ਬੰਦੇ ਦੋ ਅਣਜਾਣ

ਗੁਰਮੀਤ ਡੁਮਾਣਾ

(ਸਮਾਜ ਵੀਕਲੀ)

ਆਨ ਲਾਈਨ ਸੀ ਚੈਟ ਤੇ ਬੈਠੇ
ਬੰਦੇ ਦੋ ਅਣਜਾਣ
ਇੱਕ ਮੈਸਿਜ ਤੇ ਦੂਜਾ ਰਪਲਾਈ
ਹੋਣ ਲੱਗੀ ਜਾਣ ਪਹਿਚਾਣ
ਪੂੱਛੇ ਹਾਲ ਕਿਥੋਂ ਦੇ ਵਾਸੀ
ਦੱਸਿਆ ਉਹਨੇ ਮਾਅਝਾ
ਦੂਜ਼ਾ ਕਹਿਂਦਾ ਠੀਕ ਵੀਰ ਜੀ
ਮੇਰਾ ਹੈਗਾ ਦੁਆਬਾ
ਗੱਲਾਂ ਗੱਲਾਂ ਵਿੱਚ ਗੱਲ ਵਧਾਈ
ਰੱਖ ਬੁਲੀਆਂ ਤੇ ਮੁਸਕਾਨ
ਆਨ ਲਾਈਨ ਸੀ ਚੈਟ ਤੇ ਬੈਠੇ
ਬੰਦੇ ਦੋ ਅਣਜਾਣ
ਇੱਕ ਦੂਜੇ ਨਾ ਰਲ ਦੀ ਮਿਲਦੀ
ਦੋਹਾਂ ਦੀ ਸੌਚ ਵਿਚਾਰ
ਕਰਕੇ ਫੋਨ ਤੇ ਮਿਲਣ ਦੇ ਵਾਅਦੇ
ਹੋ ਗਏ ਦੋਵੇਂ ਤਿਆਰ
ਇੱਕ ਦੂਜੇ ਨੂੰ ਆਖੀਂ ਜਾਂਦੇ
ਤੂੰ ਬੰਦਾਂ ਬੜਾ ਮਹਾਨ
ਆਨ ਲਾਈਨ ਸੀ ਚੈਟ ਤੇ ਬੈਠੇ
ਬੰਦੇ ਦੋ ਅਣਜਾਣ
ਗੁਰਮੀਤ ਡੁਮਾਣੇ ਪੈਂਦੀ ਖਿੱਚ
ਦਿੱਲਾ ਨੂੰ ਪੂਰੀ
ਕੱਲ ਤੱਕ ਸੀ ਅਣਜਾਣ ਮੇਰੇ ਤੋਂ
ਹੋ ਗਈ ਮੁਹਬੱਤ ਗੂੜੀ
ਖਿੜ ਗਏ ਬਾਗ਼ ਬਗ਼ੀਚੇ ਮਨ ਦੇ
ਜੋ ਸੀ ਪਹਿਲਾਂ ਵਰਾਨ
ਆਨ ਲਾਈਨ ਸੀ ਚੈਟ ਤੇ ਬੈਠੇ
ਬੰਦੇ ਦੋ ਅਣਜਾਣ
  ਗੁਰਮੀਤ ਡੁਮਾਣਾ
  ਲੋਹੀਆਂ ਖ਼ਾਸ
   ਜਲੰਧਰ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਰੂਣ ਹੱਤਿਆਂ
Next articleਪੰਜਾਬ ਬੁਧਿਸਟ ਸੋਸਾਇਟੀ ਰਜਿ: ਪੰਜਾਬ ਵਲੋਂ ਮਣੀਪੁਰ ਦੀਆਂ ਅਣਮਨੁੱਖੀ ਤਸ਼ੱਦਦ ਅਤੇ ਘਟਨਾਵਾਂ ਦੀ ਸਖਤ ਨਿਖੇਦੀ ਕੀਤੀ ਗਈ