(ਸਮਾਜ ਵੀਕਲੀ)
ਦਿਨ ਵੀ ਲੰਘੀ ਜਾਣੇ ਅਤੇ ਰਾਤਾਂ ਵੀ ਲੰਘਣਗੀਆਂ ,
ਤੇਰੀ ਫਿੱਕੀ ਪੈ ਗਈ ਜਿੰਦੜੀ ਨੂੰ ਮੇਹਨਤਾਂ ਰੰਗਣਗੀਆਂ ।
ਪਲ ਪਲ ਪਿੱਛੋਂ ਸੋਚਾਂ ਵਿੱਚ ਨਾ ਡੁੱਬਿਆ ਰਿਹਾ ਕਰ ਤੂੰ ,
ਸੋਚਾਂ ਬੰਦੇ ਨੂੰ ਖਾ ਜਾਵਣ ਰਹਿ ਬਚ ਕੇ ਤੈਨੂੰ ਡੰਗਣਗੀਆ ।
ਮੰਜ਼ਿਲ ਤੇਰਾ ਰਾਹ ਉਡੀਕੇ ਬਸ ਮੇਹਨਤ ਥੋੜ੍ਹੀ ਹੋਰ ਕਰੀਂ,
ਲੋਕਾਂ ਦਾ ਕੰਮ ਭੰਡੀ ਜਾਣਾ ਤੂੰ ਲੋਕਾਂ ਵੱਲ ਨਾ ਗੌਰ ਕਰੀ।
ਤੂੰ ਹੁੰਦਾ ਹੁੰਦਾ ਜਦ ਥੋੜ੍ਹੇ ਤੋਂ ਇੱਕ ਦਿਨ ਬਹੁਤ ਹੋ ਗਿਆ ,
ਤੂੰ ਬਣਦਾ ਬਣਦਾ ਸਿੱਕੇ ਤੋਂ ਇੱਕ ਦਿਨ ਜਦ ਨੋਟ ਹੋ ਗਿਆ।
ਜਦ ਛੱਡ ਜਾਣ ਵਾਲੇ ਫੇਰ ਤੋਂ ਤੈਨੂੰ ਬੁਲਾਉਣ ਲੱਗ ਗਏ,
ਤੂੰ ਮੰਨ ਸਕਦਾ ਏਂ ਤੇਰਾ ਹੁਣ ਕੰਮ ਪੂਰਾ ਲੋਟ ਹੋ ਗਿਆ।
ਤੇਰੀ ਕਾਮਯਾਬੀ ਨੇ ਸਭ ਨੂੰ ਚੁੱਪ ਕਰਵਾ ਹੀ ਦੇਣਾ ਹੈ,
ਹੁਣ ਬਹੁਤੀ ਦੇਰ ਨਾ ਲਾਵੀਂ ਤੂੰ ਤੇਜ਼ ਆਪਣੀ ਤੋਰ ਕਰੀਂ।
ਮੰਜ਼ਿਲ ਤੇਰਾ ਰਾਹ ਉਡੀਕੇ ਬਸ ਮੇਹਨਤ ਥੋੜ੍ਹੀ ਹੋਰ ਕਰੀਂ ,
ਲੋਕਾਂ ਦਾ ਕੰਮ ਭੰਡੀ ਜਾਣਾ ਤੂੰ ਲੋਕਾਂ ਵੱਲ ਨਾ ਗੌਰ ਕਰੀ॥
ਲੇਖਕ -ਮਨਦੀਪ ਖਾਨਪੁਰੀ
ਖਾਨਪੁਰ ਸਹੋਤਾ ਹੁਸ਼ਿਆਰਪੁਰ
9779179060
ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly