(ਸਮਾਜ ਵੀਕਲੀ)
ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ। ਜਿਸ ਦੇਸ਼ ਦਾ ਬਚਪਨ ਜਿੰਨਾਂ ਸਿਹਤਮੰਦ ਤੇ ਖੁਸ਼ਹਾਲ ਹੋਵੇਗਾ। ਉਹ ਦੇਸ਼ ਉਹਨਾਂ ਹੀ ਬੁਲੰਦੀਆਂ ਨੂੰ ਛੂਹੇਗਾ। ਇਹ ਬੱਚਿਆਂ ਨੇ ਹੀ ਵੱਡੇ ਹੋ ਕੇ ਡਾਕਟਰ, ਵਕੀਲ, ਜੱਜ, ਵਿਗਿਆਨੀ, ਫਲਾਸਫਰ ਬਣਨਾ ਕੀ ਪਤਾ ਕੋਈ ਪ੍ਰਧਾਨ ਮੰਤਰੀ, ਰਾਸ਼ਟਰਪਤੀ ਵੀ ਇਹਨਾਂ ਵਿੱਚ ਹੀ ਹੋਵੇ। ਇਸ ਭਵਿੱਖ ਵਿੱਚੋ ਪਤਾ ਨੀ ਆਉਣ ਵਾਲੇ ਸਮੇਂ ਵਿੱਚ ਕਿਸ ਬੱਚੇ ਨੇ ਸਾਡੇ ਦੇਸ਼ ਦੀ ਵਾਗਡੋਰ ਸੰਭਾਲ ਲੈਣੀ ਹੈ। ਭਵਿੱਖ ਦੇ ਗਰਭ ਵਿੱਚ ਬੜਾ ਕੁਝ ਛੁਪਿਆ ਹੋਇਆ। ਪਰ ਅੱਜ ਹਲਾਤ ਅਜਿਹੇ ਹਨ। ਕੁਝ ਬੱਚਿਆਂ ਦਾ ਭਵਿੱਖ ਖ਼ਤਰੇ ਵਿੱਚ ਹੈ। ਜਿੰਨਾਂ ਨੂੰ ਮਜਬੂਰੀ ਵੱਸ ਬੰਧੂ ਬਣਾ ਕੇ ਅਨੇਕਾਂ ਥਾਵਾਂ ਤੇ ਸਖ਼ਤ ਕੰਮ ਕਰਵਾਏ ਜਾਂਦੇ ਹਨ। ਇਹ ਬੱਚੇ ਸਿਰਫ ਆਪਣਾ ਪੇਟ ਭਰਨ ਤੱਕ ਹੀ ਸੀਮਤ ਹਨ।
ਜ਼ਿੰਦਗੀ ਤੋਂ ਅਣਜਾਣ ਮਸੂਮ ਕਲੀਆਂ ਨੂੰ ਖਿੜਣ ਤੋਂ ਪਹਿਲਾਂ ਹੀ ਮਧੋਲ ਦਿੱਤਾ ਜਾਂਦਾ ਹੈ। ਆਮ ਵੇਖਿਆ ਛੋਟੇ ਛੋਟੇ ਬੱਚਿਆਂ ਤੋਂ ਢਾਬਿਆਂ, ਦੁਕਾਨਾਂ, ਜਾਂ ਭੱਠਿਆਂ ਤੇ ਸਖ਼ਤ ਕੰਮ ਕਰਵਾਏ ਜਾਂਦੇ ਹਨ। ਹੱਸਣ, ਖੇਡਣ, ਨੱਚਣ, ਟੱਪਣ ਤੇ ਪੜ੍ਹਨ ਲਿਖਣ ਵਾਲੀ ਉਮਰ ਸਿਰਫ਼ ਦੋ ਡੰਗ ਦੀ ਰੋਟੀ ਤੇ ਅਟਕ ਜਾਂਦੀ ਹੈ। ਜਿੰਨਾਂ ਨੇ ਜ਼ਿੰਦਗੀ ਵਿੱਚ ਪਤਾਂ ਨਹੀ ਕਿੰਨੀਆਂ ਤਰੱਕੀਆਂ ਕਰਨੀਆਂ ਹੁੰਦੀਆਂ ਹਨ। ਤੇ ਵਧੀਆ ਮੌਕੇ ਉਹਨਾਂ ਦੇ ਹੱਥੋਂ ਚਲਾ ਜਾਂਦਾ ਹਨ। ਉਹ ਸਾਰੀ ਉਮਰ ਪਸ਼ੂਆਂ ਵਾਲੀ ਜ਼ਿੰਦਗੀ ਭੋਗਦੇ ਹਨ। ਵੱਡਾ ਕਾਰਣ ਕੀ ਹੈ?
ਘਰ ਦੀ ਗਰੀਬੀ ਬੇਰੁਜ਼ਗਾਰੀ ਵੱਧਦੀ ਮਹਿੰਗਾਈ ਤੇ ਅਣਪੜ੍ਹਤਾ। ਘਰ ਚ ਬੱਚੇ ਨੂੰ ਸਹੂਲਤਾਂ ਦਾ ਨਾ ਮਿਲਣਾ। ਫਿਰ ਬੱਚਾ ਮਜਬੂਰੀ ਵੱਸ ਆਪਣੀਆਂ ਸਾਰੀਆਂ ਇੱਛਾਵਾਂ ਸਿੱਕੇ ਟੰਗ ਤੱਕੜੇ ਘਰਾਣਿਆਂ ਦੇ ਬੰਧੂ ਮਜ਼ਦੂਰਾਂ ਵਾਲੀ ਜ਼ਿੰਦਗੀ ਜਿਊਣ ਲਈ ਮਜਬੂਰ ਹੋ ਜਾਂਦਾ ਹੈ। ਚਾਹੇ ਸਾਡੀਆਂ ਸਰਕਾਰਾਂ ਨੇ ਵੱਡੇ ਪੱਧਰ ਤੇ ਮਹਿਮ ਛੇੜ ਕੇ ਬਾਲ ਮਜ਼ਦੂਰੀ ਤੋਂ ਛੁਟਕਾਰਾ ਦਿਵਾਉਣ ਲਈ ਕਦਮ ਚੁੱਕੇ ਹਨ। ਪਰ ਅਜੇ ਵੀ ਬਹੁਤ ਸਾਰੇ ਮਸੂਮ ਕੂੜੇ ਦੇ ਢੇਰਾਂ ਚੋਂ ਅਪਣਾ ਭਵਿੱਖ ਤਲਾਸ਼ ਰਹੇ ਹਨ। ਇਹ ਤ੍ਰਾਸਦੀ ਰੁਕਣ ਦਾ ਨਾਂ ਨਹੀਂ ਲੈ ਰਹੀ। ਅਜੇ ਮਾਸੂਮਾਂ ਨੂੰ ਬਾਲ ਮਜ਼ਦੂਰੀ ਕਰਦੇ ਵੇਖਿਆ ਜਾ ਸਕਦਾ ਹੈ। ਜਿੱਥੇ ਬੱਚੇ ਨੂੰ ਲਿਖਣ ਪੜ੍ਹਨ ਵਰਗੀ ਸਾਰੀ ਸਹੂਲਤ ਹੈ।
ਉੱਥੇ ਸਮੇਂ ਚ ਸਮਾਂ ਕੱਢ ਕੇ ਕਿਸੇ ਨਾਲ ਹੱਥ ਵਟਾਉਣਾ ਮਾੜਾ ਨਹੀਂ। ਬੱਚੇ ਦੇ ਹੱਕ ਖੋਹ ਕੇ ਉਸ ਤੋਂ ਸਖ਼ਤ ਮਿਹਨਤ ਕਰਵਾਉਣੀ ਗੁਲਾਮਾਂ ਵਾਲੀ ਜ਼ਿੰਦਗੀ ਜਿਊਣੀ ਕਾਨੂੰਨਨ ਅਪਰਾਧ ਹੈ। ਸੋ ਸਾਡੀਆਂ ਸਮਾਜ ਸੇਵੀ ਸੰਸਥਾਵਾਂ ਕਲੱਬਾਂ ਨੂੰ ਵੀ ਸਰਕਾਰ ਨਾਲ ਸਹਿਯੋਗ ਕਰਕੇ ਜਿੱਥੇ ਵੀ ਕਿਸੇ ਚ੍ਹੌਦਾ ਸਾਲ ਤੋਂ ਘੱਟ ਦੇ ਬੱਚੇ ਤੋਂ ਮਜ਼ਦੂਰੀ ਕਰਵਾਈ ਜਾਂਦੀ ਹੈ। ਉਸ ਨੂੰ ਅਜ਼ਾਦ ਕਰਵਾ ਕੇ ਸਕੂਲ ਵਿੱਚ ਪੜ੍ਹਨ ਭੇਜਿਆ ਜਾਵੇ। ਤੇ ਉਸ ਦੀ ਹਰ ਪੱਖ ਤੋਂ ਸਹਾਇਤਾ ਕੀਤੀ ਜਾਵੇ। ਕਿ ਕਿਤੇ ਕਿਸੇ ਬੱਚੇ ਦਾ ਭਵਿੱਖ ਰੁਲ ਨਾ ਜਾਵੇ।
ਅਣਪੜ੍ਹਤਾ ਗੁਲਾਮੀ ਇਹ ਬੱਚਿਆਂ ਨੂੰ ਜੀਵਨ ਦਾ ਸਹੀ ਮਾਰਗ ਪਤਾ ਨਹੀ ਲੱਗਣ ਦਿੰਦੀਆਂ। ਜੇ ਸਾਡਾ ਭਵਿੱਖ ਮਜ਼ਬੂਤ ਹੈ ਤਾਂ ਸਾਡੇ ਦੇਸ਼ ਨੂੰ ਤਰੱਕੀ ਦੇ ਰਾਹਾਂ ਤੇ ਜਾਣ ਤੋਂ ਕੋਈ ਨਹੀਂ ਰੋਕ ਸਕਦਾ। ਜਿਸ ਦਾ ਭਵਿੱਖ ਹੀ ਖ਼ਤਰੇ ਵਿੱਚ ਹੈ। ਉਹ ਦੇਸ਼ ਕਦੇ ਵੀ ਅਗਾਂਹ ਵਧੂ ਸੋਚ ਦੇ ਧਾਰਨੀ ਨਹੀਂ ਬਣ ਸਕਦੇ। ਇਸ ਲਈ ਸਾਡੀਆਂ ਸਰਕਾਰਾਂ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਬੇਨਤੀ ਹੈ ਕਿ ਉਹ ਸਾਡੇ ਸਮਾਜ ਨੂੰ ਬਾਲ ਬੰਧੂ ਮਜ਼ਦੂਰੀ ਤੋਂ ਮੁਕਤ ਬਣਾਉਣ। ਆਸ ਹੈ ਕਿ ਇਹਨਾਂ ਗੱਲਾਂ ਵੱਲ ਧਿਆਨ ਦਿੱਤਾ ਜਾਵੇਗਾ।
ਧੰਨਵਾਦ ਸਹਿਤ ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
,94658-21417
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly