ਦਮ ਪਰਖ਼ੀਂ ਨਾ ਸਰਕਾਰੇ

baljinder singh bali

(ਸਮਾਜ ਵੀਕਲੀ)

ਦਮ ਪਰਖ਼ੀਂ ਨਾ ਤੂੰ ਨਾਅਰੇ , ਲਲ਼ਕਾਰੇ ਰੂਹ ਦੀ ਧਾਅ ਦੇ ਨੇ
ਧੂਹ ਤੇਰੇ ਤਖ਼ਤ ਹਿਲਾਉਣੇ, ਤੇਰੇ ਨਾਲ ਸਾਡੇ ਵੀ ਵਾਅਦੇ ਨੇ
ਦਮ ਪਰਖੀਂ ਨਾ ਸਰਕਾਰੇ—– —————-

ਹਿੱਕ ਪਾੜ ਕੇ ਬੰਜਰਾਂ ਦੀ, ਜਿਣਸਾਂ ਨੂੰ ਉਪਜਾਉਂਦੇ ਹਾਂ
ਮੁੜਕੇ ਨਾਲ਼ ਸਿੰਜਾ ਕੇ ਫਿਰ , ਫਸਲਾਂ ਨੂੰ ਲਹਿਰਾਉਂਦੇ ਹਾਂ
ਸਾਨਾਂ ਨੂੰ ਪਾਉਣੀਆਂ ਕਿਵੇਂ ਨਕੇਲਾਂ, ਦੱਸਿਆ ਦਾਦੇ ਨੇ
ਦਮ ਪਰਖੀਂ ਨਾ ਸਰਕਾਰੇ———– ———-

ਆਪਣੀ ਪਿਆਸ ਬੁਝਾਵਣ ਲਈ, ਹਾਂ ਖੂਹ ਪੁੱਟ ਪੀਂਦੇ ਪਾਣੀ
ਜਿੰਦਗ਼ੀ ਦੇ ਉਸਤਾਦ ਅਸੀਂ, ਅਨਪੜ੍ਹ ‘ਗੂਠੇ ਛਾਪ ਨਾ ਯਾਣੀ
ਦਰਿਆਵਾਂ ਦੇ ਨੱਕ ਮੋੜ ਦੇਈਏ, ਐਸੇ ਸਿਰੜ ਇਰਾਦੇ ਨੇ
ਦਮ ਪਰਖ਼ੀਂ ਨਾ ਸਰਕਾਰੇ——————–

ਰਹੇ ਲਿਤਾੜੇ ਸਦੀਆਂ ਤੋਂ, ਪਾ ਵੰਡਾਂ ਜਾਤ-ਕੁਜਾਤਾਂ ਦੇ
ਅਸੀਂ ਬਲਦੇ ਵਾਂਗ ਮਿਸ਼ਾਲਾਂ , ਸੂਰਜ ਬਣ ਪੵਭਾਤਾਂ ਦੇ
ਚਾਨਣ ਬਣਕੇ ਉੱਗੇ ਹਾਂ, ਸਾਡੇ ਲਈ ਨੇਰੇ ਕਾਹਦੇ ਨੇ
ਦਮ ਪਰਖ਼ੀਂ ਨਾ ਸਰਕਾਰੇ———————

ਜੇਠ-ਹਾੜ ਦੇ ਤਿੱਖੜ ਦੁਪਹਿਰੇ, ਲੂੰਹਦੇ ਹਾਂ ਸੇਕੇ ਅੰਬਰ ਦੇ
ਪਾ ਪੇਚੇ ਸਰਦ ਹਵਾਵਾਂ ਨਾਲ਼ , ਨਾ ਸੋਚੋਂ ਕਦੇ ਠਠੰਬਰ ਦੇ
ਗਰਜੇ ਬੜੇ ਲਿਸ਼ਕੇ , ਬਰਸੇ ਤੇਰੇ ਹੁਕਮ ਪਿਆਦੇ ਨੇ
ਦਮ ਪਰਖ਼ੀਂ ਨਾ ਸਰਕਾਰੇ————–

ਅਸੀਂ ਕਿਰਤੀ ਹਾਂ, ਨਾ ਛੇੜੀਂ, ਸਰਹੱਦਾਂ ਤੇ ਰਖਵਾਲੇ ਹਾਂ
ਅਸੀਂ ਅੱਗ ਦੇ ਭਾਂਬੜ ਹਾਂ, “ਬਾਲੀ ਰੇਤਗੜੵ” ਵਾਲੇ ਹਾਂ
ਛਲ-ਕਪਟ ਏ ਧੋਖੇ, ਸਾਡੇ ਨਾਲ ਕਮਾਏ ਜਿਆਦੇ ਨੇ
ਦਮ ਪਰਖ਼ੀ। ਨਾ ਸਰਕਾਰੇ——————

ਬਲਜਿੰਦਰ ਸਿੰਘ ਬਾਲੀ ਰੇਤਗੜੵ

+919465129168                                                                                    +917087629168

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੇਰੀ ਸੋਚ
Next articleਦੋ ਲੱਖ ਤੋਂ ਵੱਧ ਪੰਜਾਬੀਆਂ ਨੂੰ ਰੋਜ਼ਗਾਰ ਮਿਲ ਸਕਦਾ ਹੈ – ਮਿੱਤਰ ਸੈਨ ਮੀਤ