ਜਾਗਰੂਕਤਾ ਵੈਨ ਨੂੰ ਸਿਵਲ ਸਰਜਨ ਨੇ ਝੰਡੀ ਦੇ ਕੇ ਕੀਤਾ ਰਵਾਨਾ 

 

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ): ਸਿਹਤ ਵਿਭਾਗ ਪੰਜਾਬ ਵੱਲੋ ਸਮੇ ਸਮੇ ਸਿਰ ਲੋਕਾਂ ਵਿੱਚ ਸਿਹਤ ਸਮਸਿਆਵਾਂ ਬਾਰੇ ਜਾਗਰੂਕਤਾਂ ਫੈਲਾਉਣ  ਲਈ ਢੁਕਵੇ ਉਪਰਾਲੇ ਕੀਤੇ ਜਾਦੇ ਹਨ , ਅਤੇ ਇਸੇ ਲੜੀ ਵੱਜੋ ਅੱਜ ਦਫਤਰ ਸਿਵਲ ਸਰਜਨ ਤੋ ਐਚ. ਆਈ. ਵੀ. /ਏਜਡ ਜਾਗਰੂਕਤਾ ਵੈਨ ਨੂੰ ਡਾਕਟਰ ਜਸਬੀਰ ਸਿੰਘ ਸਿਵਲ ਸਰਜਨ ਨੇ ਝੰਡੀ ਦੇ ਕੇ ਜਿਲੇ ਦੀਆਂ ਵੱਖ ਵੱਖ ਸੰਸਥਾਵਾਂ ਲਈ ਰਵਾਨਾ ਕੀਤਾ  । ਇਸ ਮੋਕੇ ਡਾ ਪਵਨ ਕੁਮਾਰ ਸਹਾਇਕ ਸਿਵਲ ਸਰਜਨ ਡਾ ਸੁਰਿੰਦਰ ਸਿੰਘ ਜਿਲਾ ਸਿਹਤ ਅਫਸਰ, ਡਾ ਦੀਪਕ ,  ਪਰਸ਼ੋਤਮ ਲਾਲ ਮੀਡੀਆ ਅਫਸਰ ਹਾਜਰ ਸਨ ।

ਜਾਣਕਾਰੀ ਸਾਝੀ ਕਰਦੇ ਹੋਏ ਸਿਵਲ ਸਰਜਨ ਨੇ ਕਿਹਾ ਕਿ ਕੋਰੋਨਾ ਕਾਲ ਦੋਰਾਨ ਵਿਭਾਗ ਵੱਲੋ ਵੱਖ ਵੱਖ ਬਿਮਾਰੀਆਂ  ਪ੍ਰਤੀ ਸਚੇਤ ਕਰਦਿਆ ਹੋਇਆ ਆਈ. ਈ. ਸੀ. ਵੈਨਾ ਰਾਹੀ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਫੀਲਡ ਵਿੱਚ ਭੇਜੀਆਂ ਜਾਦੀਆ ਹਨ , ਤਾਂ ਜੋ ਲੋਕ ਸਾਵਧਾਨੀਆ ਆਪਣਾ ਕੇ ਬਿਮਾਰੀਆਂ ਤੋ ਬਚ ਸਕਣ । ਉਹਨਾਂ ਇਲਾਜ ਨਾਲੋ ਪਰਹੇਜ ਚੰਗਾਂ ਤੇ ਬਿਮਾਰੀਆਂ ਪ੍ਰਤੀ ਸੁਚੇਤ ਹੋਣਾ ਦੀ ਮਹੱਤਤਾ ਬਾਰੇ ਕਿਹਾ ਕਿ ਜਿਥੇ ਸਿਹਤ ਵਿਭਾਗ ਬਿਮਾਰੀਆਂ ਦੇ ਇਲਾਜ ਦੀ ਸਹੂਲਤ ਦਿੰਦਾ ਹੈ ਉਥੇ ਬਿਮਾਰੀਆਂ ਤੋ ਬਚਾ ਲਈ ਜਾਗਰੂਕਤਾ ਗਤੀਵਿਧੀਆ ਰਾਹੀ ਸਿਹਤਮੰਦ ਸਮਾਜ ਸਿਰਜਣ ਵਿੱਚ ਰੋਲ ਅਦਾ ਕਰਦਾ ਹੈ ।

ਇਸ ਮੋਕੇ ਡਾ ਪਵਨ ਕੁਮਾਰ ਸਹਾਇਕ ਸਿਵਲ ਸਰਜਨ ਨੇ ਪੰਜਾਬ ਸਟੇਟ ਏਡਜ  ਕੰਟਰੋਲ ਸੁਸਾਇਟੀ ਦੁਆਰਾ ਐਚ. ਆਈ. ਵੀ.  ਪ੍ਰਭਾਵਿਤ ਵਿਆਕਤੀਆਂ ਨੂੰ ਏ. ਆਰ. ਟੀ. ਅਤੇ ਆਈ. ਈ. ਸੀ. ਟੀ. ਸੈਟਰਾਂ ਰਾਹੀ ਦਿੱਤੀਆਂ ਜਾਣ ਵਾਲੀਆ ਸਹੂਲਤਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰ ਵੱਲੋ ਇਹਨਾ ਸੈਟਰਾਂ ਤੇ ਜਾਂਚ ਤੇ ਇਲਾਜ ਦੇ ਨਾਲ ਕੋਸਲਿੰਗ ਦੀਆ ਸੇਵਾਵਾਂ ਵੀ ਮੁੱਫਤ ਦਿੱਤੀਆ ਜਾਦੀਆਂ ਹਨ

 

 

Previous articleਹੁਸ਼ਿਆਰਪੁਰ ਜਿਲੇ ਵਿੱਚ 35 ਨਵੇ ਪਾਜੇਟਿਵ ਮਰੀਜ ਅਤੇ ਜਿਲੇ ਚ ਮੋਤਾਂ ਦੀ ਗਿਣਤੀ 272
Next articleਕੇਂਦਰ ਦੀ ਲਿਖਤੀ ਤਜਵੀਜ਼ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵੱਲੋਂ ਰੱਦ, 14 ਨੂੰ ਸਾਰੇ ਦੇਸ਼ ਵਿੱਚ ਧਰਨੇ ਦੇਣ ਦਾ ਐਲਾਨ