ਮੌਤ ਜ਼ੀਰੋ ਕਿਲੋਮੀਟਰ

ਇਕਬਾਲ ਸਿੰਘ ਪੁੜੈਣ

(ਸਮਾਜ ਵੀਕਲੀ)

ਸੁਪਨੇ ਵਿੱਚ ਮੈਂ ਮਹਿਲ ਬਣਾਇਆ
ਮਾਇਆ ਲਈ ਹਰ ਸਾਹ ਲਾਇਆ
ਸੁਪਨਾ ਟੁੱਟਾ ਸੱਚ ਨਜ਼ਰੀ ਆਇਆ
ਇਕ ਖਿਨ ਵਿੱਚ ਹੋਆ ਪਰਾਇਆ

ਪਿਆਰ ਤੇਰਾ ਸਮਝ ਨਾ ਆਇਆ
ਤੂੰ ਮੋਹ ਪਿਆਰ ਅੰਤਾਂ ਦਾ ਪਾਇਆ
ਨਾ ਹੀ ਸ਼ਗਨ ਮਹੂਰਤ ਕਢਾਇਆ
ਤੂੰ ਲੈ ਮੁਕਲਾਵਾ ਮੈਨੂੰ ਵਿਆਹਿਆ

ਤੂੰ ਪਿਆਰ ਅਚਰਜ ਬਣਾਇਆ
ਪ੍ਰੇਮ ਮੁਹੱਬਤ ਜਲਵਾ ਦਿਖਾਇਆ
ਜੋ ਮੇਰਾ ਸੀ ਹੋਇਆ ਪਰਾਇਆ
ਤੇਰ ਪਿੱਛੇ ਹੀ ਮੈਂ ਤੁਰਦਾ ਜਾਇਆ

ਜਦ ਮੈਂ ਮੱਥਾ ਤੇਰੇ ਨਾਲ ਲਾਇਆ
ਦੁਨੀਆਂ ਨਾਲੋਂ ਸਬੰਧ ਮੁਕਾਇਆ
ਜੋ ਜੋੜਿਆ ਸੀ ਹੋਆ ਪਰਾਇਆ
ਰੁਪਇਆ ਮੇਰੇ ਕੰਮ ਨਾ ਆਇਆ

ਰੱਬ ਆਣ ਜਾਣ ਖੇਲ ਬਣਾਇਆ
ਕਰਮਾਂ ਖੇਲ ਸਮਝ ਨਾ ਪਾਇਆ
ਪੇਕੇ ਰੋ ਰੋ ਬੁਰਾ ਹਾਲ ਬਣਾਇਆ
ਮੈਂ ਮੁੜ ਫੇਰਾ ਨਹੀਂ ਪੇਕੇ ਪਾਇਆ

ਗੁਰੂ ਦੀ ਸੰਗਤ ਜੋ ਜੋ ਆਇਆ
ਗੁਰੂ ਬਚਨਾਂ ਨੂੰ ਜਿਸ ਕਮਾਇਆ
ਨਾਮ ਬਾਣੀ ਦਾ ਸੰਗ ਬਣਾਇਆ
ਜਿੱਤ ਬਾਜ਼ੀ ਸੱਚੇ ਘਰ ਆਇਆ

ਇਕਬਾਲ ਸਿੰਘ ਪੁੜੈਣ
8872897500

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚਿਟਫੰਡ ਕੰਪਨੀ ਹਾਸ ਵਿਅੰਗ
Next articleਸ਼੍ਰੋਮਣੀ ਅਕਾਲੀ ਦਲ ਦੀ ਵਿਧਾਨ ਸਭਾ ਹਲਕਾ ਨਕੋਦਰ ਵਿਖੇ ਸ.ਗੁਰਪ੍ਰਤਾਪ ਸਿੰਘ ਵਡਾਲਾ ਦੀ ਅਗਵਾਈ ਹੇਠ ਇਲੈਕਸ਼ਨ ਸਬੰਧੀ ਮੀਟਿੰਗ ਹੋਈ