(ਸਮਾਜ ਵੀਕਲੀ)
ਲੋਕ ਮਹਿਲਾ ਦੋਸਤਾਂ, ਮਾਂ, ਭੈਣ ਅਤੇ ਪਤਨੀ ਨੂੰ ਮਹਿਲਾ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੰਦੇ ਹਨ ਪਰ ਕੀ ਔਰਤਾਂ ਨੂੰ ਇਕ ਦਿਨ ਇਸ ਦਿਨ ਦੀਆਂ ਸ਼ੁੱਭਕਾਮਨਾਵਾਂ ਦੇਣ ਨਾਲ ਉਨ੍ਹਾਂ ਦਾ ਸਨਮਾਨ ਹੁੰਦਾ ਹੈ ? ਘੂਰਦੇ ਹੋ, ਮਾਰਦੇ ਹੋ, ਜਲੀਲ ਕਰਦੇ ਹੋ, ਇੱਜਤ ਨਾਲ ਖਿਲਵਾੜ ਕਰਦੇ ਹੋ ਅਤੇ ਫਿਰ ਮਹਿਲਾ ਦਿਵਸ ‘ਤੇ ਇਕ ਦਿਨ ਲਈ ਸਨਮਾਨ ਦੇਣ ਲੱਗਦੇ ਹੋ, ਨਹੀਂ ਚਾਹੀਦਾ ਹੈ ਅਜਿਹਾ ਸਨਮਾਨ। ਔਰਤਾਂ ਇਕ ਦਿਨ ਦੇ ਸਨਮਾਨ ਦੀ ਭੁੱਖੀਆਂ ਨਹੀਂ ਹਨ, ਜੇਕਰ ਦੇਣਾ ਹੈ ਤਾਂ ਹਰ ਰੋਜ ਉਸ ਬੁਰੀ ਨਜ਼ਰ ਨੂੰ ਹਟਾਕੇ ਸਨਮਾਨ ਦਿੱਤਾ ਜਾਣਾ ਚਾਹੀਦਾ ਹੈ, ਜੋ ਕਿ ਉਸਨੂੰ ਵੇਖਦੇ ਹੀ ਆਪਣੀ ਹਵਸ ਦੀ ਭੁੱਖ ਮਿਟਾਉਣ ਦੇ ਬਾਰੇ ਵਿਚ ਸੋਚਦੀ ਹੈ। ਭਾਰਤ ਹੀ ਨਹੀਂ ਦੁਨੀਆ ਵਿਚ ਔਰਤਾਂ ਦੇ ਨਾਲ ਅਪਰਾਧ ਦੀਆਂ ਘਟਨਾਵਾਂ ਸੁਣਨ ਨੂੰ ਮਿਲਦੀਆਂ ਹਨ। ਔਰਤਾਂ ਦੇ ਸਨਮਾਨ ਦੀ ਇੰਨੀ ਹੀ ਫਿਕਰ ਹੈ ਤਾਂ ਉਨ੍ਹਾਂ ਨੂੰ ਬੁਰੀ ਨਜ਼ਰ ਨਾਲ ਵੇਖਣਾ ਬੰਦ ਕਰੋ, ਉਦੋਂ ਔਰਤਾਂ ਨੂੰ ਅਸਲੀ ਸਨਮਾਨ ਮਿਲੇਗਾ।
ਹਰਦੀਪ ਕੌਰ
ਛਾਜਲੀ ਜ਼ਿਲ੍ਹਾ ਸੰਗਰੂਰ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly