(ਸਮਾਜ ਵੀਕਲੀ)
ਚਰਖਿਆ ਜਿਸ ਨੇ ਵੀ ਤੂੰ ਗੋਲਾਕਾਰ ਬਣਾਇਆ ਸੀ।
ਹਰ ਘਰਦਾ ਵੇ ਸੋਹਣਾ ਜਾ ਸਿੰਗਾਰ ਬਣਾਇਆ ਸੀ।
ਮਾਲ੍ਹ ਜੇ ਢਿੱਲੀ ਪੇ ਜੇ ਆਉਂਦੀ ਕੱਸਣ ਵਾਲ਼ੀ ਨੂੰ।
ਖੁਦ ਤੇ ਮਾਣ ਸੀ ਹੁੰਦਾ ਚਰਖਾ ਕੱਤਣ ਵਾਲ਼ੀ ਨੂੰ।
ਕਾਠ ਨਾ ਜੁੜੇ ਮੁੰਨੇ ਮੇਰੀਏ ਸੱਸੇ ਹੁੰਦੇ ਸੀ।
ਲੱਠ ਮਝੇਰੂ ਬੇੜ ਨੇ ਰਲ਼ਕੇ ਕੱਸੇ ਹੁੰਦੇ ਸੀ।
ਸਦਕੇ ਜਾਵਾਂ ਅੱਗੋਂ ਸੱਸ ਉਹ ਡੱਕਣ ਵਾਲ਼ੀ ਨੂੰ।
ਖੁਦ ਤੇ ਮਾਣ ਸੀ ਹੁੰਦਾ ਚਰਖਾ ਕੱਤਣ ਵਾਲ਼ੀ ਨੂੰ।
ਸ਼ੀਸ਼ੇ ਜੜ ਕੇ ਕਿੱਤੀ ਮੀਨਾਕਾਰੀ ਹੁੰਦੀ ਸੀ।
ਸੋਨੇ ਰੰਗੀ ਉੱਤੇ ਚਿੱਤਰਕਾਰੀ ਹੁੰਦੀ ਸੀ।
ਤੱਕਲ਼ੇ ਤੇ ਜਦ ਪੂਣੀ ਜੱਚਦੀ ਜੱਚਣ ਵਾਲ਼ੀ ਨੂੰ।
ਖੁਦ ਤੇ ਮਾਣ ਸੀ ਹੁੰਦਾ ਚਰਖਾ ਕੱਤਣ ਵਾਲ਼ੀ ਨੂੰ।
ਗੁੱਡੀ ਚਰਮਖਾਂ ਉਸ ਚਰਖੇ ਦੇ ਗਹਿਣੇ ਹੁੰਦੇ ਸੀ।
ਉਸ ਦੌਰ ਦੇ ਧੰਨਿਆਂ ਓਏ ਕੀ ਕਹਿਣੇ ਹੁੰਦੇ ਸੀ।
ਪੀੜ ਹੁੰਦੀ ਸੀ ਜਦੋਂ ਗਵਾਢਣ ਮੱਚਣ ਵਾਲ਼ੀ ਨੂੰ।
ਖੁਦ ਤੇ ਮਾਣ ਸੀ ਹੁੰਦਾ ਚਰਖਾ ਕੱਤਣ ਵਾਲ਼ੀ ਨੂੰ।
ਧੰਨਾ ਧਾਲੀਵਾਲ:-9878235714
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly