(ਸਮਾਜ ਵੀਕਲੀ)
ਲਫਾਫੀ ਕਹਿਕੇ ਬੁਲਾਉਂਦੇ ਨੇ ਕੁਝ
ਪਰ ਮਾਂ ਹਮੇਸ਼ਾ ਧੀ ਰਾਣੀ,
ਜਦੋਂ ਮੈਂ ਸਵੇਰੇ ਥੈਲਾ ਲੈ
ਘਰੋਂ ਨਿਕਲਦੀ ਹਾਂ ਰੋਜ਼ੀ ਲਈ,
ਮਾਂ ਗੁਣਗੁਣਾਉਂਦੀ ਹੈ ਹਰ ਰੋਜ਼
“ਸਾਰੇ ਜਹਾਂ ਸੇ ਅੱਛਾ
ਹਿੰਦੋਸਤਾਨ ਹਮਾਰਾ”
ਮੈ ਸੋਨੇ ਦੀ ਚਿੜੀ ਰਹੇ ਦੇਸ਼ ਦੀ
ਮਿੱਟੀ ਚੋਂ ਕਬਾੜ ਲੱਭਕੇ ਮੁੜਦੀ ਹਾਂ
ਇੱਕ ਨਿੱਕੀ ਜਿਹੀ ਬਸਤੀ ਚ
ਖੁਲੇ ਅਸਮਾਨ ਦੇ ਨੀਚੇ,
ਹਨੇਰੀ ਜਿਹੀ, ਬਸਤੀ
ਪਾਠਸ਼ਾਲਾ ਤੋਂ ਕੋਹਾਂ ਦੂਰ
ਚਾਵਾਂ ਤੋਂ ਕੋਹਾਂ ਦੂਰ, ਜਿਥੇ
ਸਵੇਰ ਹੁੰਦੇ ਹੀ ਮੈਂ ਥੈਲਾ ਲੈ
ਰੋਜ਼ੀ ਲਈ ਨਿਕਲਦੀ ਹਾਂ,
ਮਾਂ ਗੁਣਗੁਣਾਉਂਦੀ ਹੈ ਉਹੀ ਧੁਨ
ਸਾਰੇ ਜਹਾਂ ਸੇ ਅੱਛਾ
ਹਿੰਦੂਸਤਾਨ ਹਮਾਰਾ,
ਬੜੀ ਖੁਸ਼ ਹੁੰਦੀ ਹਾਂ ਵੋਟਾਂ ਵੇਲੇ,
ਸਿਆਸਤਾਂ ਵਾਲੇ ਆਉਂਦੇ ਨੇ
ਸਾਡੇ ਹੀ ਚੁੱਲਿਆਂ ਤੇ ਸੇਕ ਕੇ
ਆਪਣੀ ਰੋਟੀ ਚਲੇ ਜਾਂਦੇ ਨੇ
ਅਖਵਾਰ ਚ ਲੱਗੀ ਫੋਟੋ ਦੇਖਕੇ
ਮਾਂ ਗੁਣਗੁਣਾਉਂਦੀ ਹੈ
ਸਾਰੇ ਜਹਾਂ ਸੇ ਅੱਛਾ
ਹਿੰਦੋਸਤਾਨ ਹਮਾਰਾ
ਇੱਕ ਲਫਾਫੀ, ਗੁਜਰ ਗਈ
ਗੁਜਰ ਕਰਦਿਆਂ
ਮੈ ਬੁੱਢੀ ਹੋ ਗਈ ਹਾਂ
ਕੱਲ੍ਹ ਇੱਕ ਹੋਰ ਲਫਾਫੀ
ਨਿਕਲੇਗੀ ਰੋਜ਼ੀ ਲਈ ਮੈਂ
ਮਾਂ ਦੀ ਤਰ੍ਹਾਂ ਗੁਣਗੁਣਾਵਾਗੀ
“ਸਾਰੇ ਜਹਾਂ ਸੇ ਅੱਛਾ
ਹਿੰਦੋਸਤਾਨ ਹਮਾਰਾ ”
ਲਫਾਫੀ ਕਹਿਣਗੇ ਕੁੱਝ ਉਸਨੂੰ
ਪਰ ਮੈਂ ਹਮੇਸ਼ਾ ਧੀ ਰਾਣੀ,
ਕੁਲਦੀਪ ਸਿੰਘ ਸਾਹਿਲ
9417990040
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly