ਗੁਰਪਾਲ ਸਿੰਘ ਬੱਧਣ ਦੇ ਅੰਤਿਮ ਸੰਸਕਾਰ ਮੌਕੇ ਵੱਖ ਵੱਖ ਸ਼ਖ਼ਸੀਅਤਾਂ ਵੱਲੋਂ ਅੰਤਿਮ ਵਿਦਾਇਗੀ

ਸੁਖਚੈਨ ਸਿੰਘ ਬੱਧਣ ਨਾਲ ਨਾਲ ਵੱਖ ਵੱਖ ਜਥੇਬੰਦੀਆਂ ਵੱਲੋਂ ਦੁੱਖ ਦਾ ਪ੍ਰਗਟਾਵਾ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸੁਖਚੈਨ ਸਿੰਘ ਬੱਧਣ ਜ਼ਿਲ੍ਹਾ ਪ੍ਰਧਾਨ ਗੋਰਮਿੰਟ ਟੀਚਰ ਯੂਨੀਅਨ ਦੇ ਪਿਤਾ ਗੁਰਪਾਲ ਸਿੰਘ ਬੱਧਣ ਜੋ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ । ਉਹਨਾਂ ਦਾ ਦੇਹਾਂਤ ਹੋ ਗਿਆ। ਜਿਹਨਾਂ ਦਾ ਸ਼ਾਮ 4 ਵਜੇ ਸੁਲਤਾਨਪੁਰ ਲੋਧੀ ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਦੌਰਾਨ ਸਮੂਹ ਅਧਿਆਪਕ ਭਾਈਚਾਰੇ ਵੱਲੋਂ ਜਿੱਥੇ ਸੁਖਚੈਨ ਸਿੰਘ ਬੱਧਣ ਨਾਲ ਉਹਨਾਂ ਦੇ ਪਿਤਾ ਗੁਰਪਾਲ ਸਿੰਘ ਬੱਧਣ ਜੀ ਦੇ ਦੇਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਉਥੇ ਹੀ ਸਮੂਹ ਅਧਿਆਪਕ, ਪੱਤਰਕਾਰ,ਵੱਖ ਵੱਖ ਅਧਿਆਪਕ ਜਥੇਬੰਦੀਆਂ ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਕਰਮਚਾਰੀਆਂ ਵੱਲੋਂ ਮ੍ਰਿਤਕ ਦੇਹ ਤੇ ਦੁਸ਼ਾਲਾ ਭੇਂਟ ਕੀਤਾ ਗਿਆ।

ਇਸ ਮੌਕੇ ਤੇ ਸੁਖਚੈਨ ਸਿੰਘ ਬੱਧਣ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਵਾਲਿਆਂ ਵਿੱਚ ਅਸ਼ੋਕ ਮੋਗਲਾ ਕੌਂਸਲਰ, ਕੁਲਬੀਰ ਸਿੰਘ ਮਿੰਟੂ, ਸੁੱਚਾ ਸਿੰਘ ਮਿਰਜ਼ਾਪੁਰ, ਬਲਜੀਤ ਸਿੰਘ ਬੱਬਾ, ਕੰਵਰਦੀਪ ਸਿੰਘ,ਜੈਮਲ ਸਿੰਘ ,ਪਵਨ ਜੋਸ਼ੀ, ਰਜੇਸ਼ ਮੈਂਗੀ, ਜੋਗਿੰਦਰ ਸਿੰਘ ਅਮਾਨੀਪੁਰ , ਰਜਿੰਦਰ ਸਿੰਘ, ਰਾਜੂ ਜੈਨਪੁਰੀ, ਕਮਲਜੀਤ ਸਿੰਘ, ਜਗਜੀਤ ਸਿੰਘ ਬੂਲਪੁਰ, ਸੁਖਦੇਵ ਸਿੰਘ ਬੂਲਪੁਰ, ਜਗਮੋਹਨ ਸਿੰਘ, ਅਜੈ ਗੁਪਤਾ, ਰਾਜ ਕੁਮਾਰ , ਕੰਵਲਪ੍ਰੀਤ ਸਿੰਘ ਕੌੜਾ, ਜਗਜੀਤ ਸਿੰਘ ਪੰਛੀ, ਜਗਜੀਤ ਸਿੰਘ ਮਿਰਜ਼ਾਪੁਰ, ਦਿਲਾਵਰ ਸਿੰਘ, ਚਰਨ ਸਿੰਘ ਕੌੜਾ, ਗੁਰਦੀਪ ਸਿੰਘ ਧੰਮ੍ਹ , ਬਰਿੰਦਰ ਜੈਨ, ਆਦਿ ਵੱਡੀ ਗਿਣਤੀ ਵਿੱਚ ਵੱਖ ਵੱਖ ਸ਼ਖ਼ਸੀਅਤਾਂ ਹਾਜ਼ਰ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਪਣੇ ਲਈ ਸਮਾਂ ਜ਼ਰੂਰ ਕੱਢੋ
Next articleਮਾਸਟਰ ਅਜੀਤ ਸਿੰਘ ਦੁਆਰਾ ਰਚਿਤ ਪੁਸਤਕ ‘ਰਾਹਾਂ ਦੇ ਰੰਗ’ ਦੀ ਸੰਤ ਸੀਚੇਵਾਲ ਨੇ ਕੀਤੀ ਘੁੰਡ ਚੁਕਾਈ