ਲੋਕ ਝੂਠ ਬੋਲਦੇ ਹਨ

ਪ੍ਰੋਫੈਸਰ ਸਾ਼ਮਲਾਲ ਕੌਸ਼ਲ

(ਸਮਾਜ ਵੀਕਲੀ)

ਜਦੋਂ ਲੋਕ ਕਿਸੇ
ਨੂੰ ਕਹਿੰਦੇ ਹਨ ਕਿ
ਤੇਰੇ ਲਈ ਮੈਂ ਜਿੰਦ
ਜਾਨ ਦੇ ਸਕਦਾ ਹਾਂ।
ਤੇਰੇ ਬਿਨਾ ਤਾਂ ਮੇਰਾ
ਦਿਲ ਹੀ ਨਹੀਂ ਲੱਗਦਾ।
ਤੇਰੇ ਬਿਨਾ ਤਾਂ ਖਾਣਾ ਪੀਣਾ
ਵੀ ਚੰਗਾ ਨਹੀਂ ਲੱਗਦਾ।
ਮੈਨੂੰ ਹਮੇਸ਼ਾ ਤੇਰੀ ਯਾਦ
ਬਹੁਤ ਪਰੇਸ਼ਾਨ ਕਰਦੀ ਹੈ।
ਤੇਰੇ ਬਿਨਾ ਤਾਂ ਇਹ ਕੰਮ ਕੋਈ
ਹੋਰ ਕਰ ਹੀ ਨਹੀਂ ਸਕਦਾ।
ਤੈਨੂੰ ਖੁਸ਼ ਦੇਖਣ ਵਾਸਤੇ ਮੈਂ
ਸਭ ਕੁਰਬਾਨ ਕਰ ਸਕਦਾ ਹਾਂ ।
ਤੇਰੇ ਬਿਨਾ ਇਹ ਸਾਰਾ ਸੰਸਾਰ
ਬਿਲਕੁਲ ਬੇਕਾਰ. ਲੱਗਦਾ ਹੈ।
ਇਹ ਸਾਰੀਆਂ ਗੱਲਾਂ ਸੁਣ ਕੇ
ਕਿਸੇ ਦਾ ਵਿਸ਼ਵਾਸ ਨਾ ਕਰਨਾ
ਲੋਕ ਇਹ ਕਹਿ ਕੇ ਝੂਠ ਬੋਲਦੇ ਹਨ।
ਇਹ ਸਾਰੀਆਂ ਮਿਠੀਆ ਗੱਲਾ ਤੁਹਾਨੂੰ
ਬੇਵਕੂਫ ਬਣਾ ਕੇ ਕੰਮ ਕਢਾਉਣ
ਲਈ ਹੀ ਕਹੀਆਂ ਜਾਂਦੀਆਂ ਹਨ।
ਕੋਈ ਕਿਸੇ ਲਈ ਕਦੇ ਵੀ
ਆਪਣੀ ਜਿੰਦ ਜਾਨ ਨਹੀਂ ਦਿੰਦਾ।

ਪ੍ਰੋਫੈਸਰ ਸਾ਼ਮਲਾਲ ਕੌਸ਼ਲ
ਮੋਬਾਈਲ 94 16 35 9 0 4 5
ਰੋਹਤਕ -124001(ਹਰਿਆਣਾ)

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੌਮੀ ਡੇਂਗੂ ਦਿਵਸ ਤਹਿਤ ਵੱਖ ਵੱਖ ਥਾਵਾਂ ਤੇ ਲਗਾਏ ਜਾਗਰੂਕਤਾ ਕੈਂਪ
Next articleਮਨੀਸ਼ਾ ਅੱਪਰਾ ਦੀ ਅਗਵਾਈ ਹੇਠ ਮਹੁੱਲਾ ਟਿੱਬੇ ਵਾਲੇ ਵਿੱਚ ਲੱਡੂ ਵੰਡੇ