HOME ਜ਼ਿੰਦਗੀ

ਜ਼ਿੰਦਗੀ

4
‘ਰਣਬੀਰ ਸਿੰਘ ਪ੍ਰਿੰਸ

(ਸਮਾਜ ਵੀਕਲੀ)

ਉਹਦੇ ਬਿਨਾਂ ਜ਼ਿੰਦਗੀ,
ਅਜੀਬ ਜਿਹੀ ਹੋ ਗਈ,
ਰੋਜ਼ੀ ਰੋਟੀ ਮਿਲ ਗਈ,
ਸੁੱਖ-ਚੈਨ ਖੋ ਗਈ,
ਸਮਾਂ ਲੰਘੀ ਜਾਂਦਾ ,
ਪਰ ਜ਼ਿੰਦਗੀ ਖਲੋ ਗਈ,
ਫੁੱਲਾਂ ਭਰੇ ਰਾਹਾਂ ਉੱਤੇ,
ਕੰਡਿਆਂ ਨੂੰ ਬੋਅ ਗਈ,
ਬੁੱਲ੍ਹੀਆਂ ਦੇ ਹਾਸੇ ਗੁੰਮੇ,
ਅੱਖ ਵੀ ਤਾਂ ਚੋਅ ਗਈ,
ਜਦੋਂ ਦੀ ਤੂੰ ਅੱਖੀਆਂ ਤੋਂ ,
ਉਹਲੇ ਜਿਹੇ ਹੋ ਗਈ,
ਗ਼ਮਾਂ ਦੇ ਸਮੁੰਦਰਾਂ ਚ,
ਪ੍ਰਿੰਸ ਨੂੰ ਡੁਬੋ ਗਈ,
ਰਣਬੀਰ ਸਿੰਘ ਪ੍ਰਿੰਸ(ਸ਼ਾਹਪੁਰ ਕਲਾਂ)
ਆਫ਼ਿਸਰ ਕਾਲੋਨੀ ਸੰਗਰੂਰ 148001
9872299613

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleSeoul set to decide on subway, bus fare hikes
Next articleਏਹੁ ਹਮਾਰਾ ਜੀਵਣਾ ਹੈ -333