ਸੀਬੀਆਈ ਵੱਲੋਂ ਐੱਚਐੱਸਸੀਐੱਲ ਦੇ ਸਾਬਕਾ ਐੱਮਡੀ ਖਿਲਾਫ਼ ਕੇਸ ਦਰਜ

ਨਵੀਂ ਦਿੱਲੀ (ਸਮਾਜ ਵੀਕਲੀ) : ਸੀਬੀਆਈ ਨੇ ਵਾਰਾਨਸੀ ਵਿੱਚ ਟਰੇਡ ਫੈਸਿਲੀਟੇਸ਼ਨ ਸੈਂਟਰ ਤੇ ਕ੍ਰਾਫ਼ਟਸ ਮਿਊਜ਼ੀਅਮ (ਟੀਐੱਫਸੀਸੀਐੱਮ) ਦੀ ਊਸਾਰੀ ਲਈ ਟੈਂਡਰ ਅਲਾਟ ਕਰਨ ਦੇ ਇਵਜ਼ ਵਿੱਚ ਕਥਿਤ ਇਕ ਕਰੋੜ ਰੁਪੲੇ ਦੀ ਵੱਢੀ ਮੰਗਣ ਵਾਲੇ ਹਿੰਦੁਸਤਾਨ ਸਟੀਲਵਰਕਸ ਕੰਸਟ੍ਰੱਕਸ਼ਨ ਲਿਮਟਿਡ (ਐੱਚਐੱਸਸੀਐੱਲ) ਦੇ ਸਾਬਕਾ ਸੀਐੱਮਡੀ ਮੋਯੁਖ ਭਦੂਰੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਕੇਂਦਰੀ ਜਾਂਚ ੲੇਜੰਸੀ ਵੱਲੋਂ ਸ਼ੁਰੂਆਤੀ ਜਾਂਚ ਮੁਕੰਮਲ ਕਰਨ ਮਗਰੋਂ ਭਦੂਰੀ ਖ਼ਿਲਾਫ਼ ਦਰਜ ਕੀਤਾ ਗਿਆ ਇਹ ਦੂਜਾ ਕੇਸ ਹੈ। ਐੱਚਐੱਸਸੀਐੱਲ ਸਟੀਲ ਮੰਤਰਾਲੇ ਅਧੀਨ ਸਰਕਾਰੀ ਮਾਲਕੀ ਵਾਲਾ ਅਦਾਰਾ ਹੈ, ਜਿਸ ਨੂੰ ਟੀਐੱਫਸੀਸੀਐੱਮ ਪ੍ਰਾਜੈਕਟ ਸਿਰੇ ਚਾੜ੍ਹਨ ਲਈ 3 ਜੂਨ 2015 ਨੂੰ ਪ੍ਰਾਜੈਕਟ ਪ੍ਰਬੰਧਨ ਸਰਵਿਸ ਪ੍ਰੋਵਾਈਡਰ (ਪੀਐੱਮਐੱਸਪੀ) ਨਿਯੁਕਤ ਕੀਤਾ ਗਿਆ ਸੀ।

Previous articleਬਿਹਾਰ ’ਚ ਵੋਟਾਂ ਦੀ ਗਿਣਤੀ ਭਲਕੇ
Next articlePM Modi’s action-packed Monday schedule for Varanasi projects