(ਸਮਾਜ ਵੀਕਲੀ)
ਇੱਕ ਪੈਂਸ਼ਨ ਨਾਲ ਵੀ ਜੇ ਤੇਰਾ ਸਰਦਾ ਕਿਓਂ ਨਹੀਂ,
ਫੇਰ ਚੂਲ਼ੀ ‘ਚ ਨੱਕ ਡੋਬ ਕੇ ਤੂੰ ਮਰਦਾ ਕਿਓਂ ਨਹੀਂ।
ਜੇ ਐਡੀ ਹੀ ਗੱਲ ਏ ਤਾਂ ਆਪਣੇ ਹੱਕ ਲਈ ਖੜਦਾ ਕਿਓਂ ਨਹੀਂ,
ਲੋੜ ਤਾਂ ਪੈ ਗਈ ਏ ਪਰ ਟੈਂਕੀ ਤੇ ਚੜ੍ਹਦਾ ਕਿਓਂ ਨਹੀਂ।
ਜੇ ਮਗਰਮੱਛ ਪੇਸ਼ ਪਿਆ ਪਰ ਤੂੰ ਤੇਜ਼ ਤਰਦਾ ਕਿਓਂ ਨਹੀਂ,
ਪਹਿਲਾ ਚੁੱਪ ਬੈਠਦਾ ਨਹੀਂ ਸੀ ਤੇ ਹੁਣ ਵਰ੍ਹਦਾ ਕਿਓਂ ਨਹੀਂ।
ਪਹਿਲਾ ਵੀ ਵਿਓਤਾਂ ਘੜੀਆਂ ਸੀ ਹੁਣ ਘੜਦਾ ਕਿਓਂ ਨਹੀਂ।
ਤੇਰਾ ਹੱਕ ਤਾਂ ਖੁੱਸ ਰਿਹਾ ਪਰ ਤੂ ਹੁਣ ਲੜਦਾ ਕਿਓਂ ਨਹੀਂ।
ਜੇ ਤੈਨੂੰ ਤੂੰ ਲੱਗਦਾ ਸੁੱਕ ਗਿਆ ਏ ਤਾਂ ਝੜਦਾ ਕਿਓਂ ਨਹੀਂ,
ਦੌੜਿਆ ਜਾਂਦਾ ਹੱਕ ਜੋ ਤੇਰਾ ਹੁਣ ਫੜਦਾ ਕਿਓ ਨਹੀਂ।
ਚੱਲ ਸੈਲਾਬ ਆਇਆ ਹੈ ਹੁਣ ਤੂੰ ਹੜਦਾ ਕਿਓਂ ਨਹੀਂ,
ਪਹਿਲਾ ਬਥੇਰੇ ਪਾਏ ਨੇ ਹੁਣ ਕਰਦਾ ਪਰਦਾ ਕਿਓਂ ਨਹੀਂ।
ਜੋ ਡਾਂਗਾਂ ਪਹਿਲਾ ਚਲਾਈਆਂ ਹੁਣ ਫੜਦਾ ਕਿਓਂ ਨਹੀਂ,
ਜੇ ਬਾਜ਼ੀ ਪੁੱਠੀ ਪੈ ਗਈ ਏ ਤਾ ਖਰਦਾ ਕਿਓਂ ਨਹੀਂ।
ਨੂਰਕਮਲ ਓਏ ਹੁਣ ਦੁੱਧ ਵਾਂਗੂ ਕੜ੍ਹਦਾ ਕਿਓਂ ਨਹੀਂ,
ਫੇਰ ਚੂਲ਼ੀ ‘ਚ ਨੱਕ ਡੋਬ ਕੇ ਤੂੰ ਮਰਦਾ ਕਿਓਂ ਨਹੀਂ।
ਨੂਰਕਮਲ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly