣਾਉਂਦੀ ਜਾਂਦੀ।
ਕੰਵਲਜੀਤ ਕੌਰ ਜੁਨੇਜਾ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ
Next articleਪਿੰਡ  ਦੀ ਪੰਚਾਇਤ-ਇਹ ਗੱਲ ਉਹਨਾਂ ਭਲੇ ਵੇਲਿਆਂ ਦੀ ਹੈ ਜਦੋਂ ਪੰਜਾਬ ਦੇ ਪਿੰਡਾਂ ਵਿੱਚ ਪੰਚਾਇਤੀ ਵੋਟਾਂ ਵੇਲੇ ਪੰਚਾਇਤਾਂ ਆਮ ਕਰਕੇ ਸਰਬਸੰਮਤੀ ਨਾਲ ਹੀ ਚੁਣ ਲਈਆਂ ਜਾਂਦੀਆਂ ਸਨ।