ਮੁੰਬਈ (ਸਮਾਜ ਵੀਕਲੀ): ਪੁਲੀਸ ਨੇ ਆਈਐੱਨਐੱਸ ਰਣਵੀਰ ’ਤੇ ਹੋਏ ਧਮਾਕੇ ਦੌਰਾਨ ਜਲ ਸੈਨਾ ਦੇ ਤਿੰਨ ਮੁਲਾਜ਼ਮਾਂ ਦੀ ਮੌਤ ਦੇ ਮਾਮਲੇ ’ਚ ਕੇਸ ਦਰਜ ਕਰ ਲਿਆ ਹੈ। ਇਸ ਧਮਾਕੇ ’ਚ 11 ਹੋਰ ਵਿਅਕਤੀ ਜ਼ਖ਼ਮੀ ਹੋਏ ਸਨ। ਪੁਲੀਸ ਨੇ ਕੋਲਾਬਾ ਪੁਲੀਸ ਸਟੇਸ਼ਨ ’ਚ ਹਾਦਸੇ ਕਰਕੇ ਹੋਈਆਂ ਮੌਤਾਂ ਸਬੰਧੀ ਤਿੰਨ ਵੱਖਰੀਆਂ ਰਿਪੋਰਟਾਂ ਦਰਜ ਕੀਤੀਆਂ ਹਨ। ਮ੍ਰਿਤਕਾਂ ਦੀ ਪਛਾਣ ਮਾਸਟਰ ਚੀਫ਼ ਪੈਟੀ ਅਫਸਰ (ਐੱਮਸੀਪੀਓ) ਪ੍ਰਥਮ ਸ਼੍ਰੇਣੀ ਕ੍ਰਿਸ਼ਨ ਕੁਮਾਰ, ਐੱਮਸੀਪੀਓ ਦੂਜੀ ਸ਼੍ਰੇਣੀ ਸੁਰਿੰਦਰ ਕੁਮਾਰ ਅਤੇ ਐੱਮਸੀਪੀਓ ਦੂਜੀ ਸ਼੍ਰੇਣੀ ਏ ਕੇ ਸਿੰਘ ਵਜੋਂ ਹੋਈ ਹੈ। ਇਸ ਮਾਮਲੇ ਦੀ ਜਾਂਚ ਲਈ ਬੋਰਡ ਬਣਾ ਦਿੱਤਾ ਗਿਆ ਹੈ। ਮ੍ਰਿਤਕਾਂ ਦਾ ਜੇ ਜੇ ਹਸਪਤਾਲ ’ਚ ਪੋਸਟਮਾਰਟਮ ਕਰਵਾਇਆ ਗਿਆ ਹੈ। ਉਧਰ ਜਲ ਸੈਨਾ ਮੁਖੀ ਐਡਮਿਰਲ ਆਰ ਹਰੀ ਕੁਮਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਜਤਾਈ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly