ਕਵਿਤਾ /   ਲੁਟੇਰਾ

ਸਰਬਜੀਤ ਸੰਗਰੂਰਵੀ
         (ਸਮਾਜ ਵੀਕਲੀ)
ਪਹਿਲਾਂ ਲੁੱਟ ਲੁੱਟ ਬਾਣੀਆ ਖਾ ਗਿਆ ,
ਹੁਣ ਖਾ ਰਿਹਾ ਸੁਨਿਆਰ।
ਕੰਮ ਨਾ ਕੋਈ ਉਹ ਜਾਣਦਾ,ਚਾਕੂ,ਸੂਏ ਨਾਲ ਕਰੇ ਵਾਰ।
ਕੰਮ ਮੇਰੇ ਵਿੱਚ ਲੱਤ ਅੜਾਵੇ।
ਜੀਜੇ ਤੋਂ ਖੋਹ ਲੈ ਜਾਵੇ।
ਸੋਨੇ ਦੇ ਅੰਡੇ ਵਾਲੀ,
ਸਮਝੇ ਮੁਰਗੀ ਜੀਜੇ ਨੂੰ। ‌
ਰੋਟੀ ਨਾ ਖਾਧੀ ਜਾਵੇ,
ਪਾਵੇ  ਹੱਥ ਪੀਜੇ ਨੂੰ ।
ਪਲਾਟ ਨਾ ਕੋਈ ਵਿਕ ਰਿਹਾ,
ਚੜ੍ਹਿਆ ਸਿਰ ਭਾਰ।
ਜਿਸ ਦਿਨ ਬਾਹਰ ਆ ਗਿਆ,
ਬਣਾਊ ਤੈਨੂੰ ਸਰਦਾਰ।
ਸੁੱਖੀ  ਸਾਡਾ ਸੁੱਖ ਸਹੂਲਤਾਂ,
ਸੁਧਾਰ ਘਰ ਮਾਣੇ ਹਜ਼ਾਰ।
ਜਦ ਬਾਹਰ ਆਇਆ,ਆ ਜਾਣੀ ਬਹਾਰ।
ਕਹਿੰਦਾ ਜੇਲ੍ਹ ਵਿੱਚ ਬੈਠੇ, ਕਈ ਨੇ ਮੇਰੇ ਯਾਰ।
ਇੱਕ ਫੋਨ ਕਾਲ ਤੇ,
ਕਰਾਉਣ ਕੰਮ ਹਰ ਵਾਰ।
ਕੋਈ ਕਹੇ ਖ਼ੁਦ ਨੂੰ ਹਰਾਮੀ,
ਤੇ ਕੋਈ ਕਹੇ ਮੈਂ ਕੁੱਤੇ ਦਾ ਵੱਢਿਆ।
ਕੋਈ ਕਹੇ ਮੈਂ ਕੰਜਰ ਵੱਡਾ,
ਜਲੂਸ ਜੱਗ ਵਿੱਚ ਕੱਢਿਆ ।
ਕੋਈ ਕਹੇ ਮੈਂ ਨਾਗ ਫਨੀਅਰ ,
ਨਾ ਜਿਉਣ ਜੋਗਾ ਛੱਡਿਆ।
ਕੋਈ ਕਹੇ ਖੋਹ ਗੁਜ਼ਾਰਾ ਕੀਤਾ ,
ਹੱਥ ਕਿਸੇ ਅੱਗੇ ਨਹੀਂ ਅੱਡਿਆ।
ਔਲਾਦ ਕੰਜ਼ਰ ਦੀ,
ਕੰਜ਼ਰ ਹੀ ਨਿਕਲੇਗੀ।
ਨਾ ਹੋਏ ਫ਼ਸਲ ਜ਼ਮੀਨ ਤੇ ਜੇ,
ਬੰਜ਼ਰ ਹੀ ਨਿਕਲੇਗੀ।
ਠੀਕ ਹੈ ਦਾਤਾ ਕੁੱਤਾ ਮੈਂ ,
ਕੁੱਤਾ ਤੇਰੇ ਦਰ ਦਾ।
ਬਿਨ ਤੇਰੇ ਦਾਤਾ ਮੇਰਾ ,
ਨਾ ਕਦੇ ਵੀ ਸਰਦਾ।
ਨੀਲੀ ਛੱਤਰੀ ਵਾਲਿਆ ,
ਤੂੰ ਗੱਲ ਮੇਰੀ ਸੁਣ ਲੈ।
ਸੱਚ ਝੂਠ ਨੂੰ ਤੂੰ,
ਆਪੇ ਪੁਣ ਲੈ।
ਮੇਰੇ ਐਬ ਗੁਨਾਹਾਂ ਤੇ,
ਆਪੇ ਹੀ ਪਾਈ ਪਰਦਾ।
ਕਦੇ ਕਰਾਂ ਦਲੇਰੀ,
ਕਦੇ ਰਹਾਂ ਡਰਦਾ।
ਨੀਲੀ ਛੱਤਰੀ ਵਾਲਿਆ ,
ਤੂੰ ਗੱਲ ਮੇਰੀ ਸੁਣ ਲੈ।
ਸੱਚ ਝੂਠ ਨੂੰ ਤੂੰ ,
ਆਪੇ ਪੁਣ ਲੈਂ।
ਖ਼ਰਚ ਹੋ ਗਿਆ ਉਹ ਪੈਸਾ,
ਜੋ ਕਰਨਾ ਸੀ ਤੈਨੂੰ ਦਾਤਾ ਭੇਟਾ ।
ਹੱਕ ਮੇਰਾ ਖਾ ਗਿਆ ,
ਉਹ ਕਿਸੇ ਸਿਆਣੇ ਦਾ ਬੇਟਾ।
 ਇੱਕ ਪਾਸੇ ਕਹਿੰਦਾ ,
ਮੈਨੂੰ ਬਦਦੁਆ ਨਾ ਦੇਵੀ।
ਤੇਰੀ ਧੀ ਮੇਰੀ ਹੈ ਧੀ,
ਸਾਊ ਹੈ ਤੇਰੀ ਕੰਨਿਆ ਦੇਵੀ।
 ਮੇਰੇ ਹੱਕ ਦੀ ਖਾ ਰਿਹਾ,
ਜੋ ਖੋਹ ਕੇ ਰੋਟੀ।
ਅਕਲ ਟਿਕਾਣੇ ਲਿਆ ਦੇ,
ਤੂੰ ਮਾਰ ਕੇ ਸੋਟੀ।
ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
946316243
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article   ਏਹੁ ਹਮਾਰਾ ਜੀਵਣਾ ਹੈ -405
Next article ਗੀਤ