ਇੱਕ ਲੱਖ ਰੁਪਏ ਦੀ ਲਾਗਤ ਨਾਲ ਜਿਲ੍ਹਾ ਪ੍ਰਬੰਧਕੀ  ਕੰਪਲੈਕਸ ਫਰੀਦਕੋਟ ਵਿਖੇ ਲਗਾਏ ਦੋ ਵਾਟਰ ਕੂਲਰ

ਫਰੀਦਕੋਟ/ਭਲੂਰ 26 ਜੁਲਾਈ (ਬੇਅੰਤ ਗਿੱਲ)-ਜਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਾਪਤ ਦਫਤਰਾਂ ਵਿੱਚ ਦੂਰੋਂ ਨੇੜਿਓਂ ਚੱਲ ਕੇ ਆਉਣ ਵਾਲੇ ਲੋਕਾਂ ਨੂੰ ਗਰਮੀਆਂ ਦੌਰਾਨ ਪੀਣ ਵਾਲੇ ਪਾਣੀ ਦੀ ਸਮੱਸਿਆਂ ਤੋਂ ਨਿਜ਼ਾਤ ਦਿਵਾਉਣ ਦੇ ਮੰਤਵ ਨਾਲ ਅੱਜ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ  ਸੁਖਜੀਤ ਸਿੰਘ ਢਿੱਲਵਾਂ ਅਤੇ ਡਿਪਟੀ ਕਮਿਸ਼ਨਰ  ਵਿਨੀਤ ਕੁਮਾਰ ਨੇ ਦੋ ਪਾਣੀ ਵਾਲੇ ਕੂਲਰਾਂ ਦਾ ਉਦਘਾਟਨ ਕੀਤਾ। ਚੇਅਰਮੈਨ ਢਿੱਲਵਾਂ ਨੇ ਦੱਸਿਆ ਕਿ ਇਹ ਉਪਰਾਲਾ ਆਮ ਲੋਕਾਂ ਵੱਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ  ਕੁਲਤਾਰ ਸਿੰਘ ਸੰਧਵਾਂ ਦੇ ਧਿਆਨ ਵਿੱਚ ਲਿਆਉਣ ਉਪੰਰਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਉਪਰਾਲੇ ਨਾਲ ਹਰ ਆਮ ਅਤੇ ਖਾਸ ਨੂੰ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੀਣ ਵਾਲੇ ਠੰਡੇ ਪਾਣੀ ਦੀ ਉਪਲੱਬਧਾ ਨਾਲ ਫਾਇਦਾ ਪੁੱਜੇਗਾ।  ਉਨ੍ਹਾਂ ਦੱਸਿਆ ਕਿ ਇਨ੍ਹਾਂ ਵਾਟਰ ਕੂਲਰਾਂ ਤੇ ਇੱਕ ਲੱਖ ਰੁਪਏ ਦੀ ਲਾਗਤ ਆਈ ਹੈ ਅਤੇ ਅਜਿਹੇ ਉਪਰਾਲੇ ਭਵਿੱਖ ਵਿੱਚ ਵੀ ਜਾਰੀ ਰਹਿਣਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleGehlot, PMO slug it out on social media as CM alleges speech cut out during PM’s Raj event
Next articleIndo-Canadian captures prestigious House of Commons seat