HOME ਆਪ ਜੀ ਦਾ ਸ਼ੁਕਰੀਆ

ਆਪ ਜੀ ਦਾ ਸ਼ੁਕਰੀਆ

4
ਪ੍ਰੋਫੈਸਰ ਸਾ਼ਮਲਾਲ ਕੌਸ਼ਲ

(ਸਮਾਜ ਵੀਕਲੀ)

ਮੈਨੂੰ ਡਿਗਾਣ ਵਾਲਿਓ
ਤੁਹਾਡਾ ਸ਼ੁਕਰੀਆ।
ਜੇ ਤੁਸੀਂ ਡਿਗਾਉਂਦੇ ਨਾ ਮੈਨੂੰ
ਤਾਂ ਮੈਂ ਉੱਤੇ ਉਠਦਾ ਕਿਵੇਂ?
ਮੈਨੂੰ ਬੇਵਕੂਫ ਸਮਝਣ ਵਾਲਿਓ
ਜੇਕਰ ਤੁਸੀਂ ਮੈਨੂੰ ਬੇਵਕੂਫ ਨਾ ਸਮਝਦੇ
ਤਾਂ ਮੈਂ ਅਕਲਮੰਦ ਬਣਦਾ ਕਿਵੇਂ?
ਮੈਨੂੰ ਬਰਬਾਦ ਕਰਨ ਵਾਲਿਓ
ਤੁਹਾਡਾ ਬਹੁਤ ਬਹੁਤ ਸ਼ੁਕਰੀਆ
ਜੇਕਰ ਤੁਸੀਂ ਬਰਬਾਦ ਨਾ ਕਰਦੇ ਤਾਂ
ਮੈਂ ਇਸ ਤਰ੍ਹਾਂ ਆਬਾਦ ਹੁੰਦਾ ਕਿਵੇਂ?
ਮੇਰੀ ਹਰ ਗੱਲ ਵਿਚ ਨੁਕਸ ਕੱਢਣ ਵਾਲਿਓ
ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜਨਾਬ
ਜੇਕਰ ਤੁਸੀਂ ਮੇਰੇ ਨੁਕਸ ਨਾ ਕਢਦੇ ਤਾਂ
ਮੈਂ ਖੁਦ ਨੂੰ ਇਸ ਤਰ੍ਹਾਂ ਸੰਵਾਰਦਾ ਕਿਵੇਂ?

ਮੇਰੇ ਤੋਂ ਕਿਨਾਰਾ ਕਰਨ ਵਾਲਿਓ
ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ
ਜੇਕਰ ਤੁਸੀਂ ਮੇਰੇ ਤੋਂ ਕਿਨਾਰਾ ਨਾ ਕਰਦੇ
ਤਾਂ ਮੈਂ ਆਤਮ ਚਿੰਤਨ ਕਰਨ ਤੋਂ ਬਾਅਦ
ਜ਼ਿੰਦਗੀ ਵਿਚ ਤਰੱਕੀ ਕਰਦਾ ਕਿਵੇਂ?
ਤੁਹਾਡੇ ਸਭ ਦਾ ਬਹੁਤ ਬਹੁਤ ਸ਼ੁਕਰੀਆ।

ਪ੍ਰੋਫੈਸਰ ਸਾ਼ਮਲਾਲ ਕੌਸ਼ਲ
ਮੋਬਾਈਲ 94 16 35 9 0 4 5
ਰੋਹਤਕ -124001(ਹਰਿਆਣਾ)

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleLt. Gen. Manish Erry assumes command of Gajraj Corps in Assam
Next article“ਸਮੇਂ ਦੀ ਗੱਲ”