(ਸਮਾਜ ਵੀਕਲੀ)
ਐ ਪੰਜਾਬ ਸਭ ਦਾ ਪਿਆਰਾ ਤੂੰ, ਦਸ
ਕਿਸ ਮੈਦਾਨ ਵਿਚ ਤੇਰਾ ਨਿਸ਼ਾਨ ਨਹੀਓਂ
ਕਿਸ ਮੂੰਹ ਵਿਚ ਦਸ ਤੇਰਾ ਅੰਨ ਨਹੀਓਂ
ਕਿਸ ਸਿਰ ਤੇ ਤੇਰਾ ਅਹਿਸਾਨ ਨਹੀਓਂ।
ਭੀੜ ਪਵੇਂ ਤਾਂ ਛਾਤੀ ਤਾਣ ਖੜਦਾ ,
ਤੈਨੂੰ ਫਿਰ ਵੀ ਜਰਾ ਗੁਮਾਨ ਨਹੀਓਂ।
ਕਿਸ ਕਿਸ ਦੀ ਰਾਲ ਨਾ ਟਪਕੀ ਹੈ,
ਸ਼ੌਕਤ ਤੇ ਰਹਿਮਤ ਤੇਰੀ ਤੇ ?
ਲੱਖਾਂ ਮਖੀਰ ਪਏ ਪਲਦੇ ਨੇ,
ਤੇਰਿਆਂ ਫੁੱਲਾਂ ਦੀ ਢੇਰੀ ਤੇ।
ਕੋਹਿਨੂਰ ਵਰਗੇ ਹੀਰੇ ਤੂੰ ਲਾਏ ਦਾਅ ਤੇ,
ਤਾਹਿਓਂ ਦਿਸਦਾ ਸਭ ਤੋਂ ਨਿਆਰਾ ਤੂੰ
ਐ ਪੰਜਾਬ ਸਭ ਦਾ ਪਿਆਰਾ ਤੂੰ, ਦਸ
ਕਿਸ ਮੈਦਾਨ ਵਿਚ ਤੇਰਾ ਨਿਸ਼ਾਨ ਨਹੀਓਂ ।
ਕੁਲਦੀਪ ਸਾਹਿਲ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly