ਭੀਮਾ ਕੋਰੇਗਾਓਂ: ਸੁਪਰੀਮ ਕੋਰਟ ਵੱਲੋਂ ਦਿੱਲੀ ਹਾਈ ਕੋਰਟ ਦਾ ਹੁਕਮ ਖ਼ਾਰਜ

ਨਵੀਂ ਦਿੱਲੀ (ਸਮਾਜਵੀਕਲੀ) :  ਸੁਪਰੀਮ ਕੋਰਟ ਨੇ ਅੱਜ ਦਿੱਲੀ ਹਾਈ ਕੋਰਟ ਦੇ ਉਸ ਹੁਕਮ ਉਤੇ ਰੋਕ ਲਾ ਦਿੱਤੀ ਹੈ ਜਿਸ ’ਚ ਐਨਆਈਏ ਨੂੰ ਕਾਰਕੁਨ ਗੌਤਮ ਨਵਲੱਖਾ ਨੂੰ ਦਿੱਲੀ ਤੋਂ ਮੁੰਬਈ ਤਬਦੀਲ ਕਰਨ ਨਾਲ ਜੁੜਿਆ ਨਿਆਂਇਕ ਰਿਕਾਰਡ ਪੇਸ਼ ਕਰਨ ਲਈ ਕਿਹਾ ਗਿਆ ਸੀ। ਇਹ ਮਾਮਲਾ ਨਾਗਰਿਕ ਹੱਕਾਂ ਬਾਰੇ ਕਾਰਕੁਨ ਨਵਲੱਖਾ ਦੀ ਭੀਮਾ ਕੋਰੇਗਾਓਂ ਕੇਸ ਵਿਚ ਸ਼ਮੂਲੀਅਤ ਨਾਲ ਸਬੰਧਤ ਹੈ।
ਜਸਟਿਸ ਅਰੁਣ ਮਿਸ਼ਰਾ, ਨਵੀਨ ਸਿਨਹਾ ਤੇ ਇੰਦਰਾ ਬੈਨਰਜੀ ’ਤੇ ਅਧਾਰਿਤ ਬੈਂਚ ਨੇ ਕਿਹਾ ਕਿ ਨਵਲੱਖਾ ਦੀ ਜ਼ਮਾਨਤ ਅਰਜ਼ੀ ਦਿੱਲੀ ਹਾਈ ਕੋਰਟ ਦੇ ਅਧਿਕਾਰ ਖੇਤਰ ਵਿਚ ਨਹੀਂ ਆਉਂਦੀ, ਬੰਬੇ ਹਾਈ ਕੋਰਟ ਹੀ ਇਸ ਬਾਰੇ ਫ਼ੈਸਲਾ ਸੁਣਾ ਸਕਦਾ ਹੈ। ਸਿਖ਼ਰਲੀ ਅਦਾਲਤ ਨੇ ਦਿੱਲੀ ਹਾਈ ਕੋਰਟ ਵੱਲੋਂ ਐਨਆਈਏ ਬਾਰੇ ਸੁਣਵਾਈ ਦੌਰਾਨ ਕੀਤੀਆਂ ਕੁਝ ਟਿੱਪਣੀਆਂ ਵੀ ਰਿਕਾਰਡ ਵਿਚੋਂ ਹਟਾਉਣ ਦਾ ਹੁਕਮ ਦਿੱਤਾ ਹੈ। ਜ਼ਿਕਰਯੋਗ ਹੈ ਕਿ ਨਵਲੱਖਾ ਨੂੰ ਤਿਹਾੜ ਜੇਲ੍ਹ ਤੋਂ ਮੁੰਬਈ ਲਿਆਂਦਾ ਗਿਆ ਸੀ।
Previous article15 ਅਗਸਤ ਤੱਕ ਕਰੋਨਾ ਵੈਕਸੀਨ ਲਾਂਚ ਕਰਨਾ ‘ਅਸੰਭਵ’: ਆਈਏਸੀਐੱਸ
Next articleਭਾਜਪਾ ਨੇ ਰਾਹੁਲ ਗਾਂਧੀ ’ਤੇ ਰਾਸ਼ਟਰ ਦਾ ਹੌਸਲਾ ਪਸਤ ਕਰਨ ਦੇ ਦੋਸ਼ ਲਾਏ