ਟੈਕਨੋਲੋਜੀ ਯੰਤਰ

ਧਰਮਿੰਦਰ ਸਿੰਘ

(ਸਮਾਜ ਵੀਕਲੀ)

ਦੇਸ਼ ਸਾਡਾ ਤਰੱਕੀ ਕਰ ਗਿਆ,
ਟੈਕਨੋਲੋਜੀ ਮੰਤਰ ਕੰਮ ਕਰ ਗਿਆ,
ਹਰੇਕ ਹੱਥ ਬਿਜਲੀ ਯੰਤਰ ਧਰ ਗਿਆ,
ਇਸ ਯੰਤਰ ਨਾਲ ਸੱਚ ਮਰ ਗਿਆ,
ਪਰ ਦੇਸ਼ ਸਾਡਾ ਤਰੱਕੀ ਕਰ ਗਿਆ,
ਨਾ ਓਹ ਜਜ਼ਬਾਤ ਹੱਥ ਰਹਿ ਗਿਆ,
ਨਾਲੇ ਹੀ ਜਮੀਰ ਸਾਡਾ ਮਰ ਗਿਆ,
ਟੈਕਨੋਲੋਜੀ ਯੰਤਰ ਘਰ ਵੜ ਗਿਆ,
ਰਿਸ਼ਤਿਆਂ ਵਾਲਾ ਮਨ ਮਰ ਗਿਆ,
ਕੋਈ ਨੇੜੇ ਬੈਠਾ ਸਕਾ ਮੋਬਾਇਲ ਤੇ ,
ਝੂਠ ਬੋਲ ਆਪ ਨੂੰ ਦੂਰ ਕਰ ਗਿਆ,
ਕੋਈ ਬੁਰਾ ਭਲਾ ਬੋਲ ਦੂਰੀ ਕਰ ਗਿਆ,
ਇਸ ਤੇ ਬੋਲਣਾ ਬਹੁਤ ਸੌਖਾ ਹੈ,
ਤਾਂ ਹੀ ਹਰ ਰਿਸ਼ਤਾ ਦੂਰੀ ਕਰ ਗਿਆ,
ਸਾਹਮਣੇ ਬੋਲਣਾ ਔਖਾ ਹੈ ਕਿਸੇ ਨੂੰ,
ਪਰ ਇਹ ਯੰਤਰ ਇਹ ਕੰਮ ਕਰ ਗਿਆ,
ਪਰ ਦੇਸ਼ ਸਾਡਾ ਤਰੱਕੀ ਕਰ ਗਿਆ,
ਬੋਲਣ ਦਾ ਸਲੀਕਾ ਵੀ ਮਰ ਗਿਆ,
ਦਿਮਾਗ ਵੀ ਸਾਡਾ ਤਕਨੀਕੀ ਯੰਤਰ ,
ਆਪਣੇ ਕਾਬੂ ਵਿੱਚ ਪੂਰਾ ਕਰ ਗਿਆ,
ਹੁਣ ਲਗਦਾ ਜੁੜਨੀਆਂ ਨੀ ਮਹਿਫਲਾਂ,
ਚੈਟਿੰਗ ਵਾਲਾ ਭੂਤ ਸਿਰ ਚੜ੍ਹ ਗਿਆ,
ਸਭ ਨੂੰ ਪਤਾ ਧਰਮਿੰਦਰ ਨੂੰ ਵੀ ਪਤਾ,
ਇਹ ਕਿਹੜੀ ਤਰੱਕੀ ਹੋਈ ਹੈ ਦੇਸ਼ ਦੀ,
ਜਿੱਥੇ ਸਾਡਾ ਅੰਦਰਲਾ ਹੀ ਮਰ ਗਿਆ।

ਧਰਮਿੰਦਰ ਸਿੰਘ ਮੁੱਲਾਂਪੁਰ
ਮੋਬਾ 9872000461

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜ਼ਿੰਦਗੀ ਅਤੇ ਜੰਗ
Next articleਫੌਜੀ ਕਲੌਨੀ ’ਚ ਬੱਚਿਆਂ ਦੇ ਖੇਡਣ ਲਈ ਨਵੇਂ ਉਸਾਰੇ ਪਾਰਕ ਦਾ ਉਦਘਾਟਨ