2 ਅਕਤੂਬਰ ਫਿਲ਼ੋਰ ਰੈਲੀ ਵਿੱਚ ਹੋਵਾਂਗੇ  ਵੱਡੀ ਗਿਣਤੀ ਵਿੱਚ ਸ਼ਾਮਿਲ – ਹਰਪਿੰਦਰ ਧੁਲੇਤਾ  ,ਸ਼ਰਨ ਅਰੋੜਾ

ਫਿਲੌਰ, ਅੱਪਰਾ (ਜੱਸੀ)-ਸਿਵਲ ਹਸਪਤਾਲ ਬਚਾਉ ਸੰਘਰਸ਼ ਕਮੇਟੀ ਦੀ  50 ਦਿਨ 50 ਪਿੰਡ 50 ਮੀਟਿੰਗਾਂ ਪ੍ਰੋਗਰਾਮ ਤਹਿਤ  ਮੀਟਿੰਗ ਪਿੰਡ ਧੁਲੇਤਾ  ਵਿਖੇ ਡਾ ਬੀ ਆਰ ਅੰਬੇਡਕਰ ਭਵਨ  ਵਿਖੇ ਹੋਈ  । ਜਿਸ ਦੀ ਅਗਵਾਈ ਹਰਪਿੰਦਰ ਧੁਲੇਤਾ, ਸ਼ਰਨ ਅਰੋੜਾ  ਨੇ ਕੀਤੀ । ਮੀਟਿੰਗ ਵਿੱਚ ਸੰਘਰਸ਼ ਕਮੇਟੀ ਦੇ ਆਗੂ ਜਰਨੈਲ ਫਿਲੌਰ,ਪਰਸ਼ੋਤਮ ਫਿਲੌਰ , ਮਾਸਟਰ ਹੰਸ ਰਾਜ ,ਸਰਬਜੀਤ ਭੱਟੀਆਂ  ,ਹਨੀ ਫਿਲੌਰ ਸ਼ਾਮਿਲ ਹੋਏ । ਆਗੂਆ ਨੇ  ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡਾ ਦੇਸ਼ ਗੁਰੂਆਂ ਪੀਰਾ ਰਹਿਬਰਾਂ ਦੀ ਧਰਤੀ ਹੈ । ਸਭ ਨੇ ਆਪਣੇ ਤਰੀਕੇ ਨਾਲ ਸਮਾਜ ਵਿੱਚ ਧਰਤੀ ਦੇ ਵਾਸ਼ਿੰਦਿਆਂ ਦਾ ਜੀਵਨ ਪੱਧਰ ਉਪਰ ਚੁਕਣ ਲਈ ਸ਼ੰਘਰਸ਼ ਕੀਤਾ ।ਉਹਨਾ ਕਿਹਾ ਕਿ ਅੱਜ ਗੁਰਦੁਆਰਾ ਸਾਹਿਬ  ਧਾਰਮਿਕ ਸਥਾਨਾ ਵਿਚੋਂ ਮੀਟਿੰਗਾਂ ਹੋਣੀਆਂ ਦਰਸਾਉਦਾਂ ਹੈ ਕਿ ਇਹ ਲੜਾਈ ਲੋਕ ਲਾਜ਼ਮੀ ਜਿੱਤਣਗੇ । ਉਹਨਾ ਕਿਹਾ  ਸਾਡੇ ਗਰੀਬ ਲੋਕਾਂ ਨੂੰ  ਇਹਨਾ ਸਿਹਤ ਸਹੂਲਤਾਂ ਨੂੰ ਸਭ ਤੋ ਵੱਧ ਲੋੜ ਹੈ   ਅਤੇ ਅੱਜ ਇਲਾਜ ਸਾਡੇ ਕੋਲੋ ਲਗਾਤਾਰ ਦੂਰ ਹੁੰਦਾ ਜਾ ਰਿਹਾ ਹੈ ।ਅੱਜ ਪ੍ਰਾਈਵੇਟ ਹਸਪਤਾਲਾਂ ਦੀ ਲੁੱਟ ਤੋ ਬਚਣ ਲਈ ਸਾਨੂੰ ਸਾਡੇ ਸਰਕਾਰੀ ਹਸਪਤਾਲ ਬਚਾਉਣੇ ਚਾਹੀਦੇ ਹਨ । ਇਹਨਾ ਨੂੰ ਬਚਾਉਣ ਲਈ ਲਹਿਰ ਬਣਾ ਕੇ ਲੜਾਈ ਲੜਨੀ ਚਾਹੀਦੀ ਹੈ । ਉਹਨਾ ਕਿਹਾ ਸਾਨੂੰ ਸਾਡੇ ਮਹਾਨ ਵਿਰਸੇ ਤੋ ਸੇਧ ਲੈ ਕੇ ਇਸ ਸੰਘਰਸ਼ ਨੂੰ ਜਿੱਤ ਤੱਕ ਲੈ ਕੇ ਜਾਵਾਂਗੇ ।ਉਹਨਾ ਕਿਹਾ ਕਿ ਜਿੰਨੀ ਵੱਡੀ ਗਿਣਤੀ ਵਿੱਚ ਅੱਜ ਔਰਤਾਂ ਨੇ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ ਕਿ ਜਿਸ ਅੰਦੋਲਨ ਦੀ ਅਗਵਾਈ ਔਰਤਾਂ ਇੰਨੀ ਵੱਡੀ ਪੱਧਰ ਤੇ ਕਰਨ ਉਹ ਅੰਦੋਲਨ ਜਿਤਿਆ ਜਾਵੇਗਾ ।  ਉਹਨਾ ਨੇ ਲੜਾਈ ਵਿੱਚ ਵੱਧ ਤੋ ਵੱਧ ਯੋਗਦਾਨ ਦੇਣ ਲਈ ਪਿੰਡ ਧੁਲੇਤਾ  ਵਾਸੀਆਂ ਨੂੰ ਬੇਨਤੀਆਂ ਵੀ ਕੀਤੀਆਂ ।ਉਪਰੰਤ   ਕਮੇਟੀ ਦਾ ਗਠਨ ਕੀਤਾ ਗਿਆ । । ਜਿਸ ਵਿੱਚ  ਨਿਰਮਲ , ਗਰੀਬ ਦਾਸ ,ਜਤਿੰਦਰ ,ਕਰਨਵੀਰ ,ਸੋਹਣ , ਸ਼ਰਨ ਅਰੋੜਾ ,ਰਾਜਾ ,ਗਗਨ ,ਸੁਰਿੰਦਰ ਕੌਰ ,ਰਾਣੋ, ਕਸ਼ਮੀਰੋ ਰਾਣੀ ,ਪਿਆਰੀ ਰਾਣੀ ,ਸ਼ਾਤੀ ,ਪਰਮਜੀਤ ,ਅਮਰਜੀਤ ,ਜੌਨ ,ਮਹਿੰਦਰ ਪਾਲ ,ਵਿਸ਼ਾਲ ਕਮਲਜੀਤ ਸਿੰਘ,ਸੁਨੀਲ ਚੁੱਣੇ ਗਏ ਤੇ ਆਖੀਰ ਵਿੱਚ ਕ੍ਰਿਕਟ ਖਿਡਾਰੀ ਸ਼ਰਨ ਅਰੋੜਾ ਨੇ  ਸਾਰਿਆ ਦਾ ਧੰਨਵਾਦ ਕੀਤਾ   ਪਿੰਡ ਧੁਲੇਤਾ  ਵਲੋਂ  ਨੇ ਇਸ ਅੰਦੋਲਨ ਵਿੱਚ ਸਾਥ ਦੇਣ ਦਾ ਭਰੋਸਾ ਦਵਾਇਆ ਉਹਨਾ ਕਿਹਾ ਕਿ 2 ਅਕਤੂਬਰ ਦੀ ਤਹਿਸੀਲ ਪੱਧਰੀ ਰੈਲੀ ਵਿੱਚ ਧੁਲੇਤਾ    ਵਾਸੀ ਵੱਡੀ ਗੱਡੀ ਭਰ ਕੇ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੇ ਅਤੇ ਪਿੰਡ ਨਿਵਾਸੀਆਂ ਵਲੋ ਮੌਕੇ ਤੇ ਫੰਡ ਇਕੱਠਾ ਕਰ ਕੇ ਸੰਘਰਸ਼ ਕਮੇਟੀ ਨੂੰ ਭੇਂਟ ਕੀਤਾ ਗਿਆ ।
 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
 
 
Previous articleA vocal minority today, Indians first arrived in a hostile Canada in 1902
Next articleਚੱਕ ਸਾਹਬੂ ਵਿਖੇ ਸਮਾਜਿਕ ਕੰਮਾਂ ਲਈ ਲਹਿੰਬਰ ਰਾਮ ਕਲੇਰ ਨੂੰ ਕੀਤਾ ਸਨਮਾਨਿਤ