ਕਰ ਕੋਸ਼ਿਸ਼ ਚੰਗੀ

ਨਰਿੰਦਰ ਲੜੋਈ ਵਾਲਾ

(ਸਮਾਜ ਵੀਕਲੀ)

ਕਰ ਕੋਸ਼ਿਸ਼ ਚੰਗੀ ਓਏ, ਸਿਫ਼ਤ ਹੁੰਦੀ ਸਦਾ ਚਿੰਗਆਈ ਦੀ।
ਕਿਉਂ ਨਫ਼ਰਤ ਪਾਲ ਬੈਠਾਂ, ਸਦਾ ਚੰਗੀ ਆਦਤ ਪਾਈ ਦੀ।
ਕਰ ਕੋਸ਼ਿਸ਼ ਚੰਗੀ ਓਏ…………

ਭਾਵੇਂ ਕਲਯੁਗ ਆ ਸਿਖਰਾਂ ਤੇ।
ਦਿਨ ਲੰਘਦੇ ਨੇ ਫਿਕਰਾਂ ਚੇ।
ਫੁੱਲ ਕੰਮ ਦੇ ਨੀ ਕਿੱਕਰਾਂ ਦੇ।
ਕੰਡਿਆਂ ਦੀ ਚੋਭ ਲਗਾਈਂ ਦੀ।
ਕਿਉਂ ਨਫ਼ਰਤ ਪਾਲ ਬੈਠਾਂ, ਸਦਾ ਚੰਗੀ ਆਦਤ ਪਾਈ ਦੀ।
ਕਰ ਕੋਸ਼ਿਸ਼ ਚੰਗੀ ਓਏ…………

ਕਿਉਂ ਮੁਖ ਤੇ ਛਾਈ ਉਦਾਸੀ।
ਦੁਨੀਆਂ ਡਮੂਹੀ ਹੈਂ ਦੋ ਪਾਸੀ।
ਏ ਲਹੂਆ ਦੀ ਹੈ ਪਿਆਸੀ।
ਵਸ ਨਾ ਕਿਸੇ ਦਵਾਈ ਦੀ।
ਕਿਉਂ ਨਫ਼ਰਤ ਪਾਲ ਬੈਠਾਂ, ਸਦਾ ਚੰਗੀ ਆਦਤ ਪਾਈ ਦੀ।
ਕਰ ਕੋਸ਼ਿਸ਼ ਚੰਗੀ ਓਏ…………

ਵਧਦਾ ਫੁਲਦਾ ਅਜਕਲ ਝੂਠ ਬੜਾ।
ਲੋਕਾਂ ਚ ਹੈਂ ਨੀ ਸਬਰ ਜ਼ਰਾ।
ਨਰਿੰਦਰ ਲੜੋਈ ਵੇਖਦਾ ਖੜਾ।
ਗਲ ਚੁਟਕੀ ਚ ਘੁੰਮਾਈ ਦੀ।
ਕਿਉਂ ਨਫ਼ਰਤ ਪਾਲ ਬੈਠਾਂ, ਸਦਾ ਚੰਗੀ ਆਦਤ ਪਾਈ ਦੀ।
ਕਰ ਕੋਸ਼ਿਸ਼ ਚੰਗੀ ਓਏ…………

✍️ ਨਰਿੰਦਰ ਲੜੋਈ ਵਾਲਾ
☎️ 8968788181

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੁੱਤ ਮੁੱਕ ਚੱਲੇ ਮਾਵਾਂ ਦੇ
Next articleਰਿਸ਼ਤੇ ਟੁੱਟਦੇ ਟੁੱਟ ਜਾਂਦੇ ਆ