(ਸਮਾਜ ਵੀਕਲੀ)
ਸਵਾ, ਲੱਖ ਨਾਲ ਇੱਕ ਨੂੰ, ਲੜਾਉਣ ਵਾਲਿਆ।
ਬਹਿ ਗਿਉਂ ਤੂੰ ਕਿੱਥੇ ਜਾਕੇ,
ਪੁੱਤਰਾਂ ਨੂੰ ਨੀਹਾਂ ਚ ਚਿਣਾਉਣ ਵਾਲਿਆ ।
*
ਅੱਜ ਚਾਰੇ ਪਾਸੇ ਝੂੱਲੀ ਹੋਈ ਜ਼ੁਲਮਾਂ ਦੀ ਨੇਰੀ।
ਤੱਕ ਅਪਣੇ ਪੰਜਾਬ ਨੂੰ ਤੂੰ, ਆ ਕੇ ਇਕ ਵੇਰੀ।
ਕਸ਼ਮੀਰੀ ਪੰਡਤਾਂ ਦੇ ਪਿੱਛੇ ਸ਼ੀਸ,
ਪਿਤਾ ਦਾ ਕਟਾਉਣ ਵਾਲਿਆ।
ਬਹਿ……………………
*
ਤੇਰੇ ਬਾਣੇ ਵਿੱਚ ਪੈਦਾ ਹੋ ਗਏ, ਲੱਖਾਂ ਹੀ ਔਰੰਗੇ।
ਲੀਕ ਸਿੱਖੀ ਤਾਂਈ ਲਾਈ ਜਾਣ, ਹੋ ਕੇ ਚਿੱਟੇ ਨੰਗੇ
ਵਾਰ ਪਰਵਾਰ ਸਿੱਖੀ ਪੰਥ ਨੂੰ,
ਬਚਾਉਣ ਵਾਲਿਆ।
ਬਹਿ…………………..
*
ਠੇਕੇਦਾਰ ਜੋ ਧਰਮ ਦੇ ਪਏ, ਲੁੱਟ ਨੇ ਮਚਾਉਂਦੇ।
ਨਿਜੀ ਅਪਣੇ ਹਿੱਤਾਂ ਲਈ ਨੇ,ਗੋਲਕਾਂ ਚਰਾਉਂਦੇ।
ਤਪਦੇ ਕੜਾਹਿਆਂ ਚ ਆਪ ਹੀ,
ਮਸੰਦਾਂ ਨੂੰ ਜਲਾਉਣ ਵਾਲਿਆ।
ਬਹਿ……………………….
*
ਤੇਰੀ ਲੋੜ ਪੈ ਗਈ ਕਲਗੀਆਂ, ਵਾਲਿਆ ਏ ਅੱਜ।
ਕਹੇ ਬੁਜਰਕ ਵਾਲਾ , ਬਣ ਬਹੁੜ ਕੇ ਤੂੰ ਰੱਬ ।
ਮੁੜ ਯੋਧੇ ਖਾਲਸੇ ਸਜਾਦੇ,
ਤੂੰ ਸਜਾਉਣ ਵਾਲਿਆ
ਬਹਿ………………….
ਹਰਮੇਲ ਸਿੰਘ ਧੀਮਾਨ
ਸੰਪਰਕ ਨੰ:,94175–97204
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly