ਪੰਜਾਬੀਓੁ! ਊੜਾ ਨਾ ਭੁੱਲਿਓ

ਗੁਰਪ੍ਰੀਤ ਸਿੰਘ ਸੰਧੂ

(ਸਮਾਜ ਵੀਕਲੀ)

“ਅੱਖਾਂ ਗਈਆਂ ਜਹਾਨ ਖ਼ਤਮ, ਮਾਂ ਬੋਲੀ ਗਈ ਪਹਿਚਾਣ ਖ਼ਤਮ” ਹਰ ਇਨਸਾਨ ਦੀ ਪਛਾਣ ਉਸਦੀ ਮਾਤ-ਭਾਸ਼ਾ ਹੈ,ਮਾਤ ਭਾਸ਼ਾ ਤੋ ਬਿਨਾਂ ਹਰ ਮਨੁੱਖ ਅਧੂਰਾ ਹੈ। ਅੰਤਰਰਾਸ਼ਟਰੀ ਮਾਂ ਬੋਲੀ ਦਿਹਾਡ਼ਾ ਭਾਸ਼ਾਈ ਅਤੇ ਸਭਿੱਆਚਾਰਕ ਵੰਨ-ਸੁਵੰਨਤਾ ਨੂੰ ਬਰਕਰਾਰ ਰੱਖਣ ਲਈ ਹਰ ਖੇਤਰ ਵੋਲੋਂ ਮਨਾਇਆਂ ਜਾਦਾਂ ਹੈ, ਜਿਸ ਦੀ ਸ਼ੁਰੂਆਤ ਫਰਵਰੀ 2000 ਤੋਂ ਬਾਅਦ ਹਰ ਸਾਲ ਮਨਾਇਆਂ ਜਾਣ ਲੱਗਿਆ ਹੈ, ਇਤਿਹਾਸਕ ਪਿਛੋਕਡ਼਼ ਪੋਖੋਂ ਇਸ ਦਿਨ 21 ਫਰਵਰੀ 1952 ਦੀ ਪ੍ਰਤੀਨਿਧਤਾਂ ਕਰਦੀ ਹੈ, ਜਦੋ ਬੰਗਲਾਂ ਦੇਸ਼ ਦੇ ਢਾਕਾ ਯੂਨੀਵਰਸਿਟੀ, ਜਗਨਨਾਥ ਯੂਨੀਵਰਸਿਟੀ, ਢਾਕਾ ਮੈਡੀਕਲ ਕਾਲਜ ਆਦਿ ਦੇ ਵਿਦਿਆਰਥੀ ਉਸ ਸਮੇ ਦੇ ਪਾਕਿਸਤਾਨ ਵਿੱਚ ਉਰਦੂ ਤੋ ਬਿਨਾਂ ਬੰਗਾਲੀ ਨੂੰ ਵੀ ਇੱਕ ਰਾਸ਼ਟਰੀ ਭਾਸ਼ਾ ਵਜੋ ਮਨਵਾਉਣ ਲਈ ਮੁਜਾਹਰਾਂ ਕਰ ਰਹੇ ਸਨ, ਇਹਨਾਂ ਨੂੰ ਪੁਲਿਸ ਦੁਆਰਾ ਗੋਲੀਆ ਚਲਾ ਕੇ ਢਾਕਾ ਵਿਖੇ ਮਾਰ ਦਿੱਤਾ ਗਿਆ ਸੀ,ਇਹਨਾ ਵਿਦਿਆਰਥੀ ਦੀ ਭਾਸ਼ਾਂ ਦੇ ਬਦਲੇ ਹੋਈ ਸ਼ਹਾਦਤ ਨੂੰ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਵਜੋ ਮਨਾਇਆਂ ਜਾਣ ਲੱਗਿਆ ਹੈ।

ਪੰਜਾਬ ਦੀ ਭਾਸ਼ਾ ਪੰਜਾਬੀ ਹੈ, ਇਹ ਪੰਜਾਬੀਆਂ ਦੀ ਮਾਂ ਬੋਲੀ ਅਤੇ ਸਿੱਖੀ ਦੀ ਧਾਰਮੀਕ ਭਾਸ਼ਾਂ ਹੈ, ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ ਗਈ ਹੈ। ਕਥਾ,ਕਹਾਣੀਆਂ, ਵਾਰਾ ਕਿੱਸੇ, ਜੰਗਨਾਮੇ, ਕਵਿਤਾਵਾਂ, ਮਾਹੀਏ, ਢੋਲੇ, ਟੱਪੇ, ਸਿੱਠਣੀਆਂ, ਪੰਜਾਬੀਅਤ ਦਾ ਅਨਮੋਲ ਖਜਾਨਾ ਹੈ। ਪਰ ਸਮੇ ਦੀ ਵੁਕਤ ਅਨੁਸਾਰ ਸਾਡੀ ਮਾਂ ਬੋਲੀ ਪੰਜਾਬੀ ਦਾ ਉਹ ਵਿਸਥਾਰ ਨਹੀ ਹੋ ਸਕਿਆ ਜੋ ਹੋਣਾ ਚਾਹੀਦਾ ਸੀ, ਅੱਜ ਮਾਤ- ਭਾਸਾ਼ ਦੇ ਸਨਮਾਨ ਦੇ ਨਾਲ-ਨਾਲ ਪੰਜਾਬੀ ਭਾਸ਼ਾ ਦੇ ਖ਼ਤਮ ਹੋ ਰਹੇ ਵਜੂਦ ਨੂੰ ਬਚਾਉਣ ਦੀ ਲੋਡ਼ ਲਈ ਹੈ। ਜਿਸ ਤਰਾ੍ ਦੇ ਹਾਲਾਂਤ ਭਣਕ ਰਹੇ ਹਨ, ਪੰਜਾਬੀ ਵਿਦਵਾਨਾਂ ਅਨੁਸਾਰ ਆਉਣ ਵਾਲੇ 50 ਸਾਲਾਂ ਤੱਕ ਪੰਜਾਬੀ ਭਾਸ਼ਾ ਦਾ ਖ਼ਾਤਮਾ ਤੈਅ ਹੈ। ਪੰਜਾਬੀ ਭਾਸ਼ਾਂ ਸਿੱਖਣ ਦੇ ਮੁੱਢਲੇ ਕੇਦਰ ਪਿੰਡ ਦੇ ਪ੍ਰਾਇਮਰੀ ਸਕੂਲ ਬੰਦ ਹੋ ਰਹੇ ਹਨ, ਸਮਝੋ ਉਸ ਪਿੰਡ ਵਿੱਚੋ ਪੰਜਾਬੀ ਭਾਸ਼ਾਂ ਦੀ ਜਡ਼਼ ਪੁੱਟ ਦਿੱਤੀ ਗਈ ਹੈ।

ਪੰਜਾਬੀ ਭਾਸ਼ਾ ਦਾ ਅਤੀਤ ਬਹੁਤ ਹਰਿਆਲੀ ਵਾਲਾ ਸੀ, ਪਰ ਭਵਿੱਖ ਬਹੁਤ ਹੀ ਤੇਜ਼ੀ ਨਾਲ ਮਾਰੂਥਲ ਵੱਲ ਵੱਧ ਰਿਹਾਂ ਹੈ । ਹਰ ਸਾਲ 21 ਫਰਵਰੀ ਨੂੰ ਸੈਮੀਨਾਰ, ਜਾਗਰੂਕਤਾਂ ਮੁਹਿੰਮਾਂ, ਪੰਜਾਬੀ ਭਾਸ਼ਾਂ ਸੰਬੰਧੀ ਵਿਚਾਰ ਗੋਸ਼ਟੀਆਂ ਹੁੰਦੀਆਂ ਹਨ, ਪਰ ਸਾਡੀ ਭਾਸ਼ਾ ਫਿਰ ਵੀ ਅਲੋਪ ਕਿਉ ਹੋ ਰਹੀ ਹੈ ਸਮੇ ਦੇ ਨਾਲ ਪੰਜਾਬੀ ਮਾਂ ਬੋਲੀ ਨੇ ਵਿਕਾਸ ਵੀ ਕੀਤਾ ਹੈ, ਪਰ ਸ਼ਬਦਾਂ ਦੀ ਬਣਾਵਟ ਨੇ ਮਹੌਲ ਨੂੰ ਪਤੀਤਪੁਣੇ ਵੱਲ ਧਕੇਲ ਦਿੱਤਾ ਹੈ। ਕਿਸੇ ਵੀ ਸਮਾਜ ਦਾ ਖਾਤਮਾਂ ਉਸ ਸਮੇ ਤੈਅ ਹੈ, ਜਦੋ ਉਸ ਦੀ ਬਚਪਨ ਅਤੇ ਜਵਾਨੀ ਉਸ ਦੀ ਮਾਤ-ਭਾਸ਼ਾ ਨਾਲੋ ਟੁੱਟ-ਰਹੀ ਹੋਵੇ । ਪ੍ਰਾਈਵੇਟ ਸੰਸਥਾਵਾਂ ਅੰਦਰ ਪੰਜਾਬੀ ਭਾਸ਼ਾ ਬੋਲਣ ਤੇ ਜੁਰਮਾਨਾ ਹੁੰਦਾ ਹੈ, ਪੰਜਾਬੀ ਭਾਸ਼ਾ ਵਿਭਾਗ ਖੁੱਦ ਬਿਮਾਰ ਹੈ, ਲਾਇਬ੍ਰੇਰੀ ਐਕਟ ਲਾਗੂ ਨਹੀ ਹੈ, ਮਾਂ- ਬਾਪ ਆਪਣੇ ਬੱਚਿਆਂ ਨੂੰ ਖੁੱਦ ਪੰਜਾਬੀ ਭਾਸ਼ਾਂ ਤੋ ਦੂਰ ਕਰਨ ਵਿੱਚ ਲੱਗੇ ਹੋਏ ਹਾਂ, ਸਾਡੀ ਪੈਂਤੀ ਦੇ ਕੁਝ ਅੱਖਰ ਤਾਂ ਅਲੋਪ ਹੋ ਚੁੱਕੇ ਹਨ ,ਬਜੁ਼ਰਗ ਉਮਰ ਦੇ ਤਕਾਜੇ ਨਾਲ ਵਿਛਡ਼ ਰਹੇ ਹਨ, ਜੋ ਸਾਡੇ ਸ਼ਬਦ ਭੰਡਾਰ ਸਨ, ਗਾਉਣ ਅਖਾਣ, ਮੁਹਾਵਰੇ, ਬਾਤਾ ਪਾਉਣੀਆਂ ਬੀਤੇ ਵਕਤ ਦੀਆਂ ਗੱਲਾਂ ਹੋ ਚੁੱਕੀਆਂ ਹਨ ।

ਭਾਸ਼ਾਂ ਕੋਈ ਵੀ ਮਾਡ਼ੀ ਨਹੀ ਹੁੰਦੀ ਵਧੇਰੇ ਭਸ਼ਾਵਾਂ ਦਾ ਗਿਆਨ ਵਧੇਰੇ ਪੁਸਤਕਾਂ ਨਾਲ ਸਾਂਝ ਪਾਉਦਾ ਹੈ, ਪਰ ਜੋ ਵਿਚਾਰ ਮਾਂਤ-ਭਾਸ਼ਾ ਰਾਹੀ ਪ੍ਰਗਟ ਹੁੰਦੇ ਹਨ, ਉਹ ਮਹਾਨ ਬਣ ਜਾਦੇ ਹਨ, ਹਰ ਪੰਜਾਬੀ ਨੂੰ ਪੰਜਾਬੀ ਬਚਾਉ ਦਾ ਨਾਅਰਾ ਬੁਲੰਦ ਕਰਨਾ ਚਾਹੀਦਾ ਹੈ, ਪੰਜਾਬੀ ਮਾਂ ਬੋਲੀ ਸਾਡੀ ਅੱਜ ਜਿਸ ਕਰਕੇ ਸਾਡੀ ਵੱਖਰੀ ਪਹਿਚਾਣ ਹੈ।ਪੰਜਾਬੀ ਮਾਂ ਬੋਲੀ ਨੂੰ ਬਚਾਉਣ ਲਈ ਹਰ ਪੰਜਾਬੀ ਨੂੰ ਪਹਿਲ ਕਦਮੀ ਕਰਨੀ ਚਾਹੀਦੀ ਹੈ। ਪੰਜਾਬੀ ਮਾਂ ਬੋਲੀ ਨੂੰ ਬਚਾਉਣ ਲਈ ਦੋ ਪੱਖਾਂ ਨਾਲ ਸਮਾਂ ਬਿਤਾਉਣਾ ਬਹੁਤ ਜਰੂਰੀ ਹੈ- ਸਾਡੇ ਬਜ਼ੁਰਗ ਅਤੇ ਸਾਡੇ ਬੱਚਿਆਂ ਨਾਲ ਕਿਓ ਕਿ ਇੱਕ ਕੋਲੋ ਸਿੱਖ ਰਹੇ ਆਂ ਦੂਜੇ ਨੂੰ ਸਿਖਾਉਣਾ ਹੈ। ਇਸ ਨੂੰ ਸਾਡੇ ਬੱਚਿਆ ਦੇ ਬਸਤਿਆਂ ਦਾ ਵੀ ਸ਼ਿੰਗਾਰ ਬਣਾਉਣਾ ਜੋ ਸਾਡੀਆਂ ਜਡ਼ਾਂ ਨੂੰ ਮਜਬੂਤ ਕਰੇਗੀ। ਬੱਚੇ ਸਾਡੇ ਜਿੰਨੇ ਜਿਆਦਾ ਪੰਜਾਬੀ ਭਾਸ਼ਾ ਪ੍ਰਤੀ ਮਜਬੂਤ ਹੋਣਗੇ ਸਾਡੀ ਪੰਜਾਬੀ ਮਾਂ ਬੋਲੀ ਦਾ ਦਰੱਖ਼ਤ ਉਨਾਂ ਹੀ ਜਿਆਦਾ ਮਜਬੂਤ ਹੋਵੇਗਾ।

ਪੰਜਾਬੀ ਮਾਂ ਬੋਲੀ ਨੂੰ ਬਚਾਉਣ ਲਈ ਸਾਨੂੰ ਸਭ ਨੂੰ ਚੋਕੀਦਾਰ ਵਾਂਗ ਪੰਜਾਬੀ ਬਚਾਉਦੇ ਰਹੋ ਦਾਂ ਹੋਕਾਂ ਦੇਦੇ ਰਹਿਣਾ ਪਉਗਾ। ਸ਼ੋਸ਼ਲ ਨੈਟਵਰਕ ਤੇ ਬਹੁਤ ਹੀ ਤੇਜੀ ਨਾਲ ਪੰਜਾਬੀ ਭਾਸ਼ਾ ਦਾ ਅਦਾਨ ਪ੍ਰਦਾਨ ਕਰਨਾ ਚਾਹੀਦਾ ਹੈ। ਪੰਜਾਬੀ ਮਾਂ ਬੋਲੀ ਨੂੰ ਬਚਾਉਣ ਲਈ ਪਿੰਡ ਦੀ ਪ੍ਰਾਇਮਰੀ ਸਿੱਖਿਆਂ ਨੂੰ ਵੀ ਬਚਾਉਣਾ ਅਤੇ ਉਸ ਨਾਲ ਜੁਡ਼ਨਾ ਬਹੁਤ ਜਰੂਰੀ ਹੈ। ਪ੍ਰਾਈਵੇਟ ਵਿੱਦਿਅਕ ਅਦਾਰਿਆਂ ਅੰਦਰ ਵੀ ਪੰਜਾਬੀ ਭਾਸ਼ਾਂ ਨਾਲ ਹੁੰਦੇ ਵਿਤਕਰੇ ਨੂੰ ਰੋਕਣ ਲਈ ਸਾਨੂੰ ਸੰਘਰਸ਼ ਕਰਨਾ ਚਾਹੀਦਾ ਹੈ। ਨੋਜਵਾਨ ਵਿਦਿਆਰਥੀ ਵਰਗ ਨੂੰ ਵੀ ਇਸ ਪ੍ਰਤੀ ਜਾਗਰੂਕ ਕਰਨ ਦੀ ਲੋਡ਼ ਹੈ। ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਅੰਦਰ ਪੰਜਾਬੀ ਬਚਾਓ ਮੁਹਿੰਮ ਸੰਬੰਧੀ ਕੈਂਪ, ਸੈਮੀਨਾਰ ਲੱਗਦੇ ਰਹਿਣੇ ਚਾਹੀਦੇ ਹਨ। ਪੰਜਾਬੀ ਨੂੰ ਵਿਦਿਅਕ ਅਦਾਰਿਆਂ ਅੰਦਰ ਸਮੇ ਦਾਂ ਹਾਣੀ ਬਣਾਉਣ ਲਈ ਉਸ ਅੰਦਰ ਲੋਡ਼ ਅਨੁਸਾਰ ਬਦਲੀਆ ਕਰਨਾ ਚਾਹੀਦਾ ਹੈ। ਇੱਕ- ਦੂਸਰੇ ਨੂੰ ਕੋਸਣ ਦੀ ਬਜਾਏ ਸਭ ਨੂੰ ਰਲ ਮਿਲ ਕੇ ਪੰਜਾਬੀ ਭਾਸ਼ਾਂ ਨੂੰ ਅਪਣਾਉਣ ਅਤੇ ਬਚਾਉਣ ਲਈ ਪਹਿਲ ਕਰਨੀ ਚਾਹੀਦੀ ਹੈ।

ਗੁਰਪ੍ਰੀਤ ਸਿੰਘ ਸੰਧੂ
ਪਿੰਡ ਗਹਿਲੇ ਵਾਲਾ਼

ਜਿਲਾਂ ਫਾਜ਼ਿਲਕਾ

9988766013

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleTesla to accept Dogecoin as payment at Supercharging station
Next article” ਮੇਰੀ ਮਾਂ “