ਰਿਸ਼ਤੇ ਟੁੱਟਦੇ ਟੁੱਟ ਜਾਂਦੇ ਆ

ਸਰਬਜੀਤ ਕੌਰ ਹਾਜੀਪੁਰ

(ਸਮਾਜ ਵੀਕਲੀ)

ਭਾਊ ਜੀਤ ਸਿਆਂ ,”ਸੁਣਿਆ ਵੱਡਿਆ ਘਰਾਂ ਵਾਲੀ ਵੀਰ ਕੌਰ ਪੂਰੀ ਹੋ ਗਈ ? ਆਹੋ ਆਂਦੇ ਮੰਜੇ ਤੇ ਈ ਸੀ ਕਈ ਸਾਲਾਂ ਤੋਂ| ਭਾਊ ਹੋਰ ਨਹੀਂ ਸੁਣਿਆ ਕੁੱਝ ਆਂਦੇ ਵੀਰ ਕੌਰ ਦੇ ਪੁੱਤਾਂ ਨੇ ਨਾਨਕਿਆਂ ਕੋਲੋਂ ਖਫਣ ਨਹੀਂ ਲਿਆ …ਅੱਛਾ ਇਹ ਤੇ ਬਹੁਤ ਵਧੀਆ ਹੋਇਆ … ਹੈਂ ! ਭਾਊ ਉਹ ਕਿਵੇਂ ?

ਪੰਜਾਂ ਵੀਰਾਂ ਦੀ ਕੱਲੀ-ਕੱਲੀ ਭੈਣ ਸੀ ਵੀਰ ਕੌਰ .. ਮਾਂ-ਪਿਓ ਦੇ ਮਰਨ ਤੋਂ ਬਾਅਦ ਵੀਰ ਅਸਲੀ ਮਾਪਾਂ ਹੁੰਦੇ ਆ ….ਵੀਰ ਕੌਰ ਦੇ ਜਦੋਂ ਦੇ ਮਾਂ – ਪਿਓ ਮਰੇ ਆ ਭਰਾਵਾਂ ਨੇ ਨਾਤਾ ਈ ਤੋੜ ਦਿੱਤਾ ਜਿਓਂਦੀ ਕੋਲ ਕੋਈ ਆਇਆ ਨਹੀਂ, ਕਈ ਸਾਲਾਂ ਤੋਂ ਮੰਜੇ ਤੇ ਪਈ ਆ ਕੋਈ ਪਤਾ ਲੈਣ ਨਹੀਂ ਵੜਿਆ ਮਰੀ ਤੇ ਹੁਣ ਆਇਆ ਤੇ ਕਾਹਦਾ ਆਇਆ ਕੋਈ …

ਓਹਨੇ ਕੇਹੜਾ ਹੁਣ ਉੱਠ ਕੇ ਦੇਖਣਾ ” ਕੀ ਪਾਇਆ ਮੇਰੇ ਕੀਹਨੇ ਪਾਇਆ .. ਕੌਣ ਆਇਆ ਕੌਣ ਨਹੀਂ ਆਇਆ .. ਰਿਸ਼ਤੇ ਜਿਉਂਦਿਆਂ ਦੇ ਹੁੰਦੇ ਆ ॥ ਐਵੇਂ ਰਿਸ਼ਤੇ ਟੁੱਟਦੇ ਟੁੱਟ ਜਾਂਦੇ ਭਾਊ ਕੁੱਝ ਨਹੀਂ ਲੈ ਜਾਣਾ ਨਾਲ ਦੁਨੀਆਂ ਤੋਂ ਜਿਓਂਦਿਆਂ ਨੂੰ ਮਿਲ ਲਵੋ ਮਰਿਆ ਤੇ ਆਏ ਕਾਹਦੇ ਆਏ !!

ਸਰਬਜੀਤ ਕੌਰ ਹਾਜੀਪੁਰ
ਸ਼ਾਹਕੋਟ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਰ ਕੋਸ਼ਿਸ਼ ਚੰਗੀ
Next articleਸਿੱਧਮ ਸਿੱਧੇ ਮਾਰਗ ਤੇ ਜਾਣ ਲਈ,,