ਵਫ਼ਾਦਾਰ ਕੁੱਤੇ

ਵਫ਼ਾਦਾਰ ਕੁੱਤੇ

ਭਗਵਾਨ ਸਿੰਘ ਤਗਰ

(ਸਮਾਜ ਵੀਕਲੀ)- ਸੰਤ ਬੁੱਲੇ੍ਹਸ਼ਾਹ ਨੇ ਕੁੱਤਿਆਂ ਬਾਰੇ ਇਕ ਬਹੁਤ ਵਧਿਆ ਕਾਫ਼ੀ ਲਿਖੀ ਹੈ, ਉਹ ਕਹਿੰਦੇ ਹਨ ਕਿ ਕੁੱਤੇ ਬੜੇ ਵਫ਼ਾਦਾਰ ਹੁੰਦੇ ਹਨ ਜਿਹੜੇ ਮਾਲਕ ਦਾ ਸਾਥ ਨਹੀਂ ਛੱਡਦੇ ਭਾਵੇਂ ਜੁੱਤੀਆ ਵੱਜਣ । ਬੰਦਿਆਂ ਨਾਲੋਂ ਤਾਂ ਕੁੱਤੇ ਬਾਜੀ ਮਾਰ ਗਏ ਹਨ। ਕਾਫ਼ੀ ਇਸ ਤਰ੍ਹਾਂ ਹੈ

ਰਾਤਂੀ ਜਾਗੇ ਕਰੇ ਇਬਾਦਤ,
ਰਾਤੀਂ ਜਾਗਣ ਕੱਤੇੁ। ਤੈਥੋਂ ਉੱਤੇ।
ਭੌਂਕਣ ਬੰਦ ਮੂਲ ਨਾ ਹੁੰਦੇ,
ਜਾ ਰੂੜੀ ਤੇ ਸੁੱਤੇ। ਤੈਥੋਂ ਉੱਤੇ।
ਖਸਮ ਆਪਣੇ ਦਾ ਦਰ ਨਹੀਂ ਛੱਡਦੇ,
ਭਾਂਵੇਂ ਵੱਜੱਣ ਜੁੱਤੇ। ਤੈਥੋਂ ਉੱਤੇ।
ਬੁੱਲ੍ਹੇ ਸ਼ਾਹ ਕੋਈ ਰਖਤ ਵਿਹਾਜ ਲੈ,
ਨਹੀਂ ਤਾਂ ਬਾਜੀ ਲੈ ਗਏ ਕੁੱਤੇ। ਤੈਥੋਂ ਉੱਤੇ।

ਖੈ਼ਰ ਚਲੋ ਆਪਾਂ ਕੁੱਤਿਆਂ ਦੀ ਗੱਲ ਕਰੀਏ। ਕੁੱਤਿਆਂ ਦੀਆਂ ਕਈ ਕਿਸਮਾਂ ਹੁੰਦੀਆਂ ਹਨ ਗੁਗਲ ਦੇ ਹਿਸਾਬ ਨਾਲ ਕੁੱਤਿਆਂ ਦੀਆਂ 339 ਕਿਸਮਾਂ ਹਨ, ਜਿਵੇਂ ਜਰਮਨ ਸ਼ੈਪਰਡ,ਲੇਬਰਡੋਰ, ਰੈਟਰੀਵਰ, ਅਲਸੈਸ਼ਨ ਬੀਗਲ, ਪੂਡਲ, ਰੋਟਵਾਈਲਰ, ਅਤੇ ਬੁੱਲਡੋਗ ਆਦਿ। ਮੈਨੂੰ ਲਗਦਾ ਹੈ ਬੁਲਡੋਗ ਦੇ ਜੰਮਦੇ ਸਾਰ ਹੀ ਹਾਕੀ ਮਾਰਕੇ ਮੁੰਹ ਤੇ ਚਿੱਬ ਪਾ ਦਿੰਦੇ ਹਨ ਤਾਹੀਂ ਬੁਲਡੋਗ ਕੁੱਤਿਆਂ ਦਾ ਮੁੰਹ ਚਿੱਬਾ ਹੁੰਦਾ ਹੈ । ਚਲੋ ਖ਼ੈਰ ਮਜ਼ਾਕ ਦੀ ਗੱਲ ਛੱਡੀਏ ਕੁੱਤਿੱਆਂ ਦੀਆਂ ਕਿਸਮਾਂ ਦਾ ਪਤਾ ਕਰਕੇ ਆਪਾਂ ਕੋਈ ਵਪਾਰ ਥੋਹੜੀ ਕਰਨਾ ਹੈ। ਲੋਕ ਕੁੱਤਿਆ ਦੀ ਬਰੀਡ ਕਰਦੇ ਹਨ ਕੁੱਤੇ ਬਹੁਤ ਸਾਰੇ ਕੰਮ ਕਰਦੇ ਹਨ ਜਿਵੇਂ ਂਪੁਲਿਸ ਵਾਲੇ ਕੁੱਤੇ, ਸੁਰਦਾਸਾਂ ਵਾਸਤੇ ਕੁੱਤੇ, ਘਰ ਦੀ ਰਾਖੀ ਕਰਨ ਵਾਲੇ ਕੁੱਤੇ,। ਰੇਸ ਕਰਨ ਵਾਲੇ ਕੁੱਤੇ, ਕੁੱਤਿੱਆਂ ਦੀ ਦੌੜ ਵਿਚ ਲੋਕ ਲੱਖਾਂ ਰੁਪਏ ਬਰਬਾਦ ਕਰ ਦਿੰਦੇ ਹਨ, ਕੁੱਤਿਆ ਦਾ ਬਹੁਤ ਵਡਾ ਵਪਾਰ ਹੈ। ਕੁੱਤਿਆਂ ਦੀ ਸਿਖਲਾਈ ਵਾਸਤੇ ਸਕੂਲ ਹੁੰਦੇ ਹਨ ਇਹ ਇਕ ਬਹੁਤ ਵਡਾ ਰੁਜਗਾਰ ਦਾ ਜਰਿਆ ਬਣ ਗਿਆ ਹੈ, ਚੋਰਾਂ ਨੂੰ ਪਕੜਣ ਵਾਸਤੇ ਪੁਲਿਸ ਦੇ ਕੁੱਤੇ ਹੁੰਦੇ ਹਨ ਏਅਰਪੋਰਟ ਤੇ ਕੁੱਤੇੇ ਟੇਚੀਕੇਸਾਂ ਨੂੰ ਸੁੰਘ ਕੇ ਦੱਸ ਦਿੰਦੇ ਹਨ ਕਿ ਟੇਚੀਕੇਸ ਵਿਚ ਡਰਗ ਹੈ ਜਾਂ ਨਹੀ । ਇਹ ਦੇਖਿਆ ਗਿਆ ਹੈ ਕਿ ਖਾਸ ਕਰਕੇ ਪੱਛਮੀ ਦੇਸ਼ਾਂ ਵਿਚ ਲੋਕ ਬੈਨ ਕੀਤੀ ਹੋਈ ਕੁੱਤਿਆਂ ਦੀ ਬਰੀਡ ਕਰਦੇ ਹਨ ਅਤੇ ਉਹ ਕੁੱਤੇ ਬੱਚਿਆਂ ਨੂੰ ਵੱਢ ਵੀ ਲੈਂਦੇ ਹਨ ਤੇ ਕਈ ਮੋਤਾਂ ਵੀ ਹੋਈਆਂ ਹਨ ਬੰਦਿਆਂ ਨੂੰ ਸਜਾਵਾਂ ਵੀ ਹੁੰਦੀਆਂ ਹਨ ਪੇਰ ਵੀ ਲੋਕ ਬਰੀਡ ਕਰਨੋਂ ਨਹੀਂ ਹਟਦੇ। ਕਈ ਕੱਤੇ ਚੋਰਾਂ ਨਾਲ ਰਲੇ ਹੁੰਦੇ ਹਨ ਤੇ ਚੋਰਾਂ ਨੂੰ ਘਰ ਦਾ ਸਾਰਾ ਸਮਾਨ ਚੁਕਵਾ ਦਿੰਦੇ ਤੇ ਕੁਤੇ ਦਾ ਮਾਲਕ ਕੁਤੇੇ ਨੂੰ ਘਰ ਦੀ ਰਾਖੀ ਵਾਸਤੇ ਛੱਡ ਜਾਂਦਾ ਹੈ ਤੇ ਜਦੋਂ ਉਹ ਬਾਹਰੋਂ ਆਉਂਦਾ ਹੈ ਤਾਂ ਘਰ ਖਾਲੀ ਮਿਲਦਾ ਹੈ ਤੇ ਕੁਤੇ ਨੂੰ ਵੀ ਚੋਰ ਨਾਲ ਹੀ ਲੈ ਜਾਂਦੇ ਹਨ, ਇਸੇ ਕਰਕੇ ਇਹ ਕਹਾਵਤ ਬਣੀ ਹੋਈ ਹੈ ਕਿ ਕੁੱਤੀ ਚੋਰਾਂ ਨਾਲ ਰਲੀ ਹੋਈ ਸੀ ।

ਭਾਰਤ ਵਿਚ ਬਹੁਤ ਸਾਰੇ ਕੁੱਤੇ ਅਵਾਰਾ ਤੁਰੇ ਫਿਰਦੇ ਹਨ, ਅਤੇ ਉਹ ਹਲਕ ਵੀ ਜਾਂਦੇ ਹਨ, ਤੇ ਹਲਕੇ ਹੋਏ ਕੁੱਤੇ ਬੰਦਿਆਂ ਨੂੰ ਵੱਢਣ ਤੋਂ ਬਾਅਦ 14 ਟੀਕੇ ਲਗਵਾਉਣੇ ਪੈਂਦੇ ਹਨ, ਮੈਨੂੰ ਲਗਦਾ ਹੈ ਸਰਕਾਰ ਨੇ ਡਾਕਟਰਾਂ ਦਾ ਰੁਜਗਾਰ ਵਧਾਉਣ ਵਾਸਤੇ ਅਵਾਰਾ ਕੁਤੇ ਛੱਡੇ ਹੋਏ ਹਨ। ਵੈਸੇ ਭਾਰਤ ਵਿਚ ਇਨ੍ਹਾਂ ਕੁੱਤਿਆਂ ਦੀ ਜੂਨ ਖਰਾਬ ਹੀ ਹੈ, ਵਿਚਾਰੇ ਗੰਦ ਪਿੱਲ ਖਾਕੇ ਆਵਦਾ ਪੇਟ ਭਰਦੇ ਹਨ, ਅਤੇ ਰੂੜੀ ਤੇ ਪਏ ਰਹਿੰਦੇ ਹਨ। ਸਾਰੇ ਕੁੱਤਿਆਂ ਦਾ ਇਹ ਹਾਲ ਨਹੀਂ ਲੋਕਾਂ ਨੇ ਜਿਹੜੇ ਕੁੱਤੇ ਘਰਾਂ ਵਿਚ ਰੱਖੇ ਹੋਏ ਹਨ ਉਨ੍ਹਾਂ ਦੀ ਚੰਗੀ ਦੇਖਭਾਲ ਕਰਦੇ ਹਨ । ਲਉ ਜੀ ਇਹ ਤਾਂ ਹੋਗਈ ਕੁੱਤਿਆਂ ਦੀ ਗੱਲ ਬਾਤ ਹੁਣ ਕੁੱਤਿਆਂ ਨਾਲ਼ ਜੁੜੀਆਂ ਹੋਈਆਂ ਕਹਾਵਤਾਂ ਦੀ ਗੱਲ ਕਰ ਲਈਏ ਇਕ ਦਿਨ ਇਕ ਕੁੱਤਾ ਭੌਂਕੀ ਜਾਵੇ ਮੈ ਕਿਹਾ ਕਿਵੇਂ ਇਹ ਕੁੱਤੇ ਵਾਂਗ ਭੌਂਕੀ ਜਾਂਦਾ ਹੈ ਤੇ ਮੇਰਾ ਦੋਸਤ ਮੈਨੂ ਕਹਿਣ ਲਗਿਆ ਭਾਈ ਸਾਹਬ ਇਹ ਕੁੱਤਾ ਹੀ ਹੈ ਇਸਨੇ ਕੁੱਤੇ ਵਾਂਗ ਹੀ ਭੌਕਣਾ ਹੈ। ਵੈਸੇ ਪਤੀ ਪਤਨੀ ਦੀ ਲੜਾਈ ਹੋ ਜਾਵੇ ਤਾਂ ਗਾਲ੍ਹੋ- ਗਲ੍ਹੀ ਹੁੰਦੇ ਹੋਏ ਅਕਸਰ ਇਕ ਦੂਜੇ ਨੂੰ ਕਹਿ ਦਿੰਦੇ ਹਨ ਕਿਉਂ ਕੁੱਤੇ ਵਾਂਗ ਭੌਂਕੀ ਜਾਨਾ ਹੈਂ। ਇਕ ਗੱਲ ਹੋਰ ਯਾਦ ਆ ਗਈ ਕਦੇ ਤੁਸੀਂ ਸੋਚਿਆ ਹੈ ਕਿ ਲੋਕ ਹਾਥੀ ਜਾਂ ਸ਼ੇਰ ਦੀ ਮੌਤ ਨਹੀਂ ਮਰਦੇ। ਜਦੋਂ ਵੀ ਮਰਦੇ ਹਨ ਕੁੱਤੇ ਦੀ ਮੌਤ ਮਰਦੇ ਹਨ। ਇਕ ਹੋਰ ਗੱਲ ਚੇਤੇ ਆ ਗਈ ਹਾਥੀ, ਗਿੱਦੜ, ਸ਼ੇਰ ਜਾਂ ਕੋਈ ਹੋਰ ਜਾਨਵਰ ਕਦੇ ਵੀ ਅੱਗ ਨਹੀਂ ਲਾਉਗਾ, ਅੱਗ ਜਦੋਂ ਵੀ ਲਾਉਗਾ ਕੁੱਤਾ ਹੀ ਲਾਉਗਾ, ਲੋਕ ਹਮੇਸ਼ਾਂ ਕਹਿੰਦੇ ਸੁਣੀਦੇ ਹਨ ਕਿ ਅੱਗ ਲਾਈ ਕੁੱਤਾ ਕੰਧ ਤੇ। ਵੈਸੇ ਵੀ ਹਾਥੀ ਕੰਧ ਤੇ ਨਹੀਂ ਚੜ੍ਹਦਾ ਉਹ ਸੋਚਦਾ ਹੋੁਉਗਾ ਮੇਰੇ ਭਾਰ ਨਾਲ ਕਿਤੇ ਕੰਧ ਹੀ ਨਾ ਡਿੱਗ ਪਵੇ ਹੋਰ ਸੱਟ ਵੱਜ ਜੁਗੀ । ਲਉ ਜੀ ਇਸੇ ਤਰ੍ਹਾਂ ਦੀਆਂ ਬੇਸਿਰ ਪੈਰ ਦੀਆਂ ਗੱਲਾਂ ਲੈਕੇ ਫੇਰ ਹਾਜਰ ਹੋਵਾਂਗੇ ਦਿਉ ਇਜਾਜਤ, ਲਉ ਜੀ ਤੁਹਾਡੀ ਇਜਾਜਤ ਤੋਂ ਬਗੈਰ ਹੀ ਅਸੀਂ ਇਹ ਲੇਖ ਲਿਖਣਾ ਬੰਦ ਕਰ ਦਿੱਤਾ ਹੈ।

Previous articleThe Gift of Blood – The Gift of Life
Next articleAwareness seminar held at Ambedkar Bhawan