ਬੀ ਕੇ ਯੂ ਡਕੌਂਦਾ ਪ੍ਰਧਾਨ ਹਰੀਸ਼ ਨੱਢਾ ਦੇ ਯਤਨਾਂ ਸਦਕਾ ਪੀੜਤ ਕਿਸਾਨ ਬਲਵਿੰਦਰ ਸਿੰਘ ਚਾਂਦਪੁਰੀ ਨੂੰ ਮਿਲਿਆ ਇੰਨਸਾਫ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਇੱਕ ਨਿੱਜੀ ਇਮੀਗੇ੍ਸ਼ਨ ਵੱਲੋ ਆਸਟਰੇਲੀਆ ਭੇਜਣ ਤੇ ਨਾਮ 9 ਲੱਖ ਦੀ ਕਥਿਤ ਠੱਗੀ ਗਰੀਬ ਕਿਸਾਨ ਨਾਲ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਪੀੜਤ ਕਿਸਾਨ ਬਲਵਿੰਦਰ ਸਿੰਘ ਚਾਂਦਮਾਰੀ ਨੇ ਦੱਸਿਆ ਕਿ ਮੈਂ ਆਪਣੀ ਜਮੀਨ ਵੇਚ ਕੇ ਇਹਨਾਂ ਨੂੰ ਪੈਸੇ ਦਿੱਤੇ ਪਰ ਇਹਨਾ ਵੱਲੋਂ ਮੇਰੀ ਲੜ੍ਕੀ ਨੂੰ ਬਾਹਰ ਨਹੀ ਭੇਜਿਆ ਗਿਆ। ਪੈਸੇ ਵਾਪਿਸ ਮੋੜਨ ਦੀ ਗੱਲ ਤੇ ਮੈਨੂੰ ਉਕਤ ਨਿੱਜੀ ਇਮੀਗ੍ਰੇਸ਼ਨ ਕੰਪਨੀ ਵੱਲੋਂ ਇਹ ਕਿਹਾ ਗਿਆ, ਕਿ ਜਲਦ ਤੁਹਾਡੇ ਪੈਸੇ ਤੁਹਾਡੇ ਨਿੱਜੀ ਬੈਂਕ ਖਾਤੇ ਵਿੱਚ ਵਾਪਿਸ ਆ ਜਾਣਗੇ। ਜਿਸ ਤੇ ਕਾਫੀ ਸਮਾਂ ਬੀਤਣ ਤੇ ਪੈਸੇ ਵਾਪਿਸ ਨਾ ਆਉਣ ਕਾਰਣ ਮੈਂ ਬੀ ਕੇ ਯੂ ਡਕੌਦਾ ਪ੍ਰਧਾਨ ਹਰੀਸ਼ ਨੱਢਾ ਲਾਧੂਕਾ ਪਾਸ ਆਇਆ ਤਾਂ ਉਹਨਾਂ ਤਰੁੰਤ ਇਸ ਤੇ ਐਕਸ਼ਨ ਲੈਦੇ ਹੋਏ ਸੂਬਾ ਪੑੈੱਸ ਸਕੱਤਰ ਅੰਗਰੇਜ ਸਿੰਘ ਮੁਹਾਲੀ ਨੂੰ ਨਾਲ ਲੈ ਇਮੀਗੑੇਸ਼ਨ ਮੁਹਾਲੀ ਦੇ ਬਾਹਰ ਧਰਨਾ ਦਿੱਤਾ ਗਿਆ ।
ਹਰੀਸ਼ ਨੱਢਾ ਨੇ ਉਕਤ ਇਮੀਗ੍ਰੇਸ਼ਨ ਕੰਪਨੀ ਤੇ ਕਥਿਤ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇੰਮੀਗ੍ਰੇਸ਼ਨ ਕੰਪਨੀ ਵੱਲੋਂ ਕਿਰਾਏ ਦੇ ਗੁੰਡੇ ਲਿਆ ਕੇ ਧਰਨਾਕਾਰੀ ਕਿਸਾਨਾਂ ਨੂੰ ਧਮਕਾਇਆ ਜਾ ਰਿਹਾ ਹੈ। ਪ੍ਰੰਤੂ ਧਰਨਾ ਲਗਾਤਾਰ ਚੱਲਣ ਤੇ ਇੰਮੀਗ੍ਰੇਸ਼ਨ ਕੰਪਨੀ ਵੱਲੋਂ ਕਿਸਾਨ ਨੂੰ ਚੈੱਕ ਵਾਪਿਸ ਕਰਵਾਏ ਗਏ। ਉਧਰ ਦੂਸਰੇ ਪਾਸੇ ਜਦੋਂ ਇੰਮੀਗ੍ਰੇਸ਼ਨ ਦੇ ਮਾਲਕ ਗੌਰਵ ਤਲਵਾੜ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਬਲਵਿੰਦਰ ਸਿੰਘ ਦੀ ਲੜਕੀ ਦਾ ਵੀਜ਼ਾ ਰਿਫਿਊਜ ਹੋਇਆ ਹੈ। ਜਿਸ ਕਾਰਣ ਉਸਦੀ ਅੰਬਸੀ ਫੀਸ ਵਾਪਿਸ ਨਹੀਂ ਆ ਸਕਦੀ ਸੀ। ਪ੍ਰੰਤੂ ਬੀ ਕੇ ਯੂ ਡਕੌਂਦਾ ਦੇ ਪ੍ਰਧਾਨ ਹਰੀਸ਼ ਨੱਢਾ ਦੇ ਕਹਿਣ ਤੇ ਕਿ ਬਲਵਿੰਦਰ ਸਿੰਘ ਗਰੀਬ ਕਿਸਾਨ ਹੈ ਅਸੀਂ ਉਸਦੀ ਅੰਬੈਸੀ ਫੀਸ ਵਾਪਿਸ ਕਰ ਚੁੱਕੇ ਹਾਂ। ਬਾਕੀ ਕਾਲਜ ਦੀ ਫੀਸ ਇਹਨਾਂ ਦਾ ਖਾਤਾ ਨੰਬਰ ਗ਼ਲਤ ਹੋਣ ਕਾਰਣ ਕਾਲਜ ਆਸਟ੍ਰੇਲੀਆ ਦੇ ਕਾਲਜ ਦੁਆਰਾ ਭੇਜਣ ਉਪਰੰਤ ਵਾਪਸ ਜਾ ਚੁੱਕੀ ਹੈ। ਜਿਸ ਸੰਬੰਧੀ ਕਾਲਜ ਨੂੰ ਦੁਬਾਰਾ ਮੇਲ ਰਾਹੀਂ ਪੱਤਰ ਭੇਜ ਦਿੱਤਾ ਗਿਆ ਹੈ। ਅਗਲੇ ਦੋ ਦਿਨ ਤੱਕ ਇਹਨਾਂ ਦੀ ਕਾਲਜ ਤੋਂ ਫੀਸ ਵੀ ਵਾਪਸ ਆ ਜਾਵੇਗੀ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly