ਚਿਟਫੰਡ ਕੰਪਨੀ ਹਾਸ ਵਿਅੰਗ

(ਸਮਾਜ ਵੀਕਲੀ)

ਭੱਠਿਆਂ ਤੇ ਇੱਟਾਂ ਢੋਕੇ, ਜਾਂ ਮਜਦੂਰੀ ਕਰਕੇ ਬੜੀ ਮੁਸiLਕਲ ਨਾਲ ਦੋ ਵਕਤ ਦੀ ਰੋਟੀ ਮਿਲਦੀ ਹੈ, ਮਹਿਲ ਨਹੀਂ ਖੜੇ ਕੀਤੇ ਜਾ ਸਕਦੇ। ਵਰਲਡ ਬੈਂਕ ਦੇ 2017 ਦੇ ਅੰਕੜੇ ਦਸਦੇ ਹਨ ਕਿ ਭਾਰਤ ਵਿਚ 29,8% ਲੋਕ ।ਗਰੀਬੀ ਰੇਖਾ ਤੋਂ ਥੱਲੇ ਰਹਿੰਦੇ ਹਨ। ਕਹਿੰਦੇ ਹਨ ਰੋਟੀ ਖਾਈਏ ਸ਼ਕਰ ਸੇ ਤੇ ਦੁਨਿਆਂ ਲੁੱਟੀਏ ਮਕਰ ਸੇ ਅੱਜਕਲ੍ਹ੍ਹ ਜੇ ਪੈਸੇ ਬਣਾੳਂੁਣੇ ਹੋਣ ਤਾਂ ਤਿੰਨ ਚਾਰ ਧੰਦੇ ਬਹੁਤ ਵਧਿਆ ਚੱਲ ਰਹੇ ਹਨ । ਪਹਿਲਾ ਧੰਦਾ ਤਾਂ ਸਾਧ ਬਣਨ ਦਾ ਹੈ, ਸਾਧ ਬਣ ਜਾਉ ਦਿਨਾਂ ਵਿਚ ਹੀ ਪੈਸਾ ਮੀਂਹ ਵਾਂਗ ਵਰ੍ਹਣ ਲੱਗ ਜਾਵੇਗਾ, ਦੂਜਾ ਧੰਦਾ ਹੈ ਏਜੰਟੀ ਦਾ ਬਾਹਰ ਬੰਦੇ ਭੇਜਣ ਦਾ ਝਾਂਸਾ ਦੇਕੇ ਦਿਨਾਂ ਵਿਚ ਹੀ ਮਾਲਾ ਮਾਲ ਹੋ ਸਕਦੇ ਹੋ। ਇਕ ਹੋਰ ਧੰਦਾ ਹੈ ਮਾਫ਼ਿਆ ਦਾ। ਅੱਜਕਲ੍ਹ ਕਈ ਤਰ੍ਹਾਂ ਦਾ ਮਾਫ਼ਿਆ ਸਰਗਰਮ ਹੈ ਜਿਵੇਂ ਭੂ ਮਾਫਿਆ,ਰੇਤ ਖਨਨ ਮਾਫ਼ਿਆ, ਅਫ਼ੀਮ,ਹਥਿਆਰ ਸ਼ਰਾਬ ਅਦਿ ਦਾ ਮਾਫ਼ਿਆ ਢੇਰ ਸਾਰੇ ਪੈਸੇ ਕਮਾ ਰਿਹਾ ਹੈ, ਲੀਡਰ ਅਤੇ ਅਫਸਰ ਭਰਿਸ਼ਟਾਚਾਰ ਕਰਕੇ ਲੋਕਾਂ ਨੂੰ ਦੋਹੀਂ ਹੱਥੀ ਲੁੱਟ ਰਹੇ ਹਨ। ਇਕ ਕਹਾਵਤ ਹੈ ਅੱਗਾ ਦੌੜ ਤੇ ਪਿੱਛਾ ਚੌੜ ਭਾਰਤ ਵਿਚ ਨਾ ਬਿਜਲੀ ਨਾ ਪਾਣੀ ਨਾ ਲੋਕਾਂ ਨੂੰ ਰਹਿਣ ਨੂੰ ਘਰ ਤੇ ਸਰਕਾਰ ਬੁੱਲਟ ਟਰੇਨ ਅਤੇ ਚੰਦ ਤੇ ਜਾਣ ਨੂੰ ਫਿਰਦੀ ਹੈ ।

ਸਰਕਾਰ ਨੂੰ ਚਾਹੀਦਾ ਹੈ ਬੁਲਟ ਟਰੇਨ ਚਲਾਉਣ ਦੀ ਬਜਾਏ ਮੋਜੂਦਾ ਟਰੇਨਾਂ ਅਤੇ ਪਟੜੀਆਂ ਵਿਚ ਸੁਧਾਰ ਕੀਤਾ ਜਾਵੇ। ਹਰ ਪਾਸੇ ਭਰਿਸ਼ਟਾਚਾਰ ਦਾ ਬੋਲਬਾਲਾ ਹੈ, ਪਹਿਲਾਂ ਤਾਂ ਅਵੈਧ ਨਿਰਮਾਨ ਚੱਲਦਾ ਰਹਿੰਦਾ ਹੈ ਅਫਸਰ ਅੱਖਾਂ ਮੀਚਕੇ ਮਿਲਕੇ ਖਾਂਦੇ ਰਹਿੰਦੇ ਹਨ। ਅਤੇ ਜਦੋਂ ਕੋਈ ਹਾਦਸਾ ਹੋ ਜਾਂਦਾ ਹੈ ਤਾਂ ਕੂਝ ਦਿਨ ਲੋਕਾਂ ਨੂੰ ਗਿਰਫਤਾਰ ਕੀਤਾ ਜਾਂਦਾ ਹੈ, ਤੇ ਕੁਝ ਚਿਰ ਬਾਅਦ ਮਾਮਲਾ ਠੰਡੇ ਬਸਤੇ ਵਿਚ ਪੈ ਜਾਂਦਾ ਹੈ, ਫੇਰ ਇਉਂ ਲਗਦਾ ਹੈ ਜਿਵੇਂ ਕੁਝ ਹੋਇਆ ਹੀ ਨਹੀ, ਜਿਨ੍ਹਾਂ ਦੇ ਮਰ ਜਾਂਦੇ ਹਨ ਦੁੱਖ ਤਾਂ ਉਨ੍ਹਾਂ ਨੂੰ ਹੁੰਦਾ ਹੈ, ਸਰਕਾਰ ਮੁਆਵਜਾ ਦੇਣ ਦਾ ਐਲਾਨ ਕਰ ਦਿੰਦੀ ਹੈ ਤੇ ਫੇਰ ਚੁੱਪ ਚਾਂਦ ਹੋ ਜਾਂਦੀ ਹੈ,ਲੋਕਾਂ ਤੱਕ ਪੈਸਾ ਨਹੀਂ ਪਹੁੰਚਦਾ । ਲੋਕ ਕਿਹੜਾ ਠੀਕ ਹਨ ਪਹਿਲਾਂ ਤਾਂ ਗੈਰ ਕਨੂਨੀ ਕੰਮ ਕਰਦੇ ਹਨ ਜਦੋਂ ਫਸ ਜਾਂਦੇ ਹਨ ਫੇਰ ਪਿੱਟਦੇ ਹਨ ਪਿੱਛੇ ਜਿਹੇ ਟਰਾਂਸਪੋਰਟ ਮਨਿਸਟਰ ਨੇ ਚਲਾਨ ਦੀਆਂ ਦਰਾਂ ਵਿਚ ਇਜ਼ਾਫ਼ਾ ਕਰ ਦਿੱਤਾ ਤਾਂ ਲੋਕਾਂ ਨੇ ਉਸ ਕਾਨੂਨ ਦੇ ਵਿਰੋਧ ਵਿਚ ਹੜਤਾਲ ਕਰ ਦਿੱਤੀ, ਕਈ ਸਟੇਟਾਂ ਨੇ ਤਾਂ ਇਹ ਕਹਿਕੇ ਕਿ ਚਲਾਨ ਦੀਆਂ ਦਰਾਂ ਜਿਆਦਾ ਹਨ ਕਾਨੂਨ ਲਾਗੂ ਹੀ ਨਹੀਂ ਕੀਤਾ। ਕੀ ਆਮ ਪਬਲਿਕ ਤੇ ਕੀ ਪੁਲਿਸ ਵਾਲੇ ਕਾਨੂੂਨ ਦੀਆਂ ਧੱਜੀਆਂ ਉੜਾ ਰਹੇ ਹਨ ਮੇਰੇ ਖ਼ਿਆਲ ਵਿਚ ਜੇ ਲੋਕਾਂ ਨੇ ਮੌਤ ਨੂੰ ਮਾਸੀ ਕਹਿ ਰੱਖਿਆ ਹੈ ਤਾਂ ਮਰਨ ਦਿਉ, ਵੈਸੇ ਵੀ ਭਾਰਤ ਵਿਚ ਅਬਾਦੀ ਬਹੁਤ ਹੈ।

ਜਾਂ ਫੇਰ ਇਸਦਾ ਇੱਕੋ ਇਲਾਜ ਹੈ ਜਿਹੜਾ ਕਾਨੂਨ ਤੋੜੇ ਜਾਂ ਤਾਂ ਉਸਨੂੰੰ ਅੰਦਰ ਲਿਜਾਕੇ ਤੋੜ ਦੇਣਾ ਚਾਹੀਦਾ ਹੈ ਤੇ ਜਾਂ ਫੇਰ ਕਾਰ ਜਾਂ ਸਕੂਟਰ ਜਬਤ ਕਰਕੇ ਕਰਸ਼ ਕਰ ਦੇਣੇ ਚਾਹੀਦੇਹਨ, ਸਰਕਾਰ ਨੂੰ ਵੀ ਸੜਕਾਂ ਠੀਕ ਕਰਨੀਆਂ ਚਾਹੀਦੀਆਂ ਹਨ ।ਮੈਂ ਸੋਚਿਆ ਲੋਕ ਇਹੋ ਜਿਹੇ ਧੰਦੇ ਕਰਕੇ ਬਥੇਰਾ ਪੈਸਾ ਕਮਾ ਰਹੇ ਹਨ,ਪਰ ਜਿਹੜੇ ਵੀ ਕੰਮ ਨੂੰ ਹੱਥ ਪਾਈਦਾ ਹੈ ਘਾਟਾ ਹੀ ਪੈ ਜਾਂਦਾ ਹੈ, ਪਰ ਥਾਣੇਦਾਰ ਦੌਲਤ ਸਿੰਘ ਬੇਰਹਿਮ ਨਾਲ ਦੋਸਤੀ ਕਰਕੇ ਇਕ ਗੱਲ ਤਾਂ ਚੰਗੀ ਹੋਈ ਉਸਨੇ ਬਹੁਤ ਸਾਰੇ ਪੈਸੇ ਵਾਪਸ ਮੁੜਵਾਤੇ । ਫੇਰ ਸੋਚਿਆ ਦਲਿੱਦਰ ਸਿੰਹਾਂ ਸਿਰ ਤੇ ਮਣਾ ਮੁੰਹੀਂ ਕਰਜ਼ਾ ਚੜ੍ਹਿਆ ਪਿਆ ਹੈ ਕਰਜ਼ਾ ਕਿਵੇਂ ਉਤਰੇਗਾ ਕੁਝ ਨਾ ਕੂਝ ਤਾਂ ਕਰਨਾ ਹੀ ਪਵੇਗਾ।

ਜਦੋਂ ਮੈਂ ਆਪਦੇ ਮਿੱਤਰ ਗੜਬੜ ਸਿੰਘ ਨਾਲ ਮਿਲਕੇ ਵਪਾਰ ਕਰਨ ਦੀ ਸਲਾਹ ਕੀਤੀ ਤਾਂ ਕਹਿਣ ਲੱਗਿਆ, “ ਯਾਰ ਦਲਿੱਦਰ ਸਿਹਾਂ ਮੈਂ ਵੀ ਕੋਈ ਕੰਮ ਕਰਨ ਬਾਰੇ ਸੋਚ ਰਿਹਾ ਸੀ ਜੇ ਤੂੰ ਰਲਕੇ ਵਪਾਰ ਕਰਨ ਵਾਸਤੇ ਤਿਆਰ ਹੈਂ ਤਾਂ ਕਿਉਂ ਨਾ ਆਪਾਂ ਰਲਕੇ ਚਿਟਫੰਡ ਕੰਪਨੀ ਖੋਲ੍ਹ ਲਈਏ।” “ਮੈਂ ਕਿਹਾ ਉਹ ਕੀ ਬਲਾ ਹੁੰਦੀ ਹੈ।” “ਕਹਿਣ ਲੱਗਿਆ, ਮੈਂ ਵੀ ਪਹਿਲਾਂ ਬੈਂਕ ਵਿਚ ਕੰਮ ਕਰਦਾ ਰਿਹਾ ਹਾਂ ਪਰ ਇਕ ਵਾਰੀ ਮੈਨੂੰ ਪੈਸੇ ਦੀ ਸ਼ਖਤ ਜਰੂਰਤ ਸੀਗੀ ਤੇ ਮੈਂ ਜਦੋਂ ਬੈਂਕ ਮਨੇਜਰ ਤੋਂ ਲੋਨ ਮੰਗਿਆ ਤਾਂ ਉਸਨੇ ਇਹ ਕਹਿਕੇ ਨਾਂਹ ਕਰ ਦਿੱਤੀ ਕਿ ਮੇਰੇ ਕੋਲ ਗਰੰਟੀ ਰੱਖਣ ਵਾਸਤੇ ਕੋਈ ਘਰ ਨਹੀਂ ਹੈ, ਤੈਨੂੰ ਤਾਂ ਪਤਾ ਹੈ ਦਲਿੱਦਰ ਸਿਹਾਂ ਜਿਸ ਘਰ ਵਿਚ ਮੈਂ ਤੇ ਮੇਰਾ ਪਰਿਵਾਰ ਰਹਿੰਦਾ ਸੀ ਉਹ ਵੀ ਕਿਰਾਏ ਦਾ ਸੀ ਮੈਂ ਮਨ ਵਿਚ ਸੋਚਿਆ ਕੋਈ ਗੱਲ ਨਹੀਂ ਮਨੇਜਰ ਸਾਹਬ ਪੈਸੇ ਤਾਂ ਮੈਨੂੰ ਚਾਹੀਦੇ ਹਨ ਮੈਂ ਵੀ ਪੈਸੇ ਦਾ ਜੁਗਾੜ ਕਰਕੇ ਦਿਖਾਵਾਂਗਾ ਤੇ ਜਿਹੜਾ ਵੀ ਬੰਦਾ ਲੋਨ ਲੈਣ ਵਾਸਤੇ ਆਉਂਦਾ ਸੀ ਬਗੈਰ ਗਰੰਟੀ ਤੋਂ ਜਾਹਲੀ ਪੇਪਰ ਬਣਾਕੇ ਆਪਣਾ ਕਮੀਸ਼ਨ ਲੈਕੇ ਲੋਨ ਦੇਈ ਜਾਂਦਾ ਸੀ ਜਦੋਂ ਮੇਰੇ ਕੋਲ ਬਹੁਤ ਪੈਸੇ

ਹੋਗਏ ਤਾਂ ਮੈਂ ਘਰ ਦੇ ਨਾਲ ਨਾਲ ਕਾਰ ਵੀ ਖ਼ਰੀਦ ਲਈ ਫੇਰ ਤਾਂ ਪੜੋਸੀ ਵੀ ਹੈਰਾਨ ਹੁੰਦੇ ਸੀ ਕਿ ਥੋਹੜੇ ਚਿਰ ਵਿਚ ਮੇਰੇ ਕੋਲ ਐਨਾ ਪੈਸਾ ਕਿੱਥੋਂ ਆ ਗਿਆ ਜਦੋਂ ਸਾਲ ਬਾਅਦ ਬੈਂਕ ਦੀ ਅੋਡਿਟ ਹੋਈ ਤਾ ਮੇਰੇ ਕੀਤੇ ਹੋਏ ਫਰਾਡ ਦਾ ਉਦੋਂ ਪਤਾ ਲiੱਗਆ ਤੇ ਬੈਂਕ ਵਾਲਿਆਂ ਦੀ ਸ਼ਿਕਾਇਤ ਤੇ ਪੁਲਿਸ ਮੈਨੂੰ ਪਕੜਕੇ ਲੈ ਗਈ ਪੁਲਿਸ ਦੀ ਕੁੱਟ ਮਾਰ ਤੋਂਬਚਨ ਤੋਂ ਪਹਿਲਾਂ ਮੈਂ ਦੋ ਕੰਮ ਕੀਤੇ ਇਕ ਤਾਂ ਮੈਂ ਆਪਦੀ ਅੱਗ੍ਰਿਮ ਜਮਾਨਤ ਕਰਵਾ ਲਈ, ਤੇ ਦੁਜੇ ਥਾਣੇਦਾਰ ਦੌਲਤ ਸਿੰਘ ਬੇਰਹਿਮ ਨੂੰ ਰਿਸ਼ਵਤ ਦੇ ਦਿੱਤੀ ਮੈਂ ਜਮਾਨਤ ਤੇ ਬਾਹਰ ਤਾਂ ਆ ਗਿਆ ਪਰ ਬੈਂਕ ਵਾਲਿਆਂ ਨੇ ਮੇਰਾ ਘਰ ਅਤੇ ਕਾਰ ਕੁੜਕ ਕਰ ਲਏ, ਹੁਣ ਮੈਂ ਤੇ ਮੇਰਾ ਪਰਿਵਾਰ ਫੇਰ ਕਿਰਾਏ ਦੇ ਘਰ ਵਿਚ ਆ ਗਏ ਹਾਂ, ਇਹ ਤਾਂ ਹੈ ਮੇਰੀ ਹੱਡਬੀਤੀ। ਹੁਣ ਮੈਂ ਤੈਨੂੰ ਦਸਦਾ ਹਾਂ ਕਿ ਚਿਟਫੰਡ ਕੰਪਨੀ ਕੀ ਹੁੰਦੀ ਹੈ।ਬੈਂਕ ਦੇ ਬਿਆਜ ਦੀ ਦਰ ਤੋਂ ਵਾਧੂ ਬਿਆਜ ਦੇਣ ਦਾ ਝਾਂਸਾ ਦੇਕੇਲੋਕਾਂ ਨੂੰ ਸਹਿਜੇ ਹੀ ਮੂਰਖ ਬਣਾਇਆ ਜਾ ਸਕਦਾ ਹੈ ਬੈਕਾਂ ਵਾਲੇ 7% ਬਿਆਜ ਦਿਂੰਦੇ ਹਨ ਤੇ ਆਪਾਂ 15% ਬਿਆਜ ਦੇਵਾਂਗੇ।” “ ਮੈਕਿਹਾ ਐਨੇ ਬਿਆਜ ਦਾ ਪਰਬੰਧ ਕਿਵੇਂ ਕਰਾਂਗੇ।”

“ਮੈਨੂੰ ਕਹਿਣ ਲੱਗਿਆ, ਦਲਿੱਦਰ ਸਿਹਾਂ,ਐਨੀ ਵੀ ਘਬਰਾੳਣ ਦੀ ਲੋੜ ਨਹੀਂ ਗੁੜ ਤੇ ਅਕਸਰ ਮੱਖੀਆਂ ਆ ਹੀ ਜਾਂਦੀਆਂ ਹਨ ਲੋਕ ਹੈਗੇ ਹਨਮਜਬੂਰ, ਉਹ ਕਿਵੇਂ ਨਾ ਕਿਵਂੇ ਰਾਤੋ ਰਾਤ ਧਨ ਕੁਬੇਰ ਬਣਨਾ ਚਾਹੁੰਦੇ ਹਨ ਤੇ ਬਿਆਜ ਦੀ ਦਰ ਦੇਖਕੇ ਉਨ੍ਹਾਂ ਦੀਆਂ ਅੱਖਾਂ ਪਾਟ ਜਾਂਣਗੀਆਂ” “ ਮਂੈ ਕਿਹਾ ਯਾਰ ਤਰੀਕਾ ਤਾਂ ਦੱਸਦਾ ਨਹੀਂ ਹੋਰ ਹੀ ਘੁੱਮਣ ਘੇਰੀਆਂ ਵਿਚ ਪਾਈ ਜਾਨਾਹੈਂ।” ਕਹਿੰਦਾ, “ ਸਬਰ ਕਰ ਉਹ ਵੀ ਦਸਦੈਂ ਇਕ ਤਰੀਕਾ ਤਾਂ ਇਹ ਹੈ ਕਿ ਲੋਕਾਂ ਤੋਂ ਪੈਸਾ ਇਕੱਠਾ ਕਰੀ ਜਾਉ ਬਿਆਜ ਤਾਂ ਸਾਲ ਬਾਅਦ ਹੀ ਦੇਣਾ ਹੁੰਦਾ ਹੈ ਤੇ ਸਾਲ ਬਾਅਦ ਪੈਸਾ ਲੈਕੇ ਵਿਦੇਸ਼ਵਿਚ ਪੱਤਰਾ ਵਾਚ ਜਾਵਾਂਗੇ ਪਰਧਾਨ ਮੰਤਰੀ ਮੋਦੀ ਜੀ ਨੇ ਆਪਣੇ ਭਾਸ਼ਣ ਵਿਚ ਕਿਹਾ ਸੀ ਕਿ ਮਂੈ ਭਰਿਸ਼ਟਾਚਾਰੀਆਂ ਨੂੰ ਉਨ੍ਹਾਂ ਦੀ ਸਹੀ ਜਗਾ੍ਹ ਤੇ ਪਹੁੰਚਾਕੇ ਛਡਾਂਗਾ ਤੇ ਉਨ੍ਹਾਂ ਨੇ ਆਪਣਾ ਵਾਅਦਾ ਪੂਰਾ ਕਰ ਦਿੱਤਾ। ਮਾਲੀਆ, ਲਲਿਤ ਮੋਦੀ,ਨੀਰਵ ਮੋਦੀ,ਤੇ ਚੋਕਸੀ ਵਰਗੇ ਫਰਾਡ ਕਰਕੇ ਵਿਦੇਸ਼ ਜਾ ਵੜੇ, ਸਰਕਾਰ ਨੇ ਉਨ੍ਹਾਂ ਦਾ ਕੀ ਵਿਗਾੜ ਲਿਆ, ਅਪੀਲ ਤੇ ਅਪੀਲ ਕਰੀ ਜਾਂਦੇ ਹਨ ਵਤਨ ਕੋਈ ਪਰਤਕੇ ਨਹੀਂ ਜਾਂਦਾ।”

“ ਮੈਂ ਕਿਹਾ ਇਹ ਤਾਂ ਯਾਰ ਸੁਧੀ ਬੇਈਮਾਨੀ ਹੋਵੇਗੀ ਅਤੇ ਪਾਪ ਵੀ ਅਤੇ ਨਾਲੇ ਜਿਨ੍ਹਾਂ ਦਾ ਅਸੀਂ ਪੈਸਾ ਮਾਰ ਜਾਵਾਂਗੇ ਉਨ੍ਹਾਂ ਦੀ ਆਹ ਲੱਗ ਜਾਵੇਗੀਇਹ ਚਿਟਫੰਡ ਨਾ ਹੋਇਆ ਚਿਤਫੰਡ ਹੋ ਗਿਆ ਬਈ ਲੋਕਾਂ ਤੋਂ ਪੈਸੇ ਲਉ ਤੇ ੳਨ੍ਹਾਂ ਦਾ ਘੋਗਾ ਚਿੱਤ ਕਰਕੇ ਫਰਾਰ ਹੋ ਜਾਉ, ਨਾ ਭਰਾਵਾ ਇਹੋ ਜਿਹਾ ਕੰਮ ਮੈਥੋਂ ਨਹੀਂ ਹੋਣਾ ਮੈਂ ਤਾਂ ਅੱਗੇ ਹੀ ਕਈ ਕੇਸ ਭੁਗਤ ਰਿਹਾ ਹਾਂ।” “ਗੜਬੜ ਸਿੰਘ ਕਹਿੰਦਾ ਜੇ ਇਹੋ ਜਿਹੀਆਂ ਗੱਲਾਂ ਸੋਚਣੀਆਂ ਹਨ ਤਾਂ ਰਹਿਣ ਦੇ ਇਹ ਕੰਮ ਕਰਨ ਨੂੰ ਅਤੇ ਜਿਵੇਂ ਤੂੰ ਦiੱਸਆ ਹੈ ਤੂੰ ਕਰਜੇL ਹੇਠ ਦੱਬਿਆ ਹੋਇਆ ਹੈਂ ਨੋਕਰੀ ਕਰਕੇ ਤਾਂ ਘਰ ਦਾ ਗੁਜਾਰਾ ਬੜੀ ਮੁਸ਼ਕਲ ਨਾਲ ਹੂੰਦਾ ਹੈ ਕਰਜ਼ਾ ਕਿਵਂੇ ਉਤਾਰੇਂਗਾ, ਜੇ ਮੇਰੇ ਨਾਲ ਰਲ ਕੇ ਕੰਮ ਕਰਨਾ ਹੈ ਤਾਂ ਪਾਪ ਪੁੱਨ ਦੇ ਚੱਕਰਾਂ ਵਿਚ ਪੈਣ ਨੂੰ ਰਹਿਣ ਦੇ, ਤੇ ਕੰਮ ਸ਼ੁਰੂ ਕਰਨ ਦੀ ਕਰੀਏ।” “ ਦੂਜਾ ਤਰੀਕਾ ਕਿਹੜਾ ਹੈ ਮੈਂ ਉਸਤੋਂ ਪੁੱਛਿਆ।”

“ਕਹਿੰਦਾ, ਲੋਕਾਂ ਨੂੰ ਕਹਾਂਗੇ ਸੌ ਰੁਪਏ ਦਿਉ ਤੇ ਦੁਜੇ ਦਿਨ ਇਕ ਸੌ ਪੰਝਾ੍ਹ ਲੈ ਜਾਉ ਆਪਾਂ ਪਹਿਲਾਂ ਪੰਜ ਖਿੜਕੀਆ ਪੈਸੇ ਲੈਣ ਵਾਸਤੇ ਖੋਲ੍ਹਾਂਗੇ ਤੇ ਇਕ ਖਿੜਕੀ ਪੈਸੇ ਵਾਪਸ ਕਰਨ ਦੀ ਖੋਲ੍ਹਾਂਗੇ, ਹੁਣ ਤੂੰ ਪੂੱਛਂੇਗਾ ਕਿ ਆਪਣੇ ਤੇ ਵਿਸ਼ਵਾਸ ਕੌਣ ਕਰੇਗਾ ਦਲਿੱਦਰ ਸਿਹਾਂ ਪਹਿਲਾਂ ਪਹਿਲਾਂ ਤਾ ਕੋਈ ਵੀ ਭਰੋਸਾ ਨਹੀ ਕਰੇਗਾ ਪਰ ਜਦੋਂ ਪੰਜ ਸੱਤ ਆਦਮੀਆਂ ਨੂੰ ਪੈਸੇ ਮਿਲ ਗਏ ਤਾਂ ਉਨ੍ਹਾਂ ਨੇ ਆਪਣੇ ਆਪ ਹੀ ਮਨਿਆਦੀ ਕਰ ਦੇਣੀ ਹੈ। ਦੱਸ ਖਿੜਕੀਆਂ ਦਾ ਬਣਿਆ ਹਜਾਰ ਇਕ ਖਿੜਕੀ ਤੋਂ ਦੇਵਾਂਗੇ ਇਕ ਸੌ ਪੰਝ੍ਹਾ ਅਤੇ ਅੱਠ ਸੌ ਪੰਝ੍ਹਾ ਪਾਵਾਂਗੇ ਜੇਬ ਵਿਚ ਕੁਝ ਬੰਦੇ ਵੀ ਲੋਕਾਂ ਨੂੰ ਵਰਗਲਾਉਣ ਵਾਸਤੇ ਰੱਖ ਲਵਾਂਗੇ ਅਸੀਂ ਪੈਸੇ ਦੇਣ ਵਾਲੀ ਖਿੜਕੀ ਤੇ ਪੈਸੇ ਦੇਣ ਵਾਸਤੇ ਬਹਾਨਾ ਬਣਾਕੇਹੋਲੀ ਕਰ ਦਿਆਂਗੇ ਇਕ ਦੋ ਦਿਨ ਖਿੜਕੀ ਬੰਦ ਵੀ ਕਰ ਦਿਆਂਗੇ ਜਿਹੜਾ ਪੈਸਾ ਬਣਿਆਂ ਬੈਂਕ ਵਿਚ ਜਮ੍ਹਾਂ ਕਰਵਾਕੇ ਬਿਆਜ ਲਵਾਂਗੇ। ਜਰੂਰੀ ਤਾਂ ਨਹੀਂ ਲੋਕ ਸਿਰਫ ਸੌ ਰੁਪਏ ਹੀ ਦੇਣਗੇ ਲਾਲਚ ਵਿਚ ਆਕੇ ਲੋਕ ਜਿਅਦਾ ਪੈਸੇ ਵੀ ਜਮ੍ਹਾਂ ਕਰਾ ਸਕਦੇ ਹਨ। ਸਾਲ ਵਿਚ ਅੱਠ ਦਸ ਕਰੋੜ ਬਣਾਕੇ ਪੱਤਰਾ ਵਾਚ ਜਾਵਾਂਗੇ ਤੂੰ ਆਪਣਾ ਕਰਜ਼ਾ ਉਤਾਰਕੇ ਸਰਖੂਰ ਹੋਜੀਂ।” “ ਆਪਣੇ ਬਾਲ ਬੱਚੇ ਹੈਗੇ ਹੈ ਜੇ

ਆਪਾਂ ਵਿਦੇਸ਼ ਚਲੇ ਗਏ ਤਾਂ ਪੂਲਿਸ ਉਨ੍ਹਾਂ ਨੂੰ ਘੜੀਸੀ ਫਿਰੇਗੀ ।” “ਉਹ ਨਹੀਂ ਯਾਰ ਇਹਦਾ ਵੀ ਬਚਨ ਦਾ ਮੇਰੇ ਕੋਲਤਰੀਕਾ ਹੈ।”“ਮੈਂ ਕਿਹਾ ਉਹ ਕਿਹੜਾਤਰੀਕਾ ਹੈ।”ੇ ਦਲਿੱਦਰ ਸਿਹਾਂ ਜੇ ਆਾਪਾਂ ਫਸ ਵੀ ਗਏ ਤਾਂ ਸਾਡੇ ਕੋਲ ਪੈਸੇ ਹੋਣਗੇ ਪੁਲਿਸ ਵਾਲਿਆਂ ਨੂੰ ਚੜ੍ਹਾ ਦਿਆਂਗੇ ਪੈਸੇ, ਜਿਹਦੇ ਕੋਲ ਚਾਰ ਪੈਸੇ ਹੁੰਦੇ ਹਨ ਉਹ ਆਪਦੇ ਬਚਣ ਦੇਸੌ ਤਰੀਕੇ ਲੱਭ ਲੈਂਦਾ ਹੈ ਤੇ ਤੂੰ ਮੁਕਦਮੇ ਦਾ ਫਿਕਰ ਨਾਂ ਕਰ ਬੰਦਾ ਮਰ ਜਾਂਦਾ ਹੈ ਪਰ ਮੁਕਦਮੇ ਦਾ ਫੈਸਲਾਨਹੀਂ ਹੁੰਦਾ।ਇਕ ਹੋਰ ਵੀ ਤਰੀਕਾ ਹੈ ਬਚਣ ਦਾ ਪੈਸੇ ਕਿਤੇ ਖਪਾ ਕੇ ਆਪਾਂ ਆਪਣਾ ਦਿਵਾਲਾ ਕਢਵਾਲਾਂਗੇ(ਬੈਂਕਰਪਸੀ)ਆਪਾਂ ਨੂੰ ਸਹਿਜੇ ਹੀ ਬੈਂਕਰਪਸੀ ਮਿਲ ਜਾਵੇਗੀ ਕਿਉਂਕਿ ਅਪਣੇ ਤੇ ਤਾਂ ਅੱਗੇ ਹੀ ਬਥੇਰਾ ਕਰਜ਼ਾ ਚੜ੍ਹਿਆ ਹੋਇਆ ਹੈ।” “ ਮੈਂ ਕਿਹਾ ਯਾਰ ਤੇਰਾ ਪਰਪੋਜ਼Lਲ ਤਾਂ ਚੰਗਾ ਹੈ ਮੈਂ ਇਕ ਦੋ ਦਿਨ ਬਾਅਦ ਘਰਵਾਲੀ ਨਾਲ ਸਲਾਹ ਕਰਕੇ ਦੱਸਾਂਗਾ।”

“ ਕਹਿੰਦਾ ਦਲਿੱਦਰ ਸਿਹਾਂ ਚੰਗੀ ਤਰ੍ਹਾਂ ਸੋਚ ਵਿਚਾਰ ਲਿਉ ਇਹਕੰਮ ਮਾੜਾ ਨਹੀਂ ਤੈਨੂੰ ਮੈਂ ਫਸਨ ਨਹੀਂ ਦਿੰਦਾ ਇਹ ਮੇਰੀ ਗਰੰਟੀ ਰਹੀ।” ਮੈਂ ਕਿਹਾ ਥਾਣੇਦਾਰ ਦੌਲਤ ਸਿੰਘ ਬੇਰਹਿਮ ਮੇਰਾ ਖਾਸ ਦੋਸਤ ਹੈ ਉਸਨੂੰ ਵੀ ਹਿੱਸਾ ਦੇ ਦਿਆ ਕਰਾਂਗੇ ਉਹ ਆਪਾਂ ਨੂੰ ਬਚਾਈ ਰੱਖੇਗਾ।”ਗੜਬੜ ਸਿੰਘ ਕਹਿਣ ਲੱਗਿਆ “ਦਲਿਦੱਰ ਸਿਹਾਂ ਤੂੰ ਉਹ ਕਹਾਵਤ ਤਾਂ ਸੁਣੀ ਹੋਵੇਗੀ ਕਹਾਵਤ ਕੂਝ ਇਸ ਤਰ੍ਹਾਂ ਹੈ ਕਿ,‘ਸਈਆਂ ਭਏ ਕੋਤਵਾਲ ਅਬ ਡਰ ਕਾਹੇ ਕਾ’ ਜੇ ਥਾਣੇਦਾਰ ਤੇਰਾ ਯਾਰ ਹੈ ਤਾਂ ਫੇਰ ਤਾਂ ਗੱਲ ਹੀ ਬਣ ਗਈ ਵੈਸੇ ਮੇਰਾ ਵੀ ਇਕ ਵਾਰੀ ਉਹਦੇ ਨਾਲ ਵਾਹ ਪਿਆ ਸੀ ਉਹ ਦਿਲ ਦਾ ਮਾੜਾ ਨਹੀਂ ਪੈਸੇ ਤਾਂ ਉਹ ਲੈਂਦਾ ਹੈ ਪਰ ਮਦਦ ਜਰੂਰ ਕਰ ਦਿੰਦਾ ਹੈ।” ਇਹ ਗੱਲ ਜਦੋਂ ਮੈਂ ਘਰਵਾਲੀ ਨੂੰ ਦੱਸੀ ਤਾਂ ਚੁਗਲ ਕੌਰ ਮੈਨੂੰ ਕਹਿਣ,ਲੱਗੀ।” ਸਰਦਾਰ ਜੀ ਤੂਹਾਡੀ ਤਾਂ ਉਹ ਗੱਲ ਹੈ ਅਖੇ ਜਿਹਦੇ ਨਾਲ ਲੱਗੀ ਗੱਲੀਂ ਉਹਦੇ ਨਾਲ ਤੁਰ ਚੱਲੀ, ਕੋਈ ਨਾ ਕੋਈ ਪੰਗਾ ਲੈਣ ਵਾਸਤੇ ਨਿੱਤ ਨਵਾਂ ਬੰਦਾ ਲੱਭ ਲੈਨੇ ਹੋਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਾਰੋਬਾਰ ਕਰਨਾ ਤੁਹਾਡੀ ਕਿਸਮਤ ਵਿਚ ਨਹੀਂ ਹੈ, ਰਹਿਣ ਦਿਉ ਕਾਰੋਬਾਰ ਕਰਨ ਨੂੰ ।”

ਮੈਂ ਕਿਹਾ,” ਚੁਗਲ ਕੌਰੇ ਬਸ ਇਕ ਵਾਰੀ ਮੈਨੂੰ ਇਹ ਕਰ ਲੈਣ ਦੇ, ਅਵੱਲ ਤਾਂ ਆਪਾਂ ਨੂੰ ਘਾਟਾ ਨਹੀਂ ਪੈਣ ਲੱਗਿਆ, ਜੇ ਪੈ ਵੀ ਗਿਆ ਤਾਂ ਜਿਵੇਂ ਮੇਰਾ ਮਿੱਤਰ ਕਹਿੰਦਾ ਹੈ ਬੈਂਕਰਪਸੀ ਕਰਵਾ ਲਵਾਂਗੇ, ਤੇ ਜਿਨ੍ਹਾਂ ਲੋਕਾਂ ਦਾ ਆਪਾਂ ਪਹਿਲਾਂ ਕਰਜ਼ਾ ਦੇਣਾ ਹੈ ਉਹ ਵੀ ਪੈਸਾ ਨਹੀਂ ਲੈ ਸਕਣਗੇ ।” “ ਚੁਗਲ ਕੌਰ ਕਹਿਣ ਲਗੀ ਮੈਂ ਇਕ ਸ਼ਰਤ ਤੇ ਇਹ ਕੰਮ ਕਰਨ ਦੀ ਇਜਾਜ਼ਤ ਦੇ ਸਕਦੀ ਹਾਂ , ਜੇ ਲੋਕਾਂ ਤੋਂ ਪੈਸੇ ਪਕੜਕੇ ਆਪਦੇ ਕੋਲ ਰੱਖਂੋਗੇ ਸਾਡੇ ਨਾਲ ਅੱਗੇ ਬਥੇਰੀ ਹੋ ਚੁੱਕੀ ਹੈ,ਲੋਕ ਪੈਸਾ ਲੈਕੇ ਭੱਜ ਜਾਂਦੇ ਹਨ ਤੇ ਕਰਜ਼ਾ ਸਾਡੇ ਸਿਰ ਤੇ ਚੜ੍ਹ ਜਾਂਦਾ ਹੈ, ਮੈਨੂੰ ਹੁਣ ਤੁਹਾਡੇ ਮਿੱਤਰਾਂ ਤੇ ਯਕੀਨ ਨਹੀਂ ਰਹਿ ਗਿਆ।”

ਚੁਗਲ ਕੋਰ ਦੀ ਇਜਾਜ਼ਤ ਮਿਲਣ ਤੋਂ ਬਾਅਦ ਗੜਬੜ ਸਿੰਘ ਨਾਲ ਰਲ ਕੇ ਇਕ ਦੁਕਾਨ ਕਿਰਾਏ ਤੇ ਲੈ ਲਈ ਅਤੇ ਚਿਟਫੰਡ ਕੰਪਨੀ ਦਾ ਬੋਰਡ ਲਗਵਾਕੇ ਕੰਮ ਸੁLਰੂ ਕਰ ਲਿਆ ਦੋ ਚਾਰ ਬੁੜੀ੍ਹਆਂ ਬੰਦੇ ਵੀ ਮੁਨਿਆਦੀ ਕਰਨ ਵਾਸਤੇ ਰੱਖ ਲਏ ਪਹਿਲੇ ਦੋ ਮਹੀਨੇ ਤਾਂ ਕੋਈ ਗਾਹਕ ਨਾ ਆਇਆ, ਮੈਂ ਗੜਬੜ ਸਿੰਘ ਨੂੰ ਕਿਹਾ, “ ਯਾਰ ਗਾਹਕ ਤਾਂ ਕੋਈ ਆਇਆ ਨਹੀਂ ਦੁਕਾਨ ਅਤੇ ਬੰਦਿਆਂ ਦਾ ਖਰਚਾ ਸਿਰ ਤੇ ਪਈ ਜਾਂਦਾ ਹੈ, ਜਿਸਤੋਂ ਮੈਂ ਪੈਸੇ ਉਧਾਰ ਪਕੜੇ ਸੀ ਉਹ ਮੇਰੇ ਮਗਰ ਪਿਆ ਹੋਇਆ ਹੈ, ਮੇਰੀ ਤਾਂ ਯਾਰ ਕਿਸਮਤ ਹੀ ਖ਼ਰਾਬ ਹੈ, ਜਿਸ ਚੀਜ ਨੂੰ ਹੱਥ ਪਾਈਦਾ ਹੈ ਸਵਾਹ ਹੋ ਜਾਂਦੀ ਹੈ ।”ਮੈਨੂੰ ਗੜਬੜ ਸਿੰਘ ਕਹਿਣ ਲਗਿੱਆ,“ਸਰਦਾਰ ਦਲਿੱਦਰ ਸਿਹਾਂ ਘਬਰਾਉਣ ਦੀ ਲੋੜ ਨਹੀਂ ਥੋਹੜੀ ਦੇਰ ਠਹਿਰਜਾ ਬੰਦੇ ਮਖ਼ਿਆਲ ਵਾਂਗ ਆਉਣਗੇ।” ਤੇ ਉਹੀ ਗੱਲ ਹੋਈ ਇਕ ਮਹੀਨੇ ਬਾਅਦ ਜਦੋਂ ਅਸੀਂ ਚਾਰ ਪੰਜ ਬੰਦਿਆਂ ਨੂੰ ਸੌ ਦੇ ਬਦਲੇ ਡੇਹਡ ਸੌ ਦਿੱਤਾ ਇਕ ਮਹੀਨੇ ਬਾਅਦ ਸਾਨੂੰ ਪੈਸੇ ਦੇਣ ਵਾਲਿਆਂ ਦੇ ਵਾਸਤੇ ਹੋਰ ਖਿੜਕੀਆਂ ਖੋਲ੍ਹਨੀਆਂ ਪੈ ਗਈਆਂ ਹੋਲੀ ਹੋਲੀ ਅਸੀਂ ਪੈਸੇ ਵਾਪਸ ਕਰਨ ਦੀਆਂ ਦੋ ਖਿੜਕੀਆਂ ਅਤੇ ਪੈਸੇ ਲੈਣ ਵਾਸਤੇ ਦਸ ਖਿੜਕੀਆਂ ਖੋਲ੍ਹਦਿੱਤੀਆਂ ਤੇ ਨਾਲੇ ਚਾਰ ਬੰਦੇ ਹੋਰ ਰੱਖ ਲਏ ਪੈਸੇ ਵਾਪਸ ਕਰਨ ਵਾਲੇ ਮੁਲਾਜਮਾਂ ਨੂੰ ਸਖ਼ਤ ਹਿਦਾਇਤ ਦਿੱਤੀ ਕਿ ਪੈਸੇ ਵਾਪਸ ਕਰਨ ਦਾ ਕੰਮਹੋਲੀ ਕਰਨਾ ਹੈ, ਬਹਾਨੇ ਬਣਾਈ ਜਾਣੇ ਹਨ ਦਸ ਬੰਦਿਆਂ ਚੋਂ ਦੋ ਨੂੰ ਹੀ ਪੈਸੇਵਾਪਸ ਕਰਨੇ ਹਨ। ਸਾਰਾ ਖਰਚਾ ਕੱਢਕੇ ਸਾਨੂੰ ਚੰਗੀ ਕਮਾਈ ਹੋਣ ਲੱਗਪਈ ਤੇ ਮੈਂ ਤਾਂ ਨੌਕਰੀ ਵੀ

ਛੱਡਣ ਲੱਗਿਆ ਸੀ ਪਰ ਚੁਗਲ ਕੌਰ ਨੇ ਕਿਹਾ “ਸਰਦਾਰ ਜੀ ਹਾਲੇ ਨੌਕਰੀ ਨਾ ਛੱਡੋ ।” ਛੇ ਮਹੀਨਿਆਂ ਵਿਚ ਮੈਂ ਸਾਰਾ ਅਗਲਾ ਪਿਛਲਾ ਕਰਜ਼ਾ ਉਤਾਰ ਦਿੱਤਾ। “ਗੜਬੜ ਸਿੰਘ ਮੈਨੂੰ ਕਹਿਣ ਲਗਿੱਆ ਦਲਿੱਦਰ ਸਿਂਹਾਂ ਹੁਣ ਤਾਂ ਖੁਸ਼ ਹੈ ਨਾ ਤੇਰਾ ਸਾਰਾ ਕਰਜ਼ਾ ਵੀ ੳੁੱਤਰ ਗਿਆ ਅਤੇ ਗਿਰਵੀ ਪਿਆ ਘਰ ਦੇ ਪੈਸੇ ਵੀ ਦੇ ਦਿੱਤੇ,ਫ਼ਿਕਰ ਨਾ ਕਰ ਤੈਨੂੰ ਡੁੱਬਣ ਨਹੀਂ ਦਿੰਦਾ ਇਹ ਮੇਰਾ ਵਾਅਦਾ ਰਿਹਾ।” ਹੁਣ ਤਾਂ ਮੇਰੀ ਘਰਵਾਲੀ ਵੀ ਸਾਡੀ ਅਕਲ ਦੀ ਦਾਦ ਦਿੰਦੀ ਸੀ ਅਤੇ ਖੁਸ਼ ਵੀ ਬਹੁਤ ਸੀ ਘਰਵਾਲੀ ਅਤੇ ਬiੱਚਆਂ ਦੀਆਂ ਸਾਰੀਆ ਰੀਝਾਂ ਪੁਰੀਆਂ ਕਰ ਦਿੱਤੀਆਂ, ਪਰ ਸਾਨੁੰ ਇਹ ਡਰ ਬਣਿਆਂ ਰਹਿੰਦਾ ਸੀ ਕਿ ਕਿਤੇ ਫਸ ਹੀ ਨਾਂ ਜਾਈਏ ਪਹਿਲਾਂ ਵਾਲੀ ਨਾ ਹੋਵੇ ਪਰ ਗੜਬੜ ਸਿੰਘ ਮੈਨੂੰ ਹੌਸਲਾ ਦਿੰੰਦਾ ਰਹਿੰਦਾ ਸੀ ਕਿ ਦਲਿੱਦਰ ਸਿਹਾਂ ਘਬਰਾ ਨਾ ਕੂਝ ਨਹੀਂ ਹੁੰਦਾ ਨਾਲੇ ਤੇਰਾ ਯਾਰ ਥਾਣੇਦਾਰ ਦੌਲਤ ਸਿੰਘ ਬੇਰਹਿਮ ਮਦਦ ਕਰੀ ਤਾਂ ਜਾਂਦਾ ਹੈ।

” ਅਸੀਂ ਲੋਕਾਂ ਨੂੰ ਬੈਂਕ ਦੀ ਦਰ ਤੋ ਦੁਗਣਾ ਬਿਆਜ ਦੇਣ ਦਾ ਝਾਂਸਾ ਦੇਕੇ ਪੈਸੇ ਪਕੜਣ ਲੱਗ ਗਏ ਤੇ ਮੂਰਖ ਲੋਕ ਸਾਡੀ ਦੁਕਾਨ ਤੇ ਟੁੱਟਕੇ ਪੈ ਗਏ ਫੇਰ ਐਨਾ ਕੰਮ ਹੋਗਿਆ ਸਾਂਭਿਆ ਨਾ ਜਾਵੇ ਪੈਸਾ ਮੀਂਹ ਵਾਂਗ ਵਰ੍ਹਣ ਲੱਗ ਪਿਆ ਸਾਨੂੰ ਹੋਰ ਦਫਤਰ ਖੋਲ੍ਹਣੇ ਪਏ ਥਾਣੇਦਾਰ ਦੌਲਤ ਸਿੰਘ ਬੇਰਹਿਮ ਨੂੰ ਉਸਦਾ ਹਿੱਸਾ ਪਹੁੰਚ ਜਾਂਦਾ ਸੀ ਉਸਨੂੰ ਕੀ ਲੋੜ ਸੀ ਸਾਡੇ ਕੰਮ ਵਿਚ ਦਖ਼ਲ ਦੇਣ ਦੀ ਉਹ ਤਾਂ ਖੁਸ਼ ਹੀ ਬਹੁਤ ਸੀ ਮੈਨੂੰ ਕਹਿਣ ਲੱਗਿਆ ਯਾਰ ਆਹ ਤਾਂ ਤੂੰ ਮੌਜਾਂ ਬਣਾ ਦਿੱਤੀਆਂ ਤੁਸੀਂ ਬੇਫ਼ਿਕਰ ਹੋਕੇ ਕੰਮ ਕਰੀ ਜਾਉ ਜਦੋਂ ਕੋਈ ਗੱਲ ਹੋਈ ਤਾਂ ਅਸੀਂ ਸਾਂਭ ਲਵਾਂਗੇ ।”ਅਸੀਂ ਢੇਰ ਸਾਰੇ ਪੈਸੇ ਲੈਕੇ ਦਫਤਰ ਬੰਦ ਕਰ ਦਿੱਤੇ। ਲੋਕ ਪੁਲਿਸ ਵਾਲਿਆ ਕੋਲ ਸ਼ਿਕਾਇਤ ਕਰਨ ਗਏ ਤਾਂ ਅੱਗੋਂ ਥਾਣੇਦਾਰ ਦੌਲਤ ਸਿੰਘ ਬੇਰਹਿਮ ਕਹਿਣ ਲੱਗਿਆ ਬੈਂਕ ਦੇ ਬਿਆਜ ਦੀ ਦਰ ਤੋਂ ਦੁੱਗਣੇ ਬਿਆਜ ਤੇ ਪੈਸੇ ਦੇਣ ਵਾਸਤੇ ਤੁਹਾਡੀ ਬੇਬੇ ਨੇ ਕਿਹਾ ਸੀ ਪਹਿਲਾਂ ਤਾਂ ਲਾਲਚ ਵਿਚ ਆਕੇ ਆਪਦੇ ਪਤੰਦਰਾਂ ਨੂੰ ਪੈਸੇ ਪਕੜਾ ਦਿਨੇ ਹੋਂ ਜਦੋਂ ਇਹ ਠੱਗ ਲੋਕ ਠੱਗੀ ਮਾਰਕੇ ਭੱਜ ਜਾਂਦੇ ਹਨ ਫੇਰ ਰੋਂਦੇ ਪਿੱਟਦੇ ਸਾਡੇ ਕੋਲ ਆ ਜਾਨੇ ਹੋਂ ।

ਸਾਨੂੰ ਦੋਨਾਂ ਨੂੰ ਥਾਣੇ ਵਿਚ ਬੁਲਾਕੇ ਥਾਣੇਦਾਰ ਦੌਲਤ ਸਿੰਘਬੇਰਹਿਮ ਨੇ ਨਾਲੇ ਤਾਂ ਚਾਹ ਪਾਣੀ ਪਿਆਇਆ ਅਤੇ ਕਿਹਾ, “ ਬਾਈ ਦਲਿੱਦਰ ਸਿਹਾਂ ਤੇ ਗੜਬੜ ਸਿੰਘ ਜੀ ਘਬਰਾਉ ਨਾ ਲੋਕਾਂ ਦੀ ਸ਼ਿਕਾਇਤ ਤੇ ਸਾਨੂੰ ਕਾਗਜੀ ਕਾਰਵਾਈ ਕਰਨੀ ਪੈਂਦੀ ਤੁਹਾਡੇ ਦਿੱਤੇ ਹੋਏ ਪੈਸਿਆਂ ਚੋਂ ਮੈਂ ਉਤਲੇ ਅਫਸਰਾਂ ਨੂੰ ਵੀ ਭੇਜ ਚੁੱਕਿਆ ਹਾਂ,ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ ਜੇ ਕੋਈ ਗੱਲ ਬਾਤ ਹੋਈ ਤਾਂ ਮੈਂ ਆਪੇ ਸਾਂਭ ਲਵਾਂਗਾ ਮੈਨੂੰ ਦੋਸਤੀ ਨਿਭਾਉਣੀ ਆਉਂਦੀ ਹੈ ।” ਮੈਂ ਤੇਗੜਬੜ ਸਿੰਘ ਨੇ ਥਾਣੇਦਾਰ ਦੌਲਤ ਸਿੰਘ ਬੇਰਹਿਮ ਦਾ ਦਿਲੋਂ ਧੰਨਵਾਦ ਕੀਤਾ ਅਤੇ ਸੋਚਿਆ ਸਾਰੇ ਤਾਂ ਬੰਦੇ ਮਾੜੇ ਨਹੀਂ ਹੁੰਦੇ ਜਿਹੜੇ ਪੈਸਾ ਲੈਕੇ ਮੈਨੂੰ ਕੰਗਾਲ ਕਰ ਜਾਂਦੇ ਹਨ ਤੇ ਹੁਣ ਅਸੀਂ ਜਿਹੜਾ ਪੈਸਾ ਬਣਾਇਆ ਸੀ ਉਸਨੂੰ ਬਚਾਉਣ ਦਾ ਉਪਾਅ ਸੋਚਣ ਲੱਗ ਗਏ।ਜਿਨ੍ਹਾਂ ਦੇ ਮੈਂ ਪੈਸੇ ਮੌੜ ਦਿੱਤੇ ਸਨ ਉਨ੍ਹਾਂ ਨੇ ਕੇਸ ਵਾਪਸ ਲੈ ਲਏ ਤੇ ਕੂਝ ਕੇਸ ਪੈਸੇ ਅਤੇ ਥਾਣੇਦਾਰ ਦੌਲਤ ਸਿੰਘ ਬੇਰਹਿਮ ਦੇ ਜੋLਰ ਤੇ ਅਸੀਂ ਖਤਮ ਕਰਵਾ ਲਏ ਹੁਣ ਤਾਂ ਬਸ ਚਿਟਫੰਡ ਕੰਪਨੀ ਵਾਲਾ ਇੱਕੋ ਹੀ ਕੇਸ ਬਾਕੀ ਸੀ ਥਾਣੇਦਾਰ ਦੌਲਤ ਸਿੰਘ ਬੇਰਹਿਮ ਨੇ ਇਸ ਕੇਸ ਨੂੰ ਵੀ ਰਫ਼ਾ ਦਫਾL ਕਰਨ ਦਾ ਵਾਅਦਾ ਕੀਤਾ ਸੀ।

ਮੈਂ ਤੇ ਗੜਬੜ ਸਿੰਘ ਸਣੇ ਪਰਿਵਾਰ ਦੇ ਪਾਸਪੋਰਟ ਬਣਾਕੇ ਸਾਰਾ ਪਰਿਵਾਰ ਅਸੀਂ ਵੀ ਨੀਰਵ ਮੋਦੀ ਅਤੇ ਮਾਲੀਆ ਵਾਂਗ ਵਿਦੇਸ਼ਫਰਾਰ ਹੋਣ ਨੂੰ ਫਿਰਦੇ ਹਾਂ ਪਰ ਕਿਸੇ ਨੂੰ ਦੱਸਣਾ ਨਹੀਂ।ਮੈਂ ਤਾਂ ਇਕ ਵਾਰੀ ਪਹਿਲਾਂ ਵੀ ਵਲ਼ੈਤ ਜਾ ਆਇਆ ਹਾਂ ਪਰ ਇਕ ਬੇਈਮਾਨ ਏਜੰਟ ਦਲਾਲ ਚੰਦ ਖਿੱਚ ਧੂਹ ਨੇ ਦਸ ਲੱਖ ਰੁਪਏ ਲੈਕੇ ਜਾਹਲੀ ਕਾਗਜ ਬਣਾਕੇ ਦੇ ਦਿੱਤੇ ਸਨ, ਤੇ ਮੈਨੂੰ ਏਅਰਪੋਰਟ ਤੋਂ ਵਾਪਸ ਮੁੜਣਾ ਪਿਆ ਸੀ, ਪਰ ਉਸਨੂੰ ਮੈਂ ਵੀ ਬੰਦੇ ਦਾ ਪੁੱਤ ਬਣਾਕੇ ਛੱਡਿਆ, ਥਾਣੇਦਾਰ ਦੌਲਤ ਸਿੰਘ ਬੇਰਹਿਮ ਦੇ ਰਾਹੀਂ ਉਸਨੂੰ ਅੰਦਰ ਕਰਵਾ ਦਿੱਤਾ ਨਾਲੇ ਮੈਂ ਸਣੇ ਬਿਆਜ ਦੇ ਆਪਦੇ ਸਾਰੇ ਪੈਸੇ ਮੁੜਵਾ ਲਏ ਪਰ ਇਸ ਵਾਰੀ ਜੇ ਸਾਰਾ ਪਰਿਵਾਰ ਜਾਵਾਂਗੇ ਤਾਂ ਪੂਰੇ ਕਾਗਜਾਤ ਬਣਵਾਕੇ ਜਾਵਾਂਗੇ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਵੀਂ ਅਤੇ ਪੁਰਾਣੀ ਪੀੜੀ ਨੂੰ ਜੋੜਦਾ ਪੁਲ ਹੈ-‘ਰਬਾਬ ਤੋਂ ਕਿਰਪਾਨ ਤੱਕ’
Next articleਮੌਤ ਜ਼ੀਰੋ ਕਿਲੋਮੀਟਰ