ਜਲੰਧਰ, ਗੋਰਾਇਆ,ਅੱਪਰਾ (ਜੱਸੀ) (ਸਮਾਜ ਵੀਕਲੀ)- ਜਲੰਧਰ ਦੀਆ ਲੋਕ ਸਭਾ ਜਿਮਨੀਆ ਚੋਣਾਂ ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ੍ਰੀ ਸੁਸ਼ੀਲ ਕੁਮਾਰ ਰਿੰਕੂ ਜੀ ਨੂੰ ਵੱਡੀ ਲੀਡ ਨਾਲ ਜਿਤਾਉਣਾ ਇਹ ਸਾਬਿਤ ਕਰ ਰਿਹਾਂ ਕਿ ਪੰਜਾਬ ਦੀ ਜਨਤਾ ਪੰਜਾਬ ਦਾ ਵਿਕਾਸ ਦੇਖਣਾ ਚਾਹੁੰਦੀ ਹੈਂ! ਸਰਦਾਰ ਭਗਵੰਤ ਮਾਨ ਜੀ ਦੀ ਸਰਕਾਰ ਹਮੇਸ਼ਾ ਪੰਜਾਬ, ਪੰਜਾਬੀਅਤ ਦੇ ਨਾਲ ਮੋਢੇ ਨਾਲ ਮੋਢਾ ਲੱਗਾ ਕਿ ਖੜੇਗੀ ਅਤੇ ਆਉਂਦੇ ਦਿਨਾਂ ਵਿੱਚ ਵਿਕਾਸ ਕਾਰਜਾਂ ਅਤੇ ਅਦੂਰੀਆ ਰਹਿੰਦੀਆ ਗਰੰਟੀਆ ਨੂੰ ਪੂਰਾ ਕਰਨ ਵਿੱਚ ਵਚਨਵੱਧ ਰਹੇਗੀ। ਉਪਰੋਕਤ ਵਿਚਾਰ ਮਨੀਸ਼ਾ ਅੱਪਰਾ ਮਹਿਲਾ ਆਪ ਆਗੂ ਨੇ ਅੱਪਰਾ ਵਿਖੇ ਪ੍ਰਗਟ ਕੀਤੇ। ਇਸ ਮੌਕੇ ਮਨੀਸ਼ਾ ਅੱਪਰਾ ਦੀ ਅਗਵਾਈ ਹੇਠ ਲੱਡੂ ਵੀ ਵੰਡੇ ਗਏ।ਇਸ ਮੌਕੇ ਸ੍ਰੀ ਰਜਿੰਦਰ ਸੰਧੂ, ਪਿੰਦਾ ਨਗਰ, ਹਰਚਰੰਨ ਲਸਾੜਾ, ਡਾ ਮਦਨ ਲਸਾੜਾ, ਕਸ਼ਮੀਰ ਸਿੰਘ ਮੋਰੋ, ਕਸ਼ਮੀਰ ਸੰਧੂ, ਰਣਬੀਰ ਸਿੰਘ ਕੰਦੋਲਾ, ਨਿਲਮ ਰਾਣੀ, ਕੁਲਵਿੰਦਰ ਕੌਰ, ਸੋਨੀਆ, ਕਾਲਜ ਰਾਣੀ, ਜਾਦਵ ਮੀਰ, ਨਮਨਜੋਤ, ਅਰਸ ਕੋਰ, ਦੀਪੂ, ਅਤੇ ਹੋਰ ਆਗੂ ਹਾਜ਼ਰ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly