ਕਵਿਤਾ

(ਸਮਾਜ ਵੀਕਲੀ)

ਕੋਈ ਤਾਂ ਕਾਰਾਮਾਤ ਕਰ
ਕਦੇ ਤਾਂ ਮੁਲਾਕਾਤ ਕਰ
ਚੁੱਪ ਚਪੀਤੇ ਬੈਠੇ ਕਿਉਂ
ਕੋਈ ਤਾਂ ਗੱਲਬਾਤ ਕਰ

ਹਾਰੇ ਨਹੀਂ ਜ਼ਿੰਦਗੀ ਤੋਂ
ਸੋਹਣੀ ਫਿਰ ਪ੍ਰਭਾਤ ਕਰ
ਮੰਜ਼ਿਲ ਤੈਨੂੰ ਮਿਲ ਜਾਣੀ
ਇੱਕ ਦਿਨ ਤੇ ਰਾਤ ਕਰ

ਸਾਰੇ ਤੇਰੇ ਬਣਨੇ ਆਪਣੇ
ਪਿਆਰ ਭਰੀ ਝਾਤ ਕਰ
ਹਰ ਰੀਝ ਤੇਰੀ ਪੁਗ ਜਾਣੀ
ਚਾਦਰ ਜਿੰਨੀ ਅੌਕਾਤ ਕਰ

ਦੁੱਖਾਂ ਮਾਰੇ ਮਰਨਾ ਨਹੀਂ
ਖੁਸ਼ੀਆਂ ਦੀ ਬਰਸਾਤ ਕਰ
ਦਿਨ ਨਾ ਰਹਿੰਦੇ ਇੱਕੋ ਜਿਹੇ
ਪਹਿਲਾਂ ਵਰਗੇ ਹਾਲਾਤ ਕਰ

ਤੁਰਦੇ ਤੁਰਦੇ ਮੰਜ਼ਿਲ ਮਿਲੂ
ਰਾਵਾਂ ਨਾਲ ਨਾ ਪੱਖਪਾਤ ਕਰ
‘ਸੋਹੀ’ ਤੈਨੂੰ ਖੜ੍ਹਾ ਉਡੀਕਦਾ
ਬਸ ਕਾਬੂ ਵਿੱਚ ਜਜ਼ਬਾਤ ਕਰ

ਗੁਰਮੀਤ ਸਿੰਘ ਸੋਹੀ
ਪਿੰਡ -ਅਲਾਲ (ਧੂਰੀ )
M-9217981404

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਗਦੀਸ਼ ਰਾਣਾ ਤੇ ਮੱਖਣ ਲੁਹਾਰ ਦੁਆਰਾ ਸੰਪਾਦਿਤ ਪੁਸਤਕ ਹਰਫ਼ਾਂ ਦਾ ਚਾਨਣ ਤੇ ਅਮਰੀਕਾ ਵਿਚ ਹੋਈ ਗੋਸ਼ਟੀ.
Next articleਕਵਿਤਾ