(ਸਮਾਜ ਵੀਕਲੀ)
ਇੱਕ ਦੂਜੇ ਵਿੱਚ,
ਸਾਹ ਲੈਂਦੇ ਹਾਂ।
ਤੂੰ ਤੇ ਮੈਂ।
ਜਿਉਂਦੇ ਹਾਂ ਇਹ,
ਤਾਂ ਲੈਂਦੇ ਹਾਂ।
ਤੂੰ ਤੇ ਮੈਂ।
ਕਈ ਵਾਰ ਇੱਕ ਦੂਜੇ ਦੀ,
ਥਾਂ ਲੈਂਦੇ ਹਾਂ।
ਤੂੰ ਤੇ ਮੈਂ।
ਗੀਤ ਮੁਹੱਬਤਾਂ ਦੇ,
ਗਾ ਲੈਂਦੇ ਹਾਂ।
ਤੂੰ ਤੇ ਮੈਂ।
ਰੁੱਖਾ ਮਿੱਸਾ ਇੱਕੋ ਭਾਂਡੇ,
ਖਾ ਲੈਂਦੇ ਹਾਂ।
ਤੂੰ ਤੇ ਮੈਂ।
ਰੁੱਸੇ ਟੁੱਟੇ ਫ਼ੇਰ
ਮਨਾਂ ਲੈਂਦੇ ਹਾਂ।
ਤੂੰ ਤੇ ਮੈਂ।
ਦੁੱਖ ਸੁੱਖ ਮਿਲ਼ ਕੇ,
ਹੰਢਾਂ ਲੈਂਦੇ ਹਾਂ।
ਤੂੰ ਤੇ ਮੈਂ।
ਰੱਬ ਵਾਂਗਰਾ ਇੱਕ ਦੂਜੇ ਦਾ,
ਨਾਂ ਲੈਂਦੇ ਹਾਂ।
ਤੂੰ ਤੇ ਮੈਂ।
ਮਨਜੀਤ ਕੌਰ ਧੀਮਾਨ
ਸਪਰਿੰਗ ਡੇਲ ਪਬਲਿਕ ਸਕੂਲ, ਸ਼ੇਰਪੁਰ, ਲੁਧਿਆਣਾ। ਸੰ:9464633059