(ਸਮਾਜ ਵੀਕਲੀ)
ਪੰਜਾਬੀ ਸਾਹਿਤ ਨੂੰ ਰੂਹ ਤੋਂ ਪਿਆਰ ਕਰਨ ਵਾਲੇ ਪੰਜਾਬੀ ਸਾਹਿਤ ਦੇ ਅਨਮੋਲ ਰਤਨ ਵੀਰ ਰਮੇਸ਼ਵਰ ਸਿੰਘ ਜੀ ਦਾ ਜਨਮ ਹੀ ਜਿਵੇਂ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਨ ਲਈ ਹੋਇਆ ਹੈ…. ਮੇਰੀ ਇਹਨਾਂ ਨਾਲ ਜਾਣ ਪਹਿਚਾਣ ਭਾਵੇਂ ਬਹੁਤ ਪੁਰਾਣੀ ਨਹੀਂ ਹੈ ਪਰ ਇਉਂ ਲੱਗਦਾ ਹੈ ਜਿਵੇਂ ਵੀਰ ਰਮੇਸ਼ਵਰ ਸਿੰਘ ਜੀ ਨਾਲ ਪਿਛਲੇ ਜਨਮ ਦਾ ਕੋਈ ਰਿਸ਼ਤਾ ਹੈ… ਹਰ ਇੱਕ ਪਲ਼ ਪੰਜਾਬੀ ਸਾਹਿਤ ਲਈ ਸੋਚਣਾ…ਹਰ ਇੱਕ ਘੜੀ ਪੰਜਾਬੀ ਮਾਂ ਬੋਲੀ ਤੇ ਨਿਛਾਵਰ ਕਰਨ ਵਿੱਚ ਸਭ ਤੋਂ ਮੂਹਰਲੀ ਕਤਾਰ ਵਿੱਚ ਖੜ੍ਹੇ ਵੀਰ ਰਮੇਸ਼ਵਰ ਸਿੰਘ ਜੀ ਨੂੰ ਦਿਲੋਂ ਸਲਾਮ ਕਰਦਾ ਹਾਂ….
ਸਲਾਮ ਕਰਦਾ ਹਾਂ ਇਹਨਾਂ ਦੇ ਜਜ਼ਬੇ ਨੂੰ….
ਮਾਂ ਬੋਲੀ ਪੰਜਾਬੀ ਦਾ ਇਹ ਬੇਟਾ ਆਪਣੀ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ,ਪ੍ਰਸਾਰ ਲਈ ਕਾਫ਼ੀ ਲੰਮੇ ਸਮੇਂ ਤੋਂ ਯਤਨਸ਼ੀਲ ਹੈ…
ਪੰਜਾਬੀ ਸਾਹਿਤ ਨੂੰ ਦੇਸ਼ ਵਿਦੇਸ਼ ਵਿੱਚ ਮਾਣ ਦਿਵਾਉਣ ਦਾ ਕਾਰਜ ਕਰਦੇ ਹੋਇਆਂ ਵੀਰ ਰਮੇਸ਼ਵਰ ਸਿੰਘ ਜੀ ਨਾ ਦਿਨ ਦੇਖਦੇ ਹਨ ਨਾ ਰਾਤ ਦੇਖਦੇ ਹਨ… ਬਿਨਾਂ ਰੁਕੇ ਪੰਜਾਬੀ ਸਾਹਿਤ ਦੇ ਨਾਲ ਚਲਦਿਆਂ ਲੰਬਾਂ ਪੈਂਡਾ ਤੈਅ ਕਰਕੇ ਅੱਜ ਉਸ ਮੁਕਾਮ (ਮੰਜ਼ਿਲ) ਤੱਕ ਪਹੁੰਚ ਗਏ ਹਨ ਜਿੱਥੋਂ ਹਰ ਇੱਕ ਨੂੰ ਪੰਜਾਬੀ ਸਾਹਿਤ ਦਾ ਭਵਿੱਖ ਸੁਨਹਿਰਾ ਦਿਖਾਈ ਦਿੰਦਾ ਹੈ…
ਮੇਰੀ ਮੁਰਾਦ ਵੀਰ ਰਮੇਸ਼ਵਰ ਸਿੰਘ ਜੀ ਇਸੇ ਤਰ੍ਹਾਂ ਪੰਜਾਬੀ ਸਾਹਿਤ ਦੀ ਸੇਵਾ ਕਰਦੇ ਰਹਿਣ ਤੇ ਮਾਂ ਬੋਲੀ ਪੰਜਾਬੀ ਨੂੰ ਸਾਡੇ ਪੰਜਾਬ ਦੇ ਘਰ ਘਰ ਵਿੱਚ ਪਹਿਲਾਂ ਵਾਂਗ ਸਤਿਕਾਰ ਦਿਵਾਉਣ ਵਿੱਚ ਕਾਮਯਾਬ ਹੋਣ…
ਨਿਰਮਲ ਸਿੰਘ ਨਿੰਮਾ (ਸਮਾਜ ਸੇਵੀ)
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly