ਪਰਾਈ ਧਰਤੀ ਪਰਾਏ ਲੋਕ

ਅਮਰਜੀਤ ਚੰਦਰ 

(ਸਮਾਜ ਵੀਕਲੀ)

ਜੇਕਰ ਅਸੀ ਵਿਦੇਸ਼ਾਂ ਦੀ ਗੱਲ ਕਰੀਏ ਤਾਂ ਸਾਡੇ ਲੋਕ ਵਿਦੇਸ਼ਾਂ ਨੂੰ ਜਾਣ ਦੀ ਦੌੜ ਵਿੱਚ ਸੱਭ ਤੋਂ ਮੋਹਰਲੀ ਕਤਾਰ ਵਿੱਚ ਖੜੇ ਹਨ।ਬਹੁਤ ਸਾਰੇ ਸਾਡੇ ਪੰਜਾਬੀ ਲੋਕ ਵਿਦੇਸ਼ਾਂ ਵਿੱਚ ਵੀ ਛਾਏ ਹੋਏ ਹੈ।ਅੱਜ ਮੈਨੂੰ ਵੀ ਕਨੇਡਾ ਵਿੱਚ ਆਇਆ ਨੂੰ 25ਵਾਂ ਦਿਨ ਹੈ ਅਸੀ ਕਨੇਡਾ ਦੇ ਸ਼ਹਿਰ ਵਿਨੀਪੈਗ ਵਿੱਚ ਠਹਿਰੇ ਹੋਏ ਹਾਂ।ਇਹ ਸ਼ਹਿਰ ਮੈਨੀਟੋਬਾ ਸਟੇਟ ਦਾ ਇਕ ਬਹੁਤ ਸੋਹਣਾ ਸ਼ਹਿਰ ਹੈ ਏਥੇ ਬਹੁਤ ਸਾਰੀਆਂ ਇਤਿਹਾਸਿਕ ਚੀਜ਼ਾ ਦੇਖਣ ਵਾਲੀਆਂ ਹਨ ਜਿੰਨਾਂ ਨੂੰ ਦੇਖਣ ਲਈ ਸਮ੍ਹੇਂ ਦਾ ਹੋਣਾ ਬਹੁਤ ਜਰੂਰੀ ਹੈ।ਪਰ ਏਥੇ ਬੱਚਿਆਂ ਕੋਲ ਇਹੋ ਜਿਹਾ ਸਮ੍ਹਾਂ ਨਹੀ ਹੈ ਫਿਰ ਵੀ ਜੋ ਉਹਨਾਂ ਨੂੰ ਇਕ ਛੁੱਟੀ ਆਉਦੀ ਹੈ ਤਾਂ ਸਾਨੂੰ ਕਿਤੇ ਨਾ ਕਿਤੇ ਜਰੂਰ ਘੁਮਾਉਣ ਲਈ ਲੈ ਕੇ ਜਾਂਦੇ ਹਨ।ਏਥੇ ਬੱਚਿਆਂ ਦਾ ਜੀਵਨ ਬਹੁਤ ਹੀ ਰੁਝੇਵਿਆਂ ਭਰਿਆ ਹੈ।

ਬੱਚਿਆਂ ਦੇ ਰੁਝੇਵੇਂ ਏਨੇ ਨੇ ਕਿ ਪਹਿਲਾਂ ਤਾਂ ਬੱਚਿਆਂ ਦੀ ਨੀਂਦ ਹੀ ਪੂਰੀ ਨਹੀ ਹੁੰਦੀ,ਸਾਡਾ ਬੇਟਾ ਹੈ ਉਹ ਰਾਤ ਨੂੰ ਡੇਢ ਵਜੇ ਉਠਦਾ ਤਾਂ ਦੋ ਵਜੇ ਰਾਤ ਨੂੰ ਉਹ ਘਰੋਂ ਕੰਮ ਲਈ ਨਿਕਲ ਜਾਂਦਾ ਹੈ,ਇਕ ਘੰਟੇ ਦਾ ਉਸ ਦਾ ਜਾਣ ਰਸਤਾ ਹੈ ਅਤੇ ਰਾਤ ਨੂੰ ਸੱਤ ਅੱਠ ਵਜੇ ਕੰਮ ਤੋਂ ਆਉਦਾ ਹੈ ਤਾਂ ਥੱਕਿਆ ਹੋਣ ਕਰਕੇ ਨਹਾ ਕੇ ਰੋਟੀ ਖਾ ਕੇ ਬਸ ਸੌਂ ਜਾਂਦਾ ਹੈ।ਕਈ ਵਾਰ ਅਸੀ ਸੋਚਦੇ ਰਹਿੰਦੇ ਹਾਂ ਕਿ ਬੇਟਾ ਆਏਗਾ ਸਾਡੇ ਕੋਲ ਬੈਠਗਾ,ਬੇਟੇ ਨਾਲ ਆਹ ਗੱਲ ਕਰਨੀ ਹੈ ਬੇਟੇ ਨਾਲ ਅਸੀ ਓਹ ਗੱਲ ਕਰਨੀ ਹੈ,ਬੱਸ ਸੋਚਦੇ ਹੀ ਰਹਿ ਜਾਈਦਾ ਹੈ।ਉਹ ਥੱਕਿਆ ਹੀ ਏਨਾ ਹੁੰਦਾ ਹੈ ਤੇ ਅਸੀ ਵੀ ਫਿਰ ਉਸ ਨੂੰ ਬਲਾਉਦੇ ਕਿ ਇਹ ਸੌ ਹੀ ਜਾਵੇ ਤਾਂ ਠੀਕ ਹੈ ਸਵੇਰੇ ਇਸ ਨੇ ਫਿਰ ਤੋਂ ਕੰਮ ਤੇ ਜਾਣਾ ਹੈ।ਇਹਨਾਂ ਦੀ ਦੇਖ-ਰੇਖ ਲਈ ਅਸੀ ਏਥੇ ਬੱਚਿਆਂ ਕੋਲ ਆਏ ਹਾਂ।ਸਾਨੂੰ ਬੇਟਾ ਅੱਜ ਬੁਧਵਾਰ ਛੁੱਟੀ ਹੋਣ ਕਰਕੇ ਜਹਾਜਾਂ ਵਾਲਾ ਮਿਊਜੀਅਮ ਦਿਖਾਉਣ ਲਈ ਲੈ ਕੇ ਗਿਆ ਤਾਂ ਦੇਖਣ ਨੂੰ ਮਿਲਿਆ ਕਨੇਡਾ ਦੇ ਮੈਨੀਟੋਬਾ ਦੇ ਇਕ ਬਹੁਤ ਹੀ ਸੋਹਣੇ ਵਿਨੀਪੈਗ ਦਾ ਇਤਿਹਾਸ।ਏਥੇ ਦਾ ਕੁਝ ਇਤਿਹਾਸ ਦੇਖ ਕੇ ਸਾਨੂੰ ਬਹੁਤ ਵਧੀਆ ਲੱਗਾ।

ਕਨੇਡਾ ਇਕ ਵਿਸ਼ਾਲ ਜੰਗਲਾਂ ਦੀ ਧਰਤੀ ਹੈ,ਜੋ ਕਿ ਮਹਾਨ ਝੀਲਾਂ ਤੋਂ ਲੈ ਕੇ ਆਰਕਟਿਕ ਤੱਕ ਫੈਲਿਆ ਹੋਇਆ ਹੈ।ਸਦੀਆਂ ਤੋ ਂਪੈਦਲ ਜਾ ਡੰਗੀ ਰਾਹੀ ਇਹਨਾਂ ਜੰਗਲਾਂ ਦਾ ਸਰਵੈਖਣ ਅਤੇ ਸਰੱਖਿਆ ਕਰਨਾ ਇਕ ਵੱਖਰਾ ਅਤੇ ਔਖਾ ਢੰਗ ਸੀ।ਆਵਾਜਾਈ ਆਉਣ ਨਾਲ ਕੁਝ ਕੰਮਾਂ ਦੇ ਤੌਰ ਤਰੀਕੇ ਬਦਲੇ,ਉਸ ਤੋਂ ਏਥੇ ਮਸ਼ੀਨੀ ਯੁਗ ਆ ਗਿਆ ਉਸ ਨਾਲ ਥੌੜੀ ਜਿਹੀ ਰਾਹਤ ਜਰੂਰ ਮਿਲੀ ਪਰ ਸਮ੍ਹੇਨ ਦਾ ਦਰੳਪਯੋਗ ਬਹੁਤ ਹੁੰਦਾ ਸੀ।ਉਸ ਤੋਂ ਬਾਅਦ ਹਵਾਬਾਜ਼ੀ ਦਾ ਯੁੱਗ ਆ ਗਿਆ,ਹਵਾਬਾਜ਼ੀ ਨਾਲ ਕੰਮ ਕਰਨ ਦੇ ਤੌਰ ਤਰੀਕੇ ਕੁਝ ਹੋਰ ਵੀ ਸਰਲ ਹੋ ਗਏ,ਜੰਗਲਾਤ ਲਈ ਜਹਾਜਾਂ ਦੀ ਵਰਤੋਂ ਕਰਨ ਵਾਲੀ ਪਹਿਲੀ ਕਨੇਡੀਅਨ ਕੰਪਨੀ ਕਿਊਬਿਕ ਲੌਰੇਟਾਇਡ ੇੲਅਰ ਸਰਵਿਸਜ਼ ਮਿਲਟਿਡ ਹੋਂਦ ਵਿੱਚ ਆਈ ਸੀ,ਜਿਸ ਦੀ ਸਥਾਪਨਾ ਸੰਨ 1919 ਵਿੱਚ ਕੀਤੀ ਗਈ ਸੀ।ਕਰਟਿਸ ਐਚ ਐਸ 2ਐਲ ਫਲਾਇੰਗ ਬੋਟਾਂ ਦੀ ਵਰਤੋਂ ਕਰਕੇ ਕੁਝ ਹੀ ਘੰਟਿਆਂ ਵਿੱਚ ਹੀ ਸਰਵੈਖਣ ਕਰ ਲਿਆ ਜਾਂਦਾ ਸੀ,ਜਿਸ ਨੂੰ ਕਵਰ ਕਰਨ ਵਿੱਚ ਜਮੀਨੀ ਸਰਵੈਖਣ ਕਰਨ ਵਾਲਿਆਂ ਲਈ ਸਾਲਾ ਬੱਧੀ ਦਾ ਸਮ੍ਹਾਂ ਲੱਗ ਜਾਦਾ ਸੀ।ਜੰਗਲਾਂ ਵਿੱਚ ਅੱਗ ਦੀ ਘਟਨਾ ਹੋਈ ਤਾਂ ਅੱਗ ਬਝਾਉਣ ਵਾਲੇ ਮੁਲਾਜ਼ਮਾਂ ਨੂੰ ਸਮੇ ਸਿਰ ਅੱਗ ਬਝਾਉਣ ਲਈ ਉਸ ਖੇਤਰ ਵਿੱਚ ਪਹੁੰਚਾਇਆ ਜਾਂਦਾ ਹੈ।ਇਹ ਹਵਾਈ ਸੇਵਾ ਵਾਲਾ ਸਰਵੈਖਣ ਜਲਦੀ ਹੀ ਪੂਰੇ ਦੇਸ਼ ਅੰਦਰ ਤਕਰੀਬਨ ਸਾਰੇ ਹੀ ਸ਼ਹਿਰਾਂ ਵਿੱਚ ਪਹੁੰਚ ਗਿਆ ਸੀ।

ਪੱਛੀ ਕਨੇਡਾ ਦਾ ਰਾਇਲ ਐਵੀਏਸ਼ਨ ਮਿਊਜੀਅਮ ਵਿਨੀਪੈਗ ਮੈਨੀਟੋਬਾ ਵਿੱਚ ਸਥਿਤ ਹੈ।ਇਹ ਮਿਉਜੀਅਮ ਸੰਨ 1974 ਵਿੱਚ ਹੋਂਦ ਵਿੱਚ ਆਇਆ।ਅੱਜ ਇਸ ਮਿਊਜੀਅਮ ਨੂੰ ਲੱਗਭਗ 60 ਸਾਲ ਪੁਰੇ ਹੋਣ ਤੇ ਆ ਗਏ ਹਨ।ਹਾਲਾਂਕਿ ਇਹ ਮਿਊਜੀਅਮ ਮਨੁੱਖੀ ਅਤੇ ਕੁਦਰਤ ਦੇ ਮੈਨੀਟੋਬਾ ਮਿਊਜੀਅਮ ਦੇ ਨੇੜੇ ਡਾਊਨ-ਟਾਊਨ ਵਿੱਚ ਸਥਾਪਤ ਸੀ।ਜਦੋ ਸੰਨ 1974 ਵਿੱਚ ਇਹ ਮਿਊਜੀਅਮ ਆਪਣੀ ਹੋਂਦ ਵਿੱਚ ਆਇਆ ਤਾਂ ਇਸ ਉਦੋ ਇਸ ਮਿਊਜੀਅਮ ਵਿੱਚ 25 ਫੌਜ਼ੀ ਅਤੇ ਨਾਗਰਿਕ ਜਹਾਜ ਸਨ।ਇਸ ਨੂੰ ਪੰਜ ਬੰਦਿਆ ਨੇ ਇਕੱਠੇ ਹੋ ਤਿਆਰ ਕੀਤਾ ਸੀ।ਜਿੰਨਾਂ ਦੇ ਨਾਮ ਇਸ ਪ੍ਰਕਾਰ ਹਨ ਮਰੇ ਕਲੀਅਰਵਾਟਰ,ਡੱਗ ਐਂਬਰਲੇ,ਗੋਰਡ ਐਂਬਰਲੇ,ਅਲਹੈਨਸਨ ਅਤੇ ਕੀਥ ਓਲਸਨ ਸੀ।ਮਿਊਜੀਅਮ ਆਮ ਸੈਲਾਨੀਆਂ ਦੇ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।ਜੋ ਵੀ ਵਿਆਕਤੀ ਚਾਹੇ ਉਹ ਨਵਾ ਹੈ ਜਾਂ ਪੁਰਾਣਾ ਹੈ ਉਹ ਇਸ ਮਿਊਜੀਅਮ ਨੂੰ ਦੇਖਣ ਜਾਦਾ ਹੈ।ਅੱਜ ਮੈਨੂੰ ਉਸ ਮਿਊਜੀਅਮ ਨੂੰ ਦੇਖਣ ਦਾ ਮਾਣ ਪ੍ਰਾਪਤ ਹੋਇਆ।ਮੈਨੂੰ ਮੇਰੇ ਬੱਚੇ ਉਹ ਮਿਊਜੀਅਮ ਦੇਖਣ ਲਈ ਲੇ ਕੇ ਗਏ ਅਤੇ ਬੱਚਿਆਂ ਨੂੰ ਚਾਅ ਵੀ ਸੀ ਆਪਣੇ ਮਾਂ ਬਾਪ ਨੂੰ ਕਨੇਡਾ ਦੇ ਸ਼ਹਿਰ ਦੀ ਇਕ ਇਕ ਚੀਜ਼ ਦਿਖਾਈਏ।

ਇਸ ਮਿਊਜੀਅਮ ਨੂੰ ਰਾਇਲ ਐਵੀਏਸ਼ਨ ਮਿਊਜੀਅਮ ਕਿਉ ਕਿਹਾ ਜਾਂਦਾ ਹੈ,ਇਸ ਨੂੰ ਪੱਛਮੀ ਕਨੇਡਾ ਦਾ ਰਾਇਲ ਐਵੀਏਸ਼ਨ ਮਿਊਜੀਅਮ ਬਣਨ ਲਈ ਕਾਫੀ ਸਮਾਂ ਲੱਗਾ,19 ਦਸੰਬਰ 2014 ਨੂੰ ਇਸ ਮਿਊਜੀਅਮ ਨੂੰ ਰਾਇਲ ਦਾ ਆਹੁਦਾ ਪ੍ਰਾਪਤ ਹੋਇਆ।ਇਸ ਮਿਊਜੀਅਮ ਦੀ ਲੀਜ਼ ਖਤਮ ਹੋਣ ਨਾਲ ਇਸ ਮਿਊਜੀਅਮ ਨੂੰ ਬੰਦ ਕਰ ਦੇਣਾ ਪਿਆ ਸੀ।ਜਿਸ ਜਗਾ ਤੇ ਇਹ ਮਿਊਜੀਅਮ ਹੈ ਉਹ ਇਕ ਬਹੁਤ ਵੱਡੀ ਜਗਾ ਹੈ।ਜਿੱਥੇ ਕਿ ਵੱਡੇ ਤੋਂ ਵੱਡੇ ਜਹਾਜ ਵੀ ਫ਼ਰਸ਼ ਤੇ ਹੀ ਖੜਾਂਏ ਹੋਏ ਹਨ,ਅਤੇ ਇਸ ਵਿੱਚ ਹਰ ਕਿਸਮ ਦੇ ਲੱਗਭਗ 90 ਕਿਸਮ ਦੇ ਜਹਾਜ ਇਸ ਜਗਾ ਮੌਜੁਦ ਹਨ।ਲੱਗਭਗ ਸੱਤਰ ਹਜਾਰ ਕਲਾਕ੍ਰਿਤੀਆਂ,ਲਿਖਤਾਂ ਅਤੇ ਤਸਵੀਰਾਂ ਸ਼ਾਮਲ ਹਨ। ਜਿਵੇ ਕਿ ਫ਼ੌਜ਼ੀ ਜਹਾਜ,ਝਾੜੀ ਵਾਲੇ ਜਹਾਜ ਅਤੇ ਵਪਾਰਕ ਜਹਾਜ ਸ਼ਾਮਲ ਕੀਤੇ ਗਏ ਹਨ।ਜਹਾਜਾਂ ਦੇ ਇਤਿਹਾਸ ਦੇ ਵੱਖ ਵੱਖ ਪਹਿਲੂਆਂ ਦੀ ਨੁਮਿਇੰਦਗੀ ਕਰਨ ਵਾਲੇ ਜ਼ੋਨਾਂ ਵਿੱਚ ਪੂਰਾ ਇਤਿਹਾਸ ਲਿਖਿਆ ਗਿਆ ਹੈ।ਜਿਵੇਂ ਕਿ ਕਨੇਡiਅਨ ਇਨੋਵੇਸ਼ਨ,ਉਤਰੀ ਕਨੈਕਸ਼ਨ ਅਤੇ ਮਿਲਟਰੀ ਸਕਾਈਜ਼।ਇੰਟਰਐਕਟਿਵ ਡਿਸਪਲੇ ਜਿਵੇ ਕਿ ਐਕਸਪੀਰੀਅੰਸ ਫਲਾਈਟ ਅਤੇ ਮਕੈਨਿਕਸ ਵਰਕਸ਼ਾਪ ਇੱਕ ਹੈਂਡ-ਆਨ ਵਿਦਿਅਕ ਅਨੁਭਵ ਪੇਸ਼ ਕਰਦੇ ਹਨ।

ਰਾਇਲ ਐਵੀਏਸ਼ਨ ਮਿਊਜੀਅਮ ਦੀ ਲਾਇਬਰੇਰੀ ਵੀ ਦੇਖਣ ਯੋਗ ਹੈ।ਇਸ ਮਿਊਜੀਅਮ ਵਿੱਚ +66ਵਿਆਪਕ ਹਵਾਬਾਜ਼ੀ ਸਬੰਧਤ ਲਾਇਬਰੇਰੀ ਦੇਸ਼ ਦੀ ਸੱਭ ਤੋਂ ਵੱਡੀ ਹੈ।ਜਿਸ ਵਿੱਚ ਕਿਤਾਬਾਂ,ਰਸਾਲੇ, ਤਕਨੀਕੀ ਮੈਨੂਅਲ ਅਤੇ ਡਰਾਂਇਗ ਦੇ ਨਾਲ ਨਾਲ ਲੱਗਭਗ ਚਾਲੀ ਹਜਾਰ ਤਸਵੀਰਾਂ, ਫ਼ਿਲਮਾਂ ਅਤੇ ਆਡੀਓ ਟੇਪਾਂ ਹਨ,ਜਿੰਨਾਂ ਵਿੱਚੋਂ ਬਹੁਤ ਸਾਰੀਆਂ ਆਈਟਮਾ ਕਿਤੋਂ ਵੀ ਨਹੀ ਮਿਲ ਸਕਦੀਆਂ, ਲਾਇਬਰੇਰੀ ਆਮ ਲੋਕਾਂ ਲਈ ਸਮੇ ਤੇ ਹੀ ਖੁਲਦੀ ਹੈ।ਬੇਨਤੀ ਕਰਨ ਤੇ ਹੀ ਉਥੇ ਫੋਟੌ ਅਤੇ ਆਡੀਓ ਟੇਪਾ ਨੂੰ ਉਧਾਰ ਜਾਂ ਕਾਪੀ ਕੀਤਾ ਜਾ ਸਕਦਾ ਹੈ।ਅਸੀ ਉਹ ਲਾਇਬਰੇਰੀ ਤਕਰੀਬਨ ਤਿੰਨ ਜਾਂ ਚਾਰ ਘੰਟੇ ਲਾ ਕੇ ਘੁੰਮੇ ਅਤੇ ਗਾਇਡ ਦੇ ਮਾਧਿਅਮ ਨਾਲ ਜਹਾਜਾ ਦੇ ਬਾਰੇ ਵਿੱਚ ਬਹੁਤ ਸਾਰਾ ਗਿਆਨ ਹਾਸਲ ਕੀਤਾ।ਆਉਦੇ ਸਮੇਂ ਬੱਚਿਆਂ ਨੇ ਸਾਡੇ ਕਾਣ ਪੀਣ ਦਾ ਇਕ ਵਧੀਆ ਰੇਸਟੋਰੈਟ ਵਿੱਚ ਪ੍ਰਬੰਧ ਕੀਤਾ ਹੋਇਆ ਸੀ।ਮਿਊਜੀਅਮ ਦੇਖਣ ਦੇ ਬਾਅਦ ਸਾਨੂੰ ਤੁਰੰਤ ਰੇਸਟੋਰੈਟ ਵਿੱਚ ਲਿਜਾਇਆ ਗਿਆ ਜਿੱਥੇ ਅਸੀ ਪੇਟ ਭਰ ਦੁਪਿਹਰ ਦਾ ਖਾਣਾ ਖਾਧਾ।ਉਥੌਂ ਵਿਹਲੇ ਹੁੰਦਿਆ ਹੀ ਸਾਨੂੰ ਸਿੱਧੇ ਘਰ ਲੈ ਆਏ।

ਅਮਰਜੀਤ ਚੰਦਰ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਸ਼ਮੇਸ਼ ਯੂਥ ਕਲੱਬ, ਗ੍ਰੀਨ ਐਵਨਿਊ ਵੱਲੋਂ ਮੁਫ਼ਤ ਜਿੰਮ ਦੀ ਸ਼ੁਰੂਆਤ
Next articleਕੌਣ ਕਹਿੰਦਾ ਰੂਪੀ ਕਮਲਾ ਏ