ਮੁਸੀਬਤ

ਜਸਪਾਲ ਸਿੰਘ ਮਹਿਰੋਕ

(ਸਮਾਜ ਵੀਕਲੀ)

ਸਿਰ ਤੇ ਹੋਵੇ ਵੱਡੀ ਤੋਂ ਵੱਡੀ ਮੁਸੀਬਤ,
ਦਿਲ ਤੇ ਫ਼ੇਰ ਅਸੀ ਹੱਥ ਆਪਣਾ ਰੱਖ ਲੈਨੇ ਆ।

ਕਰਕੇ ਤੈਨੂੰ ਯਾਦ ਵਾਰ ਵਾਰ ਸੀਨੇ ਦੇ ਵਿੱਚ,
ਹਾਸਿਆਂ ਦੇ ਪਿੱਛੇ ਦਰਦ ਆਪਣੇ ਢੱਕ ਲੈਨੇ ਆ।

ਪੜ ਨਾ ਲਵੇ ਕੋਈ ਤੈਨੂੰ ਹੱਥਾਂ ਦੀਆਂ ਲਕੀਰਾਂ ਵਿੱਚ,
ਵੱਧ ਤੋਂ ਵੱਧ ਮਿਹਨਤੀ ਦਾ ਇਹਨਾਂ ਤੋਂ ਅਸੀ ਕੰਮ ਲੈਨੇ ਹਾਂ।

ਬੇੜੀ ਨੂੰ ਡੋਬਨ ਲਈ ਤੁਸੀਂ ਇਸ ਵਿੱਚ ਵੱਟੇ ਨਹੀਂ ਪਾਏ,
ਝੂਠਾ ਜਿਹਾ ਦਿਲਾਸਾ ਦਿਲ ਨੂੰ ਦੇਕੇ ਇਹ ਵੀ ਮੰਨ ਲੈਨੇ ਹਾਂ।

ਅੱਖ ਕਾਸ਼ਨੀ ਨੂੰ ਵੇਖ ਮੁੜ ਕਿਤੇ ਸ਼ਿਕਾਰ ਨਾ ਹੋ ਜਾਈਏ,
ਬਜ਼ੁਰਗ ਪੁਰਾਣਿਆਂ ਵਾਂਗ ਇੱਕ ਹੋਰ ਗੱਲ ਪੱਲੇ ਬੰਨ ਲੈਨੇ ਹਾਂ।

ਜਸਪਾਲ ਸਿੰਘ ਮਹਿਰੋਕ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨੈਣ ਸ਼ਰਾਬੀ…
Next articleਟੱਪੇ