(ਸਮਾਜ ਵੀਕਲੀ)
ਸਾਰਾ ਸਾਲ ਜੱਟਾ ਤੇ ਤਵੇ ਲਾਉਣ ਵਾਲੇ ਜ਼ਰਾ ਮੌਸਮ ਵੱਲ ਦੇਖ ਲੈਣ। ਕਣਕ ਦਾ ਨੁਕਸਾਨ ਸਾਰੀ ਆਰਥਿਕਤਾ ਦਾ ਨੁਕਸਾਨ ਹੁੰਦਾ। ਜੱਟ ਦਾ ਜਿਗਰਾ ਦੇਖੋ ਇੱਕ ਦਾਣਾ ਬੀਜ ਛੇ ਮਹੀਨੇ ਸਬਰ ਨਾਲ ਇੰਤਜ਼ਾਰ ਕਰਦਾ। ਪੱਕੀ ਫ਼ਸਲ ਦਾ ਵੀ ਇਤਬਾਰ ਨਹੀਂ ਕਿ ਘਰ ਪਹੁੰਚੇਗੀ ਕਿ ਨਹੀਂ। ਮੰਡੀ ਵਿੱਚ ਅੱਧੇ ਸਾਲ ਦੀ ਮਿਹਨਤ ਦੇ ਸਿਰਹਾਣੇ ਮੰਜੇ ਤੇ ਬੈਠਾ ਉਪਰ ਅਸਮਾਨ ਵੱਲ ਵੇਖਦਾ।
ਜਦੋਂ ਲੋਕ ਸੁਹਾਵਣਾ ਮੌਸਮ ਲਿਖ ਕੇ ਪੋਸਟ ਪਾਉਂਦੇ ਤੇ ਪਕੌੜੇ ਖਾਂਦੇ ਜੱਟ ਰੱਬ ਨੂੰ ਅਰਜ਼ੋਈ ਕਰਦਾ ਮਾਲਕਾ ਮਿਹਰ ਕਰ। ਕਣਕ ਦਾ ਸੰਕਟ ਸਾਰੇ ਵਿਸ਼ਵ ਵਿੱਚ ਵਧੇਗਾ। ਯੂਕਰੇਨ ਦਾ ਪਤਾ ਹੁਣ ਲੱਗਣਾ। ਜੱਟ ਨੇ ਖੇਤੀ ਛੱਡ ਦਿੱਤੀ ਤਾਂ ਖ਼ਲਕਤ ਨੇ ਭੁੱਖੀ ਮਰਨਾ। ਪੈਸੇ ਨਾਲ ਢਿੱਡ ਤਾਂ ਭਰਨਾ ਹੈ ਫ਼ਸਲ ਹੋਈ। ਨੋਟ ਸਿੱਧੇ ਨਹੀਂ ਖਾ ਹੋਣੇ। ਜੱਟ ਕਰਜ਼ਾਈ ਫੁਕਰਪਣੇ ਕਰਕੇ ਨਹੀਂ ਹੁੰਦੇ।
ਛੋਟੀ ਕਿਸਾਨੀ ਦੀ ਹਾਲਤ ਬਹੁਤ ਖਰਾਬ ਹੈ। ਨਾ ਹੀ ਸਾਰੇ ਗਾਣੇ ਜੱਟ ਲਿਖਦੇ। ਕਿਸੇ ਦੇ ਦਰਦ ਨੂੰ ਸਮਝਣਾ ਸੌਖਾ ਨਹੀਂ ਪਰ ਕੋਸ਼ਿਸ਼ ਕੀਤੀ ਜਾ ਸਕਦੀ। ਐਵੇਂ ਨਹੀਂ ਸਾਰਾ ਪੰਜਾਬ ਪਰਵਾਸ ਨੂੰ ਤਿਆਰ।ਰੋਜ਼ਗਾਰ ਦਾ ਕੋਈ ਵਸੀਲਾ ਹੀ ਨਹੀਂ। ਬੰਦੇ ਨੂੰ ਘਰੇ ਰੋਜ਼ੀ ਰੋਟੀ ਮਿਲੇ ਤਾਂ ਕੌਣ ਜਾਣਦਾ ਪਰਦੇਸ।
ਹਰਪ੍ਰੀਤ ਕੌਰ ਸੰਧੂ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly