ਪਿਘਲ ਕੇ ਮੋਮਬੱਤੀ ਵਾਂਗੂ

(ਸਮਾਜ ਵੀਕਲੀ)

ਕਦੇ ਪਿਘਲ ਕੇ ਮੋਮਬੱਤੀ ਵਾਂਗੂ ,
ਕਿਸੇ ਦੀ ਜ਼ਿੰਦਗੀ ਚਾਨਣ ਕੀਤਾ ਤਾਂ ਦੱਸੀ।
ਲੋਕਾਂ ਨੂੰ ਸਿਖਾਂਦਾ ਘੁੱਟ ਸਬਰਾਂ ਦੇ ਪੀਣੇ,
ਜੇ ਤੂੰ ਆਪ ਵੀ ਹੈ ਕਦੇ ਪੀਤਾ ਤਾਂ ਦੱਸੀ।
ਲੋਕਾਂ ਦੇ ਭਾਣੇ ਤੂੰ ਫਕੀਰ ਦੇਖਣ ਨੂੰ,
ਫ਼ਕੀਰੀ ਵਾਂਗੂ ਕੋਈ ਕੰਮ ਕੀਤਾ ਤਾਂ ਦੱਸੀ।
ਪਿਆਰ ਦੀਆ ਗੱਲਾਂ ਬਹੁਤ ਆਉਦੀਆਂ,
ਕਿਸੇ ਨੂੰ ਦਿਲੋਂ ਲਾਈਆਂ ਪ੍ਰੀਤਾਂ ਤਾਂ ਦੱਸੀ।
ਨਾਨਕ ਗੋਬਿੰਦ ਨੂੰ ਉਂਝ ਮੰਨਦਾ ਬਥੇਰਾ,
ਉਨਾ ਵਾਂਗੂ ਸਮਾਜ ਨੂੰ ਕੁਝ ਦਿੱਤਾ ਤਾਂ ਦੱਸੀ।
ਧੀਆਂ ਬਚਾਉਣ ਦੀਆ ਗੱਲਾਂ ਤੂੰ ਕਰਦਾ,
ਜੇ ਅੱਜ ਵੀ ਲੱਭ ਦਿਆਂ ਉਹ ਰੀਤਾਂ ਤਾਂ ਦੱਸੀ।
ਸੱਭਿਆਚਾਰ ਗੁਆਚੇ ਤੇਰੀ ਪਿੜੀ ਲਈ,
ਜੇ ਲੱਭਦਾ ਤਾਂ ਲੱਭ ਕੇ ਕਿਸੇ ਗੀਤਾਂ ਚ ਦੱਸੀ।
ਨਸ਼ੇ ਤੇ ਤੁਰ ਗਿਆ ਨੌਜਵਾਨ ਓਹੋ,
ਜਿਸਨੇ ਕਦੇ ਧਿਆਨ ਦੇਣਾ ਲੋਕ-ਹਿਤਾਂ ਤਾਂ ਦੱਸੀ।
ਆਪਣੇ ਘਰ ਚ ਹੁਣ ਮਿਲਦਾ ਨਾਹੀ,
ਕੀ ਕਰਾਂਗੇ ਤੇਰੀਆਂ ਵਿਸ਼ਵ ਜਿੱਤਾਂ ਤਾਂ ਦੱਸੀ।
ਨੂਰ ਨਵਨੂਰ ਵਿਰਾਮ ਹੁਣ ਤਾਂ ਲਾ ਦੇ,
ਫੇਰ ਤੈਨੂੰ ਵੀ ਕਹਿਣਗੇ ਲਿਖ ਕੇ ਲਿਖਤਾਂ ਤਾਂ ਦੱਸੀ।
ਕਦੇ ਪਿਘਲ ਕੇ ਮੋਮਬੱਤੀ ਵਾਂਗੂ ,
ਕਿਸੇ ਦੀ ਜ਼ਿੰਦਗੀ ਚਾਨਣ ਕੀਤਾ ਤਾਂ ਦੱਸੀ।
ਨੂਰ ਨਵਨੂਰ

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਐਂਗਲੋ-ਪੰਜਾਬੀ ਕਵਿਤਾ 
Next articleਉਲੱਟ ਹਾਲਾਤ ਵਿੱਚ ਵੀ ਰੱਖੋ ਸਕਰਾਤਮਕ ਸੋਚ