ਐੱਸ ਡੀ ਕਾਲਜ ‘ਚ ਸੀਨੀਅਰਜ ਨੂੰ ਦਿੱਤੀ ਫੇਅਰਵੈੱਲ ਪਾਰਟੀ

ਰੁਬਲਪ੍ਰੀਤ ਨੇ ਕੀਤਾ ਮਿਸ ਐੱਸ ਡੀ ਦੇ ਖਿਤਾਬ ‘ਤੇ ਕਬਜ਼ਾ

ਕਪੂਰਥਲਾ/ ਸੁਲਤਾਨਪੁਰ ਲੋਧੀ (ਸਮਾਜ ਵੀਕਲੀ) ( ਕੌੜਾ )- ਐਸ.ਡੀ. ਕਾਲਜ ਫਾਰ ਵੂਮੈਨ ਸੁਲਤਾਨਪੁਰ ਲੋਧੀ ਵਿਖੇ ਸੀਨੀਅਰ ਵਿਦਿਆਰਥਣਾਂ ਲਈ ਫੇਅਰਵੈੱਲ ਪਾਰਟੀ ਦਾ ਆਯੋਜਨ ਕੀਤਾ ਗਿਆ । ਕਾਲਜ ਦੇ ਪ੍ਰਿੰਸੀਪਲ ਡਾ. ਵੰਦਨਾ ਸ਼ੁਕਲਾ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਿਨ੍ਹਾਂ ਦਾ ਸਟਾਫ਼ ਮੈਂਬਰਾਂ ਤੇ ਵਿਦਿਆਰਥਣਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ । ਇਸ ਦੌਰਾਨ ਵਿਦਿਆਰਥਣਾਂ ਵੱਲੋਂ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਦਕਿ ਮਾਡਲਿੰਗ ਰਾਹੀਂ ਮਿਸ ਐੱਸ ਡੀ ਦਰਮਿਆਨ ਹੋਇਆ ਮੁਕਾਬਲਾ ਸਮਾਗਮ ਦਾ ਮੁੱਖ ਆਕਰਸ਼ਣ ਰਿਹਾ । ਮਾਡਲਿੰਗ ਸ਼ੋਅ ‘ਚ ਵਿਦਿਆਰਥਣਾਂ ਵੱਡੀ ਗਿਣਤੀ ਵਿੱਚ ਹਿੱਸਾ ਲਿਆ । ਬੀ ਏ ਫਾਈਨਲ ਦੀ ਰੁਬਲਪ੍ਰੀਤ ਕੌਰ ਮਿਸ ਐੱਸ ਡੀ ਦੇ ਖਿਤਾਬ ‘ਤੇ ਕਬਜ਼ਾ ਕਰਨ ਵਿਚ ਸਫਲ ਰਹੀ । ਬੀ ਕਾਮ ਫਾਈਨਲ ਦੀ ਅਮਨਪ੍ਰੀਤ ਕੌਰ ਫਸਟ ਅਤੇ ਬੀ ਏ ਫਾਈਨਲ ਦੀ ਮੁਸਕਾਨ ਸੈਕੰਡ ਰਨਰਅਪ ਰਹੀ ।

ਬੀ ਕਾਮ ਫਾਈਨਲ ਦੀ ਨਵਦੀਪ ਕੌਰ ਮਿਸ ਗਰੇਸਫੁੱਲ, ਬੀ ਐੱਸਸੀ ਫਾਈਨਲ ਦੀ ਤਨੀਸ਼ਾ ਮਿਸ ਬਿਉਟੀਫੱਲ ਡਰੈੱਸ ਅਤੇ ਬੀ ਕਾਮ ਫਾਈਨਲ ਦੀ ਸੁਹਾਨਾ ਮਿਸ ਬਿਉਟੀਫੱਲ ਆਈਜ਼ ਦਾ ਖਿਤਾਬ ਹਾਸਲ ਕਰਨ ਵਿਚ ਸਫਲ ਰਹੀ । ਜੇਤੂ ਰਹੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕਰਨ ਉਪਰੰਤ ਪ੍ਰਿੰਸੀਪਲ ਡਾ. ਵੰਦਨਾ ਸ਼ੁਕਲਾ ਨੇ ਸਮੂਹ ਵਿਦਿਆਰਥਣਾਂ ਦੇ ਸੁਨਿਹਰੇ ਭਵਿੱਖ ਦੀ ਕਾਮਨਾ ਕੀਤੀ । ਉਨ੍ਹਾਂ ਵਿਦਿਆਰਥਣਾਂ ਨੂੰ ਸਲਾਨਾ ਪ੍ਰੀਖਿਆਵਾਂ ਵਿਚ ਵੱਡੀਆਂ ਮੱਲਾਂ ਮਾਰ ਕੇ ਸੰਸਥਾ, ਇਲਾਕੇ ਅਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕਰਨ ਦਾ ਸੁਨੇਹਾ ਦਿੱਤਾ । ਇਸ ਮੌਕੇ ਮੈਡਮ ਰਜਨੀ ਬਾਲਾ, ਰਜਿੰਦਰ ਕੌਰ, ਰਾਜਬੀਰ ਕੌਰ, ਕਸ਼ਮੀਰ ਕੌਰ, ਸੁਨੀਤਾ ਕਲੇਰ, ਰੀਟਾ ਮਸੀਹ ਆਦਿ ਸਟਾਫ ਮੈਂਬਰ ਹਾਜ਼ਰ ਸਨ ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਰਕਾਰਾਂ ਦੇ ਸਿੱਖ ਪ੍ਰਤੀ ਰਵਈਏ ਖਿਲਾਫ ਸਿੱਖ ਕੌਮ ਇਕਜੁੱਟ ਹੋਵੇ- ਭਿੰਡਰ
Next articleਪੰਜਾਬੀ ਸਾਹਿਤ ਦੇ ਅਨਮੋਲ ਰਤਨ – ਰਮੇਸ਼ਵਰ ਸਿੰਘ