ਪੰਜਾਬ ਸਰਕਾਰ ਅੱਪਰਾ ਇਲਾਕੇ ਲਈ ਵੀ ਇੱਕ ਵੱਡੇ ਸਰਕਾਰੀ ਹਸਪਤਾਲ ਨੂੰ ਬਣਾਉਣ ਦਾ ਐਲਾਨ ਕਰੇ-ਵਿਨੋਦ ਭਾਰਦਵਾਜ, ਜੱਗੀ ਸੰਧੂ ਤੇ ਮਨਵੀਰ ਸਿੰਘ ਢਿੱਲੋਂ

ਜਲੰਧਰ, ਸਮਾਜ ਵੀਕਲੀ-ਪੰਜਾਬ ਦੀ ਸੱਤਾਧਾਰੀ ਕਾਂਗਰਸ ਸਰਕਾਰ ਨੂੰ ਅੱਪਰਾ ਇਲਾਕੇ ਦੇ ਲੋਕਾਂ ਦੀਆਂ ਸਿਹਤ ਸਹੂਲਤਾਂ ਨੂੰ ਮੱਖ ਰੱਖਦੇ ਹੋਏ ਅੱਪਰਾ ਤੇ ਆਸ ਪਾਸ ਦੇ ਪਿੰਡਾਂ ਲੀ ਇੱਕ ਵੱਡੇ ਸਰਕਾਰੀ ਹਸਪਤਾਲ ਨੂੰ ਬਣਾੁਮ ਦਾ ਐਲਾਨ ਕਰਨਾ ਚਾਹੀਦ ਹੈ। ਉਪਰੋਕ ਵਿਚਾਰਾਂ ਦਾ ਪ੍ਰਗਟਾਵਾ ਸਮਾਜ ਸੇਵਕ ਵਿਨੋਦ ਭਾਰਦਵਾਜ, ਜੱਗੀ ਸੰਧੂ ਜਰਮਨ ਤੇ ਨੌਜਵਾਨ ਸਮਾਜ ਸੇਵਕ ਮਨਵੀਰ ਸਿੰਘ ਢਿੱਲੋਂ ਨੇ ਇੱਕ ਖਾਸ ਗੱਲਬਾਤ ਦੌਰਾਨ ਕਰਦਿਆਂ ਕਿਹਾ ਕਿ ਅੱਪਰਾ ਇਲਾਕੇ ’ਚ ਆਮ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਾਪਤ ਕਰਨ ਲਈ ਜਲੰਧਰ ਤੇ ਲੁਧਿਆਣਾ ਵੱਲ ਰੁੱਖ ਕਰਨਾ ਪੈ ਰਿਹਾ ਹੈ। ਉਨਾਂ ਕਿਹਾ ਕਿ ਅੱਪਰਾ ’ਚ ਕੋਈ ਵੀ ਸਰਕਾਰੀ ਜਾਂ ਫਰਾਈਵੇਟ ਵੱਡਾ ਹਸਪਤਾਲ ਨਹੀਂ ਹੈ। ਜਿਸ ਕਾਰਣ ਇਲਾਕਾ ਵਾਸੀਆਂ ਨੂੰ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨਾਂ ਕਿਹਾ ਕਿ ਇਲਾਕਾ ਵਾਸੀਆਂ ਦੀ ਚਿਰੋਕਣੀ ਮੰਗ ਹੈ ਕਿ ਅੱਪਰਾ ਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਦੀਆਂ ਸਿਹਤ ਸਹੂਲਤਾਂ ਨੂੰ ਦੇਖਦੇ ਹੋਏ ਇਸ ਖੇਤਰ ’ਚ ਪੰਜਾਬ ਸਰਕਾਰ ਜਲਦ ਤੋਂ ਜਲਦ ਕੋਈ ਵੱਡੀ ਸਰਕਾਰੀ ਹਸਪਤਾਲ ਬਣਾਉਣ ਦਾ ਐਲਾਨ ਕਰੇ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇੰਟਰਨੈਟ
Next articleਵੋਟ ਸਾਡਾ ਅਧਿਕਾਰ ਹੈ ਇਹਦੀ ਬੋਲੀ ਕਿਉਂ???