(ਸਮਾਜ ਵੀਕਲੀ)
ਜੇ ਤੂੰ ਸਾਡੇ ਨਾਲ ਹੈ ਜਾਣਾ।
ਹਰ ਤਰ੍ਹਾਂ ਦਾ ਪੈਣਾ ਖਾਣਾ।
ਇਸ ਦੁਨੀਆਂ ਦੇ ਮੇਲੇ ਅੰਦਰ,
ਉਲਟੇ ਵਹਿਣੀ ਕਦੇ ਤਰੀਂ ਨਾ-
ਇਲਤੀ ਬਾਬਾ……….
ਪਤਾ ਹੈ ਮੈਨੂੰ ਤੇਰੇ ਮਨ ਦਾ।
ਤੂੰ ਕਿਸੇ ਦੀ ਨਹੀਂਓ ਮੰਨਦਾ।
ਐਵੇਂ ਨਾ ਕਿਤੇ ਟੰਗ ਅੜਾਈ,
ਅੜਬਾ ਵੇ ਅੜਬਾਈ ਕਰੀਂ ਨਾ-
ਇਲਤੀ ਬਾਬਾ………..
ਕਿਸੇ ਦੇ ਉੱਤੇ ਤਵਾ ਨਾ ਲਾਵੀਂ।
ਭੋਲਾ ਬਣ ਕੇ ਸਭ ਨੂੰ ਭਾਵੀਂ।
ਮਿਸ਼ਰੀ ਵਰਗੇ ਬੋਲ ਤੂੰ ਬੋਲੀਂ,
ਕਹਿਰਾਂ ਦਾ ਬਣ ਮੀਂਹ ਵਰੀਂ ਨਾ-
ਇਲਤੀ ਬਾਬਾ……..
ਅੱਖਾਂ ਮੀਟ ਕੇ ਬਹਿ ਜਾਈਂ ਬਾਬਾ।
ਸੱਤ ਬਚਨ ਤੂੰ ਕਹਿ ਜਾਈਂ ਬਾਬਾ।
ਐਵੇਂ ਜ਼ਮੀਰ ਦੇ ਆਖੇ ਲੱਗ ਕੇ,
ਹਾਮੀਂ ਸੱਚ ਦੀ ਭੁੱਲ ਭਰੀਂ ਨਾ-
ਇਲਤੀ ਬਾਬਾ………
ਐਵੇਂ ਰੰਗ ‘ਚ ਭੰਗ ਨਾ ਪਾਈਂ।
ਨਾ ਪੀ.ਐੱਚ.ਡੀ.ਦਾ ਭੇਤ ਬਤਾਈ।
ਡੂੰਘੀ ਖੋਜ਼ ਦਾ ਮਾਰ ਕੇ ਗੋਤਾ,
ਜਾਅਲੀ ਡਿਗਰੀ ਲਿਆ ਧਰੀਂ ਨਾ-
ਇਲਤੀ ਬਾਬਾ……
ਸਮਾਂ ਨਹੀਂ ਸਮਝਾਉਣੇ ਦਾ ਹੁਣ।
ਐਵੇਂ ਗਿਆਨ ਵਧਾਉਣੇ ਦਾ ਹੁਣ।
ਆਪਣਾ ਆਪ ਬਚਾ ਕੇ ਚੱਲੀਂ,
ਮੂਰਖ਼ ਪਿੱਛੇ ਕਦੇ ਮਰੀਂ ਨਾ-
ਇਲਤੀ ਬਾਬਾ……..
ਜੋ ਕੁੱਝ ਕਹਿਣਾ ਕਹਿ ਤੂੰ ਬਾਬਾ।
ਘੁੰਗਰਾਲੀ ਦੀ ਲਾ ਤਹਿ ਤੂੰ ਬਾਬਾ।
ਪਰ ਹਾਕਮ ਦੀ ਖਾ ਕੇ ਚੂਰੀ,
ਲੋਕ ਘੋਲਾਂ ਨੂੰ ਕਦੇ ਹਰੀਂ ਨਾ-
ਇਲਤੀ ਬਾਬਾ………
ਨੋਟ – ਇਲਤੀ ਬਾਬਾ = ਪ੍ਰਸਿੱਧ ਲੇਖਕ ਬੁੱਧ ਸਿੰਘ ਨੀਲੋਂ
ਲਿਖਤ- ਜਗਦੇਵ ਸਿੰਘ ਘੁੰਗਰਾਲੀ
ਮੁਖੀ- ਵਿਸ਼ਵ ਸਿੱਖ ਸਾਹਿਤ ਅਕਾਦਮੀ ਪਾਇਲ
ਮੋਬਾਇਲ – 9914200917
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly