*ਬਿਜਲੀ ਤੇ ਮੀਂਹ*

ਗੁਰਚਰਨ ਸਿੰਘ ਧੰਜੂ

(ਸਮਾਜ ਵੀਕਲੀ)

ਬਿਜਲੀ ਵਾਧੂ ਆਵੇ ਸਾਰੇ ਪਾਸੇ
ਅੱਜ ਪਰਮਾਤਮਾਂ ਮੀਂਹ ਵਰਸਾ ਰਿਹਾ ਏ
ਝੋਨੇਂ ਦਸਾਂ ਦਿਨਾਂ ਚ ਲੱਗ ਗਏ ਸਾਰੇ
ਮੀਂਹ ਢੁਕਵੇਂ ਸਮੇਂ ਤੇ ਪਾ ਰਿਹਾ ਏ
ਜਦੋ ਕੁਦਰਤ ਕਿਸਾਨ ਤੇ ਮੇਹਰਬਾਨ ਹੋਵੇ
ਕਿਸਾਨ ਖੁਸ਼ੀ ਨਾਲ ਫੁਲਿਆ ਨਾਂ ਸਮਾਉਦਾਂ ਏ
ਜਦੋਂ ਸਰਕਾਰਾਂ ਬਿਜਲੀ ਘੱਟ ਦੇਵਣ
ਓਦੋ ਰੱਬ ਵੀ ਮੀਂਹ ਨਾਂ ਪਾਉਦਾਂ ਏ
ਸਮਾਂ ਇਸ ਸਰਕਾਰ ਦਾ ਬਹੁਤ ਵਧੀਆ
ਬਿਜਲੀ ਵੱਲ ਧਿਆਨ ਪੂਰਾ ਦਿੱਤਾ ਏ
ਪਰਤੱਖ ਨੂੰ ਪਰਮਾਣ ਦੀ ਲੋੜ ਨਹੀਂ ਹੁੰਦੀਂ
ਇਹ ਤਾਂ ਸਭ ਨੇਂ ਅੱਖੀ ਡਿੱਠਾ ਏ
ਕੀਤੇ ਕੰਮਾਂ ਦੀ ਸਲਾਹੁਤ ਹੋਵੇ ਸਾਰੇ ਪਾਸੇ
ਆਪਣੇ ਫਰਜ ਨੂੰ ਪੂਰਾ ਪਛਾਣਿਆ ਏਂ
ਫਿਰ ਮਜਦੂਰ ਕਿਸਾਨ ਸਾਰੇ ਸੁਖੀ ਹੋਵਣ
ਜਦੋਂ ਸਰਕਾਰ ਦੇ ਕੰਮਾਂ ਦਾ ਆਨੰਦ ਮਾਣਿਆ ਏ
ਗੁਰਚਰਨ ਸਿੰਘ ਧੰਜੂ

ਸਮਾਜਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਿਸ਼ਾਨ
Next articleਗ਼ਜ਼ਲ.