(ਸਮਾਜ ਵੀਕਲੀ)
ਜਿੰਨਾਂ ਮੈਨੂੰ ਕਰਮ ਪਿਆਰਾ ਏ।
ਓਨਾ ਮੈਨੂੰ ਧਰਮ ਪਿਆਰਾ ਏ।
ਮੇਰੀ ਮਾਂ ਬੋਲੀ ਦਾ ਮੈਨੂੰ,
ਇੱਕ ਇੱਕ ਸ਼ਬਦ ਪਿਆਰਾ ਏ।
ਧਰਮ ਬੰਦੇ ਦਾ ਕੀ ਹੋਵੇ ?
ਮੈਨੂੰ ਮਾਂ ਬੋਲੀ ਨੇ ਦੱਸਿਆ।
ਕਰਮ ਬੰਦੇ ਦਾ ਕੀ ਹੋਵੇ ?
ਮੇਰੀ ਮਾਂ ਬੋਲੀ ਨੇ ਦੱਸਿਆ ।
ਹਾਸੇ ਵੀ ਬੋਲੀ ਵਿਚ ਹੱਸੇ ।
ਹੰਝੂ ਵੀ ਬੋਲੀ ਵਿਚ ਕੇਰੇ ।
ਢੋਲ ਦੇ ਡੱਗੇ ‘ਤੇ ਮੈਂ ਗੀਤ,
ਮਾਂ ਬੋਲੀ ਵਿਚ ਛੇੜੇ ।
ਗੀਤ ਮਾਂ ਬੋਲੀ ਵਿਚ ਗਾਏ।
ਵੈਣ ਮਾਂ ਬੋਲੀ ਵਿਚ ਪਾਏ ।
ਵਿਛੁੜ ਗਏ ਦਿਲ ਤੋਂ ਸੱਜਣਾਂ ਦੇ,
ਮਰਸੀਏ ਮਾਂ ਨਾਲ ਗਾਏ।
ਮੈਂ ਦਿਲ ਦੀ ਗੱਲ ਜਦੋਂ ਛੇੜੀ।
ਮਾਂ ਬੋਲੀ ਵਿਚ ਛੇੜੀ।
ਕਲਮ ਦੀ ਗੱਲ ਜਦੋਂ ਚੱਲੀ।
ਮਾਂ ਬੋਲੀ ਵਿਚ ਚੱਲੀ।
ਮੈਂ , ਮਾਂ ਪੰਜਾਬੀ ਦਾ,
ਕਦੇ ਨਹੀਂ ਦੇਣ ਦੇ ਸਕਦਾ।
ਮਾਸੀ ਵੀ ਮੁਬਾਰਕ ਹੈ,
ਮਾਂ ਕਹਿ ਨਹੀਂ ਸਕਦਾ।
ਜਸਪਾਲ ਜੱਸੀ
9463321125
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly