ਟੱਪੇ

ਧੰਨਾ ਧਾਲੀਵਾਲ਼

(ਸਮਾਜ ਵੀਕਲੀ)

ਖੋਈ
ਵੇ ਮੈਂ ਖੋਈ,
ਰਹਾਂ ਤੇਰਿਆਂ ਖਿਆਲਾਂ ਵਿੱਚ ਖੋਈ
ਤੁਰ ਗਿਉਂ ਗੱਡੀ ਲੱਦਕੇ
ਚੇਤੇ ਕਰਕੇ ਡ੍ਰਾਇਵਰਾ ਮੈਂ ਰੋਈ

ਗੇੜੇ
ਨੀ ਸਾਨੂੰ ਗੇੜੇ
ਲਾਉਣੇ ਪੈਂਦੇ ਆ ਦੂਰ ਦੇ ਗੇੜੇ
ਗੱਡੀ ਚੱਲੇ ਲੰਮੇ ਰੂਟ ਤੇ,
ਤੈਨੂੰ ਭੌਰ ਪ੍ਰਦੇਸ਼ੀ ਹੋਏ ਕਿਹੜੇ

ਆਉਣਾ
ਵੇ ਕਦੋਂ ਆਉਣਾ
ਸੱਚ ਦੱਸ ਤਾਂ ਸਹੀ ਤੂੰ ਕਦ ਆਉਣਾ
ਕਾਹਦੀ ਤੇਰੇ ਨਾਲ਼ ਵਿਆਈ ਵੇ,
ਪੈ ਗਿਆ ਦਿਲ ਵਾਲ਼ਾ ਚੈਨ ਗਵਾਉਣਾ

ਜਾਨੇ
ਨੀ ਸੁਣ ਜਾਨੇ
ਤੇਰੀ ਯਾਦ ਬੜੀ ਆਈ ਮੇਰੀ ਜਾਨੇ
ਚਲ ਹੁਣ ਫੋਨ ਕੱਟਦੇ
ਗੱਡੀ ਹਿੱਲ ਏਰੀਏ ਚ ਰਕਾਨੇ

ਟਾਲ਼ਾ
ਵੇ ਲੱਗੇ ਟਾਲ਼ਾ
ਕਾਹਤੋਂ ਲਾਉਂਦਾ ਫ਼ਿਰਦਾ ਏਂ ਟਾਲ਼ਾ
ਰੱਖ ਲੈ ਕਲੰਡਰ ਤੂੰ
ਮੈਨੂੰ ਲੰਮਿਆਂ ਰੂਟਾਂ ਤੇ ਧਾਲੀਵਾਲਾ।

ਦੂਰੀ ਦੂਰੀ
ਅਜੇ ਤਹਿ ਬੜੀ ਕਰਨੀ ਏਂ ਦੂਰੀ
ਚੱਲਿਆ ਇੰਦੌਰ ਸੋਹਣੀਏ
ਲਾਹੁਣੀ ਗੱਡੀ ਦੀ ਏ ਕਿਸਤ ਜਰੂਰੀ

ਧੰਨਾ ਧਾਲੀਵਾਲ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੁਸੀਬਤ
Next articleਸਟੇਜ ਸਰਗਰਮੀਆਂ।