ਜਿਨਾਹ ਨੇ ਭਾਰਤ ਨੂੰ ਇੱਕ ਵਾਰ ਵੰਡਿਆ ਪਰ ਭਾਜਪਾ ਆਗੂ ਰੋਜ਼ ਵੰਡਦੇ ਨੇ: ਰਾਊਤ

ਨਾਗਪੁਰ (ਸਮਾਜ ਵੀਕਲੀ):  ਸ਼ਿਵ ਸੈਨਾ ਦੇ ਐਮਪੀ ਸੰਜੈ ਰਾਊਤ ਨੇ ਦੋਸ਼ ਲਾਇਆ ਹੈ ਕਿ ਮੁਹੰਮਦ ਅਲੀ ਜਿਨਾਹ ਨੇ ਪਾਕਿਸਤਾਨ ਬਣਾਉਣ ਲਈ ਭਾਰਤ ਨੂੰ ਸਿਰਫ਼ ਇੱਕ ਵਾਰ ਵੰਡਿਆ ਸੀ ਪਰ ਭਾਜਪਾ ਆਗੂ ਆਪਣੇ ਬਿਆਨਾਂ ਰਾਹੀਂ ਹਿੰਦੂਆਂ ਤੇ ਮੁਸਲਮਾਨਾਂ ਵਿੱਚ ਵੰਡੀਆਂ ਪਾ ਕੇ ਰੋਜ਼ ਮੁਲਕ ਨੂੰ ਵੰਡ ਰਹੇ ਹਨ। ਇੱਥੇ ਵਿਦਰਭਾ ਵਿੱਚ ਸ਼ਿਵ ਸੈਨਾ ਦੇ ਇੱਕ ਜਨਤਕ ਸਮਾਗਮ ਦੌਰਾਨ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਰਾਊਤ ਨੇ ਭਾਜਪਾ ਵੱਲੋਂ ਊਧਵ ਠਾਕਰੇ ਦੀ ਅਗਵਾਈ ਵਾਲੀ ਪਾਰਟੀ ਨੂੰ ‘ਜਨਾਬ ਸੈਨਾ’ ਆਖਣ ਦੀ ਨਿਖੇਧੀ ਕੀਤੀ।

ਦਰਅਸਲ, ਹਾਲ ਹੀ ’ਚ ਏਆਈਐੱਮਆਈਐੱਮ ਐੱਮਪੀ ਇਮਤਿਆਜ਼ ਜਲੀਲ ਵੱਲੋਂ ਸ਼ਿਵ ਸੈਨਾ ਦੀ ਅਗਵਾਈ ਵਾਲੀ ਐੱਮਵੀਏ ਨਾਲ ਗੱਠਜੋੜ ਦੀ ਤਜਵੀਜ਼ ਰੱਖਣ ’ਤੇ ਸੀਨੀਅਰ ਭਾਜਪਾ ਆਗੂ ਦੇਵੇਂਦਰ ਫੜਨਵੀਸ ਨੇ ਊਧਵ ਠਾਕਰੇ ਦੀ ਅਗਵਾਈ ਵਾਲੀ ਪਾਰਟੀ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਸੀ,‘ਕੀ ਸੈਨਾ ਤੇ ਏਆਈਐੱਮਆਈਐੱਮ ਇਕੱਠੇ ਕੰਮ ਕਰਨਗੇ? ਅਜਿਹਾ ਸੰਭਵ ਨਹੀਂ ਹੈ।’ ਭਾਜਪਾ ’ਤੇ ਪਲਟਵਾਰ ਕਰਦਿਆਂ ਸ੍ਰੀ ਰਾਊਤ ਨੇ ਕਿਹਾ ਕਿ ਆਰਐੱਸਐੱਸ ਨੇ ਮੁਸਲਮਾਨਾਂ ਲਈ ਕਈ ਸੰਗਠਨ ਬਣਾਏ ਹਨ ਜਿਵੇ ਰਾਸ਼ਟਰੀ ਮੁਸਲਿਮ ਮੰਚ। ਉਨ੍ਹਾਂ ਪੁੱਛਿਆ ਕਿ ਕੀ ਭਾਜਪਾ ਆਗੂ ਆਰਐੱਸਐੱਸ ਦਾ ਨਾਂ ਬਦਲ ਕੇ ਰਾਸ਼ਟਰੀ ਮੁਸਲਿਮ ਸੰਘ ਰੱਖਣਗੇ ਤੇ ਆਰਐੱਸਐੱਸ ਮੁਖੀ ਮੋਹਨ ਭਾਗਵਤ ਦਾ ਨਾਂ ਜਨਾਬ ਭਾਗਵਤ ਕਰ ਦੇਣਗੇ? ਇੱਕ ਸੁਆਲ ਦੇ ਜੁਆਬ ’ਚ ਉਨ੍ਹਾਂ ਕਿਹਾ ਕਿ ਤਤਕਾਲੀ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੂੰ ਅਸਤੀਫ਼ਾ ਦੇਣ ਲਈ ਕਹਿਣਾ ਮਹਾ ਵਿਕਾਸ ਅਗਾੜੀ ਸਰਕਾਰ ਦੀ ਗਲਤੀ ਸੀ ਜਿਸਨੂੰ ਨਵਾਬ ਮਲਿਕ ਦੇ ਕੇਸ ’ਚ ਦੁਹਰਾਇਆ ਨਹੀਂ ਜਾਵੇਗਾ। ਸ੍ਰੀ ਰਾਊਤ ਨੇ ਮੁੜ ਆਖਿਆ ਕਿ ਭਾਜਪਾ ਸ਼ਿਵ ਸੈਨਾ ਦੀ ਅਗਵਾਈ ਵਾਲੀ ਐੱਮਵੀਏ ਸਰਕਾਰ ਦਾ ਅਕਸ ਖਰਾਬ ਕਰਨ ਲਈ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਈਡੀ ਵੱਲੋਂ ਮੁੱਖ ਮੰਤਰੀ ਊਧਵ ਠਾਕਰੇ ਦੇ ਨੇੜਲੇ ਰਿਸ਼ਤੇਦਾਰ ਦੇ ਅਸਾਸੇ ਜ਼ਬਤ
Next articleਅਖਿਲੇਸ਼ ਤੇ ਆਜ਼ਮ ਖਾਨ ਵੱਲੋਂ ਅਸਤੀਫ਼ੇ