ਬੰਗਾ ਪੁਲਿਸ ਪ੍ਰਸ਼ਾਸਨ ਵਲੋਂ ਕੁਲਦੀਪ ਸਿੰਘ ਨੂੰ ਬਣਦਾ ਸਨਮਾਨ ਤੇ ਉਨ੍ਹਾਂ ਦੀਆਂ ਸਹੂਲਤਾਂ ਜਲਦੀ ਦਿਵਾਉਣ ਦਾ ਭਰੋਸਾ ਦਿੱਤਾ
ਬੰਗਾ (ਸਮਾਜ ਵੀਕਲੀ)- ਪਿਛਲੇ ਤਿੰਨ ਮਹੀਨੇ ਪਹਿਲਾਂ ਡਿਊਟੀ ਦੌਰਾਨ ਕੁਲਦੀਪ ਸਿੰਘ ASI ਜੀ ਗੰਭੀਰ ਰੂਪ ਜ਼ਖ਼ਮੀ ਹੋਣ ਕਰਕੇ ਜ਼ਿੰਦਗੀ ਔਰ ਮੌਤ ਦੀ ਜੰਗ 6 ਜੂਨ ਨੂੰ ਜੰਗ ਹਾਰਦਾ ਹੋਇਆ ਸਦੀਵੀ ਵਿਛੋੜਾ ਦੇ ਗਿਆ ਸੀ. ਅਜ ਉਨ੍ਹਾਂ ਦੇ ਪਿੰਡ ਗੁਣਾਚੌਰ ਵਿਖੇ ਉਨ੍ਹਾਂ ਦੀ ਅੰਤਿਮ ਅਰਦਾਸ ਮੌਕੇ ਬਸਪਾ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਜੀ, ਸਾਬਕਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਸਾਬਕਾ ਰਾਜ ਸਭਾ ਮੈਂਬਰ ਇੰਚਾਰਜ ਜਮੂ ਕਸ਼ਮੀਰ, ਪ੍ਰਵੀਨ ਬੰਗਾ ਸੂਬਾ ਜਨਰਲ ਸਕੱਤਰ ਹਲਕਾ ਇੰਚਾਰਜ ਬੰਗਾ ਤੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਤੇ ਸਮਾਜਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸ਼ਰਧਾਂਜਲੀ ਭੇਟ ਕੀਤੀ। ਪਰਿਵਾਰ ਦੇ ਮੁਖੀ ਪਿਤਾ ਸ਼੍ਰੀ ਅਜੀਤ ਰਾਮ ਜੀ ਸਾਬਕਾ ਸਰਪੰਚ ਗੁਣਾਚੌਰ, ਭਰਾ ਸ਼੍ਰੀ ਵਿਜੈ ਗੁਣਾਚੌਰ ਬਸਪਾ ਆਗੂ ਤੇ ਉਨ੍ਹਾਂ ਦੇ ਸਪੁੱਤਰ, ਸ਼੍ਰੀ ਭੁਪਿੰਦਰ ਕਨੇਡਾ ਜੀ ਉਨਾਂ ਦੀ ਪਤਨੀ ਜਸਵਿੰਦਰ ਕੌਰ ਤੇ ਸਮੂਚੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਨੋਜਵਾਨ ਪੁਲੀਸ ਅਫ਼ਸਰ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਬਸਪਾ ਆਗੂਆਂ ਨੇ ਆਖਿਆ ਕਿ ਪੰਜਾਬ ਪੁਲਿਸ ਵਿਭਾਗ ਦਾ ਨੋਜਵਾਨ ਏ ਐਸ ਆਈ ਮਰਹੂਮ ਕੁਲਦੀਪ ਸਿੰਘ ਡਿਊਟੀ ਕਰਦਿਆਂ ਸੜਕ ਉਪਰ ਗੈਂਗਸਟਰ ਦੀਆਂ ਗੱਡੀਆਂ ਨਾਲ ਕੁਚਲੇ ਗਏ ਸਨ, ਪੌਣੇ ਤਿੰਨ ਮਹੀਨੇ ਦੀ ਹਸਪਤਾਲਾਂ ਦੀ ਜੱਦੋਜਹਿਦ ਨਾਲ ਪਿਛਲੇ ਦਿਨੀਂ ਮੌਤ ਦਾ ਸ਼ਿਕਾਰ ਹੋ ਗਏ। ਸਥਾਨਿਕ ਪੁਲਿਸ ਵਿਭਾਗ ਦੀ ਨਾਲਾਇਕੀ, ਲਾਰਾਲੱਪੀ ਤੇ ਲਾਪਰਵਾਹੀ ਇੰਨੀ ਸੀ ਕਿ ਪਰਿਵਾਰ ਨੂੰ ਇਲਾਜ ਕਰਾਉਣ ਲਈ ਦਰਪੇਸ਼ ਮੁਸ਼ਕਿਲਾਂ ਦਾ ਹੱਲ ਕਰਾਉਣ ਲਈ ਡੀਜੀਪੀ ਪੰਜਾਬ ਕੋਲ ਪੇਸ਼ ਹੋਣਾ ਪਿਆ, ਭਾਵੇਂ ਕਿ ਚੰਦ ਕੁ ਪੁਲਿਸ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਆਪਸੀ ਫੰਡ ਇਕੱਠੇ ਕਰਕੇ ਦੁੱਖ ਵੰਡਾਉਣ ਦੀ ਸ਼ਲਾਘਾਯੋਗ ਕੋਸ਼ਿਸ਼ ਕੀਤੀ। ਸਾਰੇ ਦੁਖੀ ਹਿਰਦਿਆਂ ਨੇ ਅੰਤਿਮ ਅਰਦਾਸ ਮੌਕੇ ਸਰਕਾਰ ਕੋਲ ਅਪੀਲ ਕੀਤੀ ਕਿ ASI ਕੁਲਦੀਪ ਸਿੰਘ ਨੂੰ ਸ਼ਹੀਦ ਦਾ ਦਰਜਾ, ਪਿੰਡ ਦੇ ਸਕੂਲ ਦਾ ਨਾਮ ਸ਼ਹੀਦ ਕੁਲਦੀਪ ਸਿੰਘ ਜੀ ਨਾਮ ਤੇ, ਸਮੁਚੇ ਮੈਡੀਕਲ ਬਿੱਲਾਂ ਦੀ ਆਦਾਇਗੀ ਵਿਆਜ਼ ਸਮੇਤ, GIS ਬੀਮਾ ਕਲੇਮ, ਸਰਕਾਰੀ ਫੰਡਾਂ ਦੀ ਅਦਾਇਗੀ 30 ਦਿਨਾਂ ਵਿਚ ਵਿੱਚ, ਪਤਨੀ ਨੂੰ ਪੈਨਸ਼ਨ ਅਤੇ ਬਰਾਬਰ ਰੈਂਕ ਤੇ ਪਰਿਵਾਰ ਦੇ ਇਕ ਜੀਅ ਨੂੰ ਨੌਕਰੀ ਪਰਿਵਾਰ ਦੀ ਇੱਛਾ ਮੁਤਾਬਿਕ ਦਿੱਤੀ ਜਾਵੇ। ਸੁਖਦੀਪ ਸਿੰਘ ਸੁਕਾਰ ਯੂਥ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ, ਨੇ ਵੀ ਸ਼ਰਧਾਂਜਲੀ ਭੇਂਟ ਕਰਦਿਆਂ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਕੀਤੀ. ਆਮ ਪਾਰਟੀ ਦੇ ਹਲਕਾ ਇੰਚਾਰਜ ਕੁਲਵੀਰ ਸਿੰਘ ਸਰਹਾਲ ਨੇ ਉਨ੍ਹਾਂ ਦਾ ਬਣਦਾ ਸਨਮਾਨ ਦੇਣ ਦਾ ਭਰੋਸਾ ਦਿੱਤਾ, ਇਸ ਮੌਕੇ ਤੇ ਮਾਸਟਰ ਸਤਪਾਲ ਸਾਹਲੋਂ, ਰਾਮ ਲੁਭਾਇਆ ਮੁਲਾਜ਼ਮ ਆਗੂ ਬਿਜਲੀ ਬੋਰਡ ਪੁਲੀਸ ਪ੍ਰਸ਼ਾਸਨ ਵਲੋਂ ਡੀ ਐਸ ਪੀ ਲਖਵੀਰ ਸਿੰਘ ਨਵਾਂਸ਼ਹਿਰ, ਰੂਪ ਲਾਲ ਧੀਰ ਨੇ ਕੁਲਦੀਪ ਸਿੰਘ ਜੀ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਕੁਲਦੀਪ ਸਿੰਘ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਦਾ ਸਮਰਥਨ ਕੀਤਾ ਤੇ ਪਰਿਵਾਰ ਨਾਲ਼ ਦੁਖ ਸਾਂਝਾ ਕੀਤਾ.
ਜ਼ਿਲਾ ਪੁਲਿਸ ਪ੍ਰਸ਼ਾਸਨ ਵਲੋਂ ਜ਼ਿਲੇ ਦੇ ਐਸ ਪੀ ਡੀ ਡਾ ਮੁਕੇਸ਼ ਕੁਮਾਰ ਜੀ ਲਖਵੀਰ ਸਿੰਘ ਡੀ ਐਸ ਪੀ, ਸਤਪਾਲ ਲੀਲੂ ਰੀਡਰ ਐਸ ਐਸ ਪੀ, ਬਖਸ਼ੀਸ਼ ਸਿੰਘ ਐਸ ਐਸ ਉ ਔੜ ਐਸ ਐਸ ਉ ਹਰਜਿੰਦਰ ਸਿੰਘ ਬੀ ਐੱਸ ਪੀ ਦੇ ਹਲਕਾ ਪ੍ਰਧਾਨ ਜੈ ਪਾਲ ਸੂੰਡਾ, ਸੋਮ ਨਾਥ ਰਟੈਂਡਾ, ਸਤਪਾਲ ਵਿਰਕ, ਪ੍ਰਕਾਸ਼ ਬੈਂਸ, ਚੇਅਰਮੈਨ ਬਲਵੀਰ ਕਰਨਾਣਾ ਮਾਰਕੀਟ ਕਮੇਟੀ, ਸਾਬਕਾ ਚੇਅਰਮੈਨ ਹਰਮੇਸ਼ ਵਿਰਦੀ, ਐਡਵੋਕੇਟ ਕੁਲਵਿੰਦਰ ਸਿੰਘ, ਸਾਬਕਾ ਸਰਪੰਚ ਗੁਣਾਚੌਰ ਬਿਸ਼ਨ ਸਿੰਘ ਝਿੰਗੜ, ਪਰਮਜੀਤ ਮਹਾਲੋਂ, ਕਮਲਜੀਤ ਰਲ, ਜਗਤਾਰ ਬੀਕਾ ਧਰਮਪਾਲ ਤਲਵੰਡੀ, ਉਮ ਪ੍ਰਕਾਸ਼ ਔਜਲਾ ਜੀ, ਗੁਰਦਿਆਲ ਦੋਸਾਂਝ, ਗਾਇਕ ਰਾਣੀ ਅਰਮਾਨ, ਸੁਰਿੰਦਰ ਕਰਨਾਣਾ ਮਾ ਮੱਖਣ ਬਖਲੌਰ, ਸੋਢੀ ਰਾਣਾ ਪ੍ਰਗਤੀ ਨਾਟਕ ਕਲਾਂ ਕੇਂਦਰ ਲਾੰਦੜਾ, ਮਹਿੰਦਰ ਪਾਲ ਬੈਂਸ ਭਲਵਾਨ ਜਗਦੀਸ਼ ਗੁਰੂ, ਗੁਰਦੇਵ ਰਾਮ, ਸਤਨਾਮ ਗੁਣਾਚੌਰ ਸਰਪੰਚ ਅਸ਼ੋਕ ਕੁਮਾਰ ਸਾਬਕਾ ਸਰਪੰਚ ਜਸਵਿੰਦਰ ਕੌਰ, ਜਗਜੀਤ ਕੌਰ ਕਰਨਾਣਾ ਲੰਬੜਦਾਰ ਚਰਨਜੀਤ ਸਲਾਂ, ਲੰਬੜਦਾਰ ਪਰਮਜੀਤ ਬਹੂਆਂ, ਸੁਰਿੰਦਰ ਸਿੰਘ ਝਿੰਗੜ, ਹਰਬੰਸ ਲਾਲ ਵਿਰਦੀ, ਮਹਿੰਦਰ ਪਾਲ ਕਟਾਰੀਆ ਸੰਜੀਵ ਭਨੋਟ, ਕੁਲਵਿੰਦਰ ਬੀਕਾ, ਰਾਮ ਸਿੰਘ ਭਰੋਮਜਾਰਾ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ, ਪੰਜਾਬ ਪੁਲਿਸ ਦੇ ਮੁਲਾਜ਼ਮਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀਆਂ ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਿਲ ਹੋਏ ਤੇ ਅਸਿਹ ਦੁਖਦਾਈ ਸਮੇਂ ਪਰਿਵਾਰ ਨਾਲ ਦੁਖ ਸਾਂਝਾ ਕੀਤਾ.