ਸ੍ਰੀ ਅਨੰਦਪੁਰ ਸਾਹਿਬ

(ਸਮਾਜ ਵੀਕਲੀ)-ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ – ਨਿਰਦੇਸ਼ਾਂ ਅਨੁਸਾਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੱਧੇਵਾਲ , ਸਿੱਖਿਆ ਬਲਾਕ – ਸ੍ਰੀ ਅਨੰਦਪੁਰ ਸਾਹਿਬ , ਜ਼ਿਲ੍ਹਾ – ਰੂਪਨਗਰ (ਪੰਜਾਬ)ਵਿਖੇ ਸਕੂਲ ਮੁਖੀ ਮੈਡਮ ਰਜਨੀ ਧਰਮਾਣੀ ਦੀ ਯੋਗ ਅਗਵਾਈ ਹੇਠ ਪ੍ਰੀ – ਪ੍ਰਾਈਮਰੀ ਵਿਦਿਆਰਥੀਆਂ ਦਾ ” ਗ੍ਰੈਜੂਏਸ਼ਨ ਸੈਰੇਮਨੀ ” ਪ੍ਰੋਗਰਾਮ ਕਰਵਾਇਆ ਗਿਆ।ਇਸ ਮੌਕੇ ਹਾਜ਼ਰ ਹੋਏ ਵਿਦਿਆਰਥੀਆਂ ਦੇ ਮਾਤਾ – ਪਿਤਾ ਨੂੰ ਸਕੂਲ ਸਟਾਫ ਨੇ ਦੱਸਿਆ ਗਿਆ ਕਿ ਦੋ ਸਾਲ ਦੀ ਪ੍ਰੀ – ਪ੍ਰਾਇਮਰੀ /ਐੱਲ.ਕੇ.ਜੀ. ਤੇ ਯੂ.ਕੇ.ਜੀ. ਦੀ ਪੜ੍ਹਾਈ ਪੂਰੀ ਕਰਨ ਉਪਰੰਤ ਅੱਜ ਵਿਦਿਆਰਥੀਆਂ ਦਾ ” ਗ੍ਰੈਜੂਏਸ਼ਨ ਸੈਰਾਮਨੀ ” ਪ੍ਰੋਗਰਾਮ ਪਹਿਲੀ ਵਾਰ ਕਰਵਾਇਆ ਗਿਆ। ਜਿਸ ਦੇ ਆਯੋਜਨ ਵਿੱਚ ਇਨ੍ਹਾਂ ਨੰਨ੍ਹੇ – ਮੁੰਨਿਆਂ ਦੀ ਕਾਰਗੁਜ਼ਾਰੀ ਦਾ ਵੀ ਵਿਸਥਾਰਪੂਰਵਕ ਵੇਰਵਾ ਦਰਸਾਇਆ ਗਿਆ ।ਸਮੂਹ ਸਟਾਫ਼ ਵੱਲੋਂ ਵਿਦਿਆਰਥੀਆਂ ਦੇ ਮਾਤਾ – ਪਿਤਾ ਜੀ ਨੂੰ ਪ੍ਰੀ – ਪ੍ਰਾਇਮਰੀ ਜਮਾਤਾਂ ਵਿੱਚ ਕਰਵਾਈਆਂ ਜਾਂਦੀਆਂ ਸਮੁੱਚੀਆਂ ਗਤੀਵਿਧੀਆਂ , ਕਲਾਸਰੂਮ ਅਤੇ ਹੋਰ ਪੜ੍ਹਾਈ ਸੰਬੰਧੀ ਵਿਸ਼ੇਸ਼ ਤੌਰ ‘ਤੇ ਦੱਸਿਆ ਗਿਆ ਅਤੇ ਹੋਰ ਨਵਾਂ ਦਾਖਲਾ ਵਧਾਉਣ ਲਈ ਵੀ ਪੁਰਜ਼ੋਰ ਅਪੀਲ ਕੀਤੀ। ਇਸ ਮੌਕੇ ਐੱਲ.ਕੇ.ਜੀ. ਤੇ ਯੂ.ਕੇ.ਜੀ. ਦੇ ਵਿਦਿਆਰਥੀਆਂ ਦੇ ਕਮਰਿਆਂ ਨੂੰ ਪਹਿਲਾਂ ਦੀ ਤਰ੍ਹਾਂ ਵਿਸ਼ੇਸ਼ ਤੌਰ ‘ਤੇ ਚਾਰਟ , ਖਿਡੌਣਿਆਂ , ਰੰਗ – ਬਿਰੰਗੀਆਂ ਗੇਂਦਾਂ , ਰੰਗ – ਬਿਰੰਗੇ ਗੁਬਾਰਿਆਂ , ਕਹਾਣੀ ਕਿਤਾਬਾਂ , ਡਰਾਇੰਗ ਦੀਆਂ ਗਤੀਵਿਧੀਆਂ , ਪੋਸਟਰਾਂ , ਤਸਵੀਰਾਂ , ਕਲੇਅ ਮਟੀਰੀਅਲ ਆਦਿ – ਆਦਿ ਨਾਲ ਬਹੁਤ ਹੀ ਸੁਚੱਜੇ ਢੰਗ ਨਾਲ ਸਜਾਇਆ ਗਿਆ ਤੇ ਦਿਲਕਸ਼ ਬਣਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਦੇ ਅੱਜ ਹੋਏ ਇਸ ਸਮਾਰੋਹ ਵਿੱਚ ਬੱਚਿਆਂ ਦੀਆਂ ਮਾਤਾਵਾਂ ਨੇ ਵੀ ਮਿਊਜੀਕਲ ਚੇਅਰ , ਨਿੰਬੂ ਚਮਚ ਗੇਮ , ਬੈਲੂਨ ਗੇਮਜ਼ , ਅੜਿੱਕਾ ਦੌੜ ਆਦਿ ਵੱਖ – ਵੱਖ ਗਤੀਵਿਧੀਆਂ ਵਿੱਚ ਭਾਗੀਦਾਰੀ ਦਰਜ ਕਰਵਾਈ।ਜੇਤੂ ਵਿਦਿਆਰਥੀਆਂ ਨੂੰ ਇਸ ਮੌਕੇ ‘ਤੇ ਵਿਸ਼ੇਸ਼ ਪ੍ਰਸੰਸਾ – ਪੱਤਰ , ਮੈਡਲ , ਇਨਾਮ ਆਦਿ ਦਿੱਤੇ ਗਏ। ਇਹ ਦੱਸਣਯੋਗ ਹੈ ਕਿ ਅੱਜ ਦੀਆਂ ਗਤੀਵਿਧੀਆਂ ਤੇ ਆਯੋਜਤ ਕੀਤੇ ਸਮਾਰੋਹ ਵਿੱਚ ਸਮੁੱਚੇ ਵਿਦਿਆਰਥੀਆਂ ਦੇ ਮਾਪਿਆਂ ਨੇ ਭਾਰੀ ਗਿਣਤੀ ਵਿੱਚ ਹਾਜ਼ਰੀ ਲਗਵਾਈ ਅਤੇ ਕੀਤੇ ਗਏ ਵਿਸ਼ੇਸ਼ ਪ੍ਰਬੰਧਾਂ ਪ੍ਰਤੀ ਬਹੁਤ ਜ਼ਿਆਦਾ ਖ਼ੁਸ਼ੀ ਅਤੇ ਸੰਤੁਸ਼ਟੀ ਪ੍ਰਗਟ ਕੀਤੀ ਅਤੇ ਸਰਕਾਰੀ ਸਕੂਲਾਂ ਵਿੱਚ ਵਿਸਵਾਸ਼ ਦਰਸਾਇਆ।ਇਸ ਮੌਕੇ ਵਿਸ਼ੇਸ਼ ਤੌਰ ‘ਤੇ ‘ ਸੈਲਫੀ ਕਾਰਨਰ ‘ , ‘ਫੀਡਬੈਕ ਬੋਰਡ’ ਆਦਿ ਵੀ ਖਿੱਚ ਦਾ ਕੇਂਦਰ ਬਣੇ ਰਹੇ। ਸਕੂਲ ਦੇ ਸਮੂਹ ਸਟਾਫ ਵੱਲੋਂ ਵਿਦਿਆਰਥੀਆਂ ਦੇ ਮਾਤਾ – ਪਿਤਾ ਦੀ ਸਕੂਲ , ਵਿਦਿਆਰਥੀਆਂ ਸੰਬੰਧੀ ਅਤੇ ਸਕੂਲ ਸੰਬੰਧੀ ਕੀਤੇ ਗਏ ਸਹਿਯੋਗ ਅਤੇ ਸਰਕਾਰੀ ਸਕੂਲਾਂ ਪ੍ਰਤੀ ਦਰਸਾਈ ਗਈ ਰੁਚੀ , ਵਚਨਬੱਧਤਾ ਅਤੇ ਵਿਸ਼ਵਾਸ਼ ਪ੍ਰਤੀ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਮੌਕੇ ਸਕੂਲ ਮੁਖੀ ਮੈਡਮ ਰਜਨੀ ਧਰਮਾਣੀ , ਸਕੂਲ ਦੇ ਸਮੁੱਚੇ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਤਾ – ਪਿਤਾ , ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਤੇ ਮੈਂਬਰ ਸਾਹਿਬਾਨ , ਗਰਾਮ ਪੰਚਾਇਤ ਮੈਂਬਰ ਆਦਿ ਹਾਜ਼ਰ ਸਨ। ਸੱਚਮੁੱਚ ਸੱਧੇਵਾਲ ਸਕੂਲ ਦਾ ਅੱਜ ਦਾ ” ਗ੍ਰੈਜੂਏਸ਼ਨ ਸੈਰੇਮਨੀ ” ਪ੍ਰੋਗਰਾਮ ਲੋਕਮਨਾਂ ‘ਤੇ ਇੱਕ ਅਮਿੱਟ ਛਾਪ ਛੱਡ ਗਿਆ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਾਂ ਤੇ ਚਿੜੀ
Next articleਬਸ ਰਹਿਣਦੇ