ਜਿਸਮ ਫਰੋਸ਼ੀ

ਧੰਨਾ ਧਾਲੀਵਾਲ਼

(ਸਮਾਜ ਵੀਕਲੀ)

ਜਿੱਦਣ ਦੀਆਂ ਨਾਲ਼ ਤੇਰੇ ਅਸੀਂ ਲਾ ਬੈਠੇ
ਨਾ ਭੁੱਲਣੀ ਓਹ ਰਾਤ ਜੋ ਧੋਖਾ ਖਾ ਬੈਠੇ
ਤੂੰ ਲੱਭਦੀ ਸੀ ਜਿਸਮ ਵਿੱਚੋਂ ਕਮਾਈਆਂ ਨੂੰ
ਸੱਚ ਜਾਣੀ ਅਸੀਂ ਤਰਸ ਗਏ ਤਨਹਾਈਆਂ ਨੂੰ
ਕੀ ਕਰੀਏ ਹੁਣ ਦੇਰ ਤੋਂ ਸਮਝਾਂ ਆਈਆਂ ਨੂੰ

ਇੱਕ ਛਲਾਵਾ ਹੀ ਸੀ ਚਿੱਟਾ ਰੰਗ ਤੇਰਾ
ਸੋ ਸੱਪਣਾ ਤੋਂ ਜ਼ਹਿਰੀ ਸੀ ਪਰ ਡੰਗ ਤੇਰਾ
ਪਰਖ ਸਕੇ ਨਾ ਤੇਰੀਆਂ ਹਾਏ ਚਤੁਰਾਈਆਂ ਨੂੰ
ਸੱਚ ਜਾਣੀ ਅਸੀਂ ਤਰਸ ਗਏ ਤਨਹਾਈਆਂ ਨੂੰ
ਕੀ ਕਰੀਏ ਹੁਣ ਦੇਰ ਤੋਂ ਸਮਝਾਂ ਆਈਆਂ ਨੂੰ

ਨਾ ਜਿੰਦਗੀ ਦਾ ਹੁਣ ਸ਼ੁਕਰਾਨਾ ਕਰ ਸਕਦੇ
ਨਾ ਜੀਅ ਸਕਦੇ ਨਾ ਸੁੱਖ ਨਾਲ਼ ਮਰ ਸਕਦੇ
ਲਾ ਲਿਆ ਰੋਗ ਕਸੂਤਾ ਰੱਤ ਸਿਆਈਆਂ ਨੂੰ
ਸੱਚ ਜਾਣੀ ਅਸੀਂ ਤਰਸ ਗਏ ਤਨਹਾਈਆਂ ਨੂੰ
ਕੀ ਕਰੀਏ ਹੁਣ ਦੇਰ ਤੋਂ ਸਮਝਾਂ ਆਈਆਂ ਨੂੰ

ਆਹ ਖਿਆਲਾਂ ਦਾ ਵਹਿਣ ਜਾ ਦਿਲ ਵਿਚ ਵਗਦਾ ਏ
ਮਰਕੇ ਵੀ ਬਦਨਾਮੀ ਤੋਂ ਡਰ ਲਗਦਾ ਏ
ਧੰਨਿਆਂ ਆਪੇ ਸੱਦਿਆ ਜੱਗ ਹਸਾਈਆਂ ਨੂੰ
ਸੱਚ ਜਾਣੀ ਅਸੀਂ ਤਰਸ ਗਏ ਤਨਹਾਈਆਂ ਨੂੰ
ਕੀ ਕਰੀਏ ਹੁਣ ਦੇਰ ਤੋਂ ਸਮਝਾਂ ਆਈਆਂ ਨੂੰ

ਧੰਨਾ ਧਾਲੀਵਾਲ਼

9878235714

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੰਧਾਂ/ ਬੇੜੀਆਂ ਤੋਂ ਮੁਕਤੀ ਲਈ ਯਤਨ-” ਡੂੰਘੇ ਦਰਦ ਦਰਿਆਵਾਂ ਦੇ”
Next articleਬਾਲ ਮਜ਼ਦੂਰੀ ਚਿੰਤਾ ਦਾ ਵਿਸ਼ਾ?